ਡਿਲੀਵਰੀ ਬੁਆਏ ਬਣੇ ਰਾਘਵ ਚੱਢਾ, ਸਾਂਝੀ ਕੀਤੀ ਵੀਡੀਓ

Monday, Jan 12, 2026 - 12:43 PM (IST)

ਡਿਲੀਵਰੀ ਬੁਆਏ ਬਣੇ ਰਾਘਵ ਚੱਢਾ, ਸਾਂਝੀ ਕੀਤੀ ਵੀਡੀਓ

ਨੈਸ਼ਨਲ ਡੈਸਕ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਇੱਕ ਡਿਲੀਵਰੀ ਬੁਆਏ ਬਣ ਕੇ ਲੋਕਾਂ ਦੇ ਘਰ ਸਾਮਾਨ ਡਿਲੀਵਰੀ ਕਰਨ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਰਾਘਵ ਡਿਲੀਵਰੀ ਬੁਆਏ ਦੇ ਵਾਂਗ ਕੱਪੜੇ ਪਾਉਂਦਾ ਹੈ ਅਤੇ ਬੈਗ ਚੁੱਕੇ ਆਪਣੇ ਘਰੋਂ ਨਿਕਲਦਾ ਦਿਖਾਇਆ ਗਿਆ ਹੈ। ਦੱਸ ਦੇਈਏ ਕਿ ਰਾਘਵ ਚੱਢਾ ਘਰਾਂ ਵਿਚ ਸਾਮਾਨ ਦੇਣ ਆਉਣ ਵਾਲੇ ਡਿਲੀਵਰੀ ਬੁਆਏ ਦੀਆਂ ਦਰਪੇਸ਼ ਚੁਣੌਤੀਆਂ ਬਾਰੇ ਜਾਣਨ ਲਈ ਖੁਦ ਡਿਲੀਵਰੀ ਬੁਆਏ ਬਣੇ, ਜਿਸ ਦੌਰਾਨ ਉਨ੍ਹਾਂ ਨੇ ਨਿੱਜੀ ਤੌਰ 'ਤੇ ਇਕ ਡਿਲੀਵਰੀ ਬੁਆਏ ਨਾਲ ਮਿਲ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਸਾਮਾਨ ਪਹੁੰਚਾਇਆ। 

ਇਹ ਵੀ ਪੜ੍ਹੋ : ਮਕਰ ਸੰਕ੍ਰਾਂਤੀ 'ਤੇ 'ਲਾਡਲੀਆਂ ਭੈਣਾਂ' ਨੂੰ ਵੱਡਾ ਤੋਹਫ਼ਾ, ਖਾਤੇ 'ਚ ਆਉਣਗੇ 3000 ਰੁਪਏ

40 ਸੈਕਿੰਡ ਦੀ ਵੀਡੀਓ ਕੀਤੀ ਸ਼ੇਅਰ 
ਦੱਸ ਦੇਈਏ ਕਿ ਰਾਘਵ ਚੱਢਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਡਿਲੀਵਰੀ ਬੁਆਏ ਬਣ ਕੇ ਲੋਕਾਂ ਦੇ ਘਰ ਜਾਣ ਦੀ ਇਕ 40 ਸੈਕਿੰਡ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ, 'ਬੋਰਡਰੂਮਾਂ ਤੋਂ ਦੂਰ, ਜ਼ਮੀਨੀ ਪੱਧਰ 'ਤੇ। ਮੈਂ ਉਨ੍ਹਾਂ ਦੇ ਦਿਨ ਜੀਏ।' ਦੱਸ ਦੇਈਏ ਕਿ ਵੀਡੀਓ ਵਿੱਚ ਰਾਘਵ ਡਿਲੀਵਰੀ ਬੁਆਏ ਦੇ ਰੂਪ ਵਿੱਚ ਬੈਗ ਲੈ ਕੇ ਸਾਫ਼ ਤੌਰ 'ਤੇ ਆਪਣੇ ਘਰੋਂ ਨਿਕਲਦਾ ਦਿਖਾਈ ਦਿੰਦਾ ਹੈ। ਇਸ ਦੌਰਾਨ ਇੱਕ ਹੋਰ ਡਿਲੀਵਰੀ ਬੁਆਏ ਆਪਣਾ ਸਕੂਟਰ ਲੈ ਕੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹਾ ਹੁੰਦਾ ਹੈ। ਰਾਘਵ ਉਸ ਨੌਜਵਾਨ ਕੋਲ ਆ ਕੇ ਇੱਕ ਬੈਗ ਫੜਦਾ ਹੈ, ਫਿਰ ਸਿਰ 'ਤੇ ਹੈਲਮੇਟ ਪਾਉਂਦਾ ਹੈ। ਇਸ ਤੋਂ ਬਾਅਦ ਉਹ ਉਕਤ ਨੌਜਵਾਨ ਦੇ ਸਕੂਟਰ ਦੇ ਪਿੱਛੇ ਬੈਠ ਕੇ ਚਲਾ ਜਾਂਦਾ ਹੈ। ਸੜਕਾਂ ਦੇ ਘੁੰਮਦੇ ਹੋਏ ਉਹ ਇੱਕ ਆਰਡਰ ਲੈਂਦਾ ਹੈ, ਜਿਸ ਨੂੰ ਉਸ ਦੀ ਮੰਜ਼ਿਲ 'ਤੇ ਪਹੁੰਚਾਉਣ ਲਈ ਦੋਵੇਂ ਚਲੇ ਜਾਂਦੇ ਹਨ। ਫਿਰ ਉਹ ਆਰਡਰ ਦੇਣ ਲਈ ਕਿਸੇ ਨੇ ਫਲੈਟ ਵਿਚ ਜਾਂਦੇ ਹੋਏ ਦਿਖਾਈ ਦਿੰਦੇ ਹਨ। ਅਤੇ ਫਿਰ ਵੀਡੀਓ ਇਕ ਕੈਪਸ਼ਨ ਨਾਲ ਖਤਮ ਹੁੰਦਾ ਹੈ "ਜੁੜੇ ਰਹੋ।"

ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ 3-3 ਹਜ਼ਾਰ ਰੁਪਏ ਨਕਦ, ਸੂਬਾ ਸਰਕਾਰ ਦਾ ਵੱਡਾ ਐਲਾਨ

 

ਰਾਘਵ ਚੱਢਾ ਨੇ ਡਿਲੀਵਰੀ ਬੁਆਏ ਨੂੰ ਘਰ ਬੁਲਾ ਕੀਤਾ ਲੰਚ 
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਇਕ ਡਿਲੀਵਰੀ ਏਜੰਟ ਕਹਿੰਦਾ ਸੀ ਕਿ ਉਸ ਨੇ 15 ਘੰਟਿਆਂ 'ਚ 28 ਡਿਲੀਵਰੀ ਕਰਨ ਬਾਅਦ ਸਿਰਫ਼ 763 ਰੁਪਏ ਕਮਾਏ। ਇਹ ਵੀਡੀਓ ਦੇਖਣ ਤੋਂ ਬਾਅਦ ਰਾਘਵ ਚੱਢਾ ਨੇ ਆਪਣੀ ਟੀਮ ਰਾਹੀਂ ਉਸ ਡਿਲੀਵਰੀ ਏਜੰਟ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣੇ ਘਰ ਲੰਚ 'ਤੇ ਬੁਲਾਇਆ। ਰਾਘਵ ਨੇ ਡਿਲੀਵਰੀ ਏਜੰਟ ਨਾਲ ਹੋਈ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜਿਸ 'ਚ ਉਹ ਵਰਕਰ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦੇ ਨਜ਼ਰ ਆਏ। ਲੰਚ ਤੋਂ ਬਾਅਦ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਡਿਲੀਵਰੀ ਏਜੰਟ ਨੇ ਆ ਕੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਗਿਗ ਵਰਕਰਾਂ ਦੇ ਹੱਕਾਂ ਲਈ ਉਹ ਮਿਲ ਕੇ ਆਵਾਜ਼ ਚੁੱਕਣਗੇ ਅਤੇ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਨ੍ਹਾਂ ਨੂੰ ਉਹ ਅਧਿਕਾਰ ਮਿਲ ਸਕਣ, ਜਿਨ੍ਹਾਂ ਦੇ ਉਹ ਹੱਕਦਾਰ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਲੰਬੀਆ ’ਚ ਜਹਾਜ਼ ਕ੍ਰੈਸ਼, ਪ੍ਰਸਿੱਧ ਗਾਇਕ ਸਣੇ 7 ਦੀ ਮੌਤ

 

ਸਰਦ ਰੁੱਤ ਸੈਸ਼ਨ 'ਚ ਵੀ ਚੁੱਕਿਆ ਸੀ ਇਹ ਮੁੱਦਾ
ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਰਾਘਵ ਚੱਢਾ ਨੇ ਗਿਗ ਅਤੇ ਪਲੇਟਫਾਰਮ ਵਰਕਰਾਂ ਦਾ ਮਸਲਾ ਸਦਨ 'ਚ ਚੁੱਕਿਆ ਸੀ। ਉਨ੍ਹਾਂ ਕਿਹਾ ਸੀ ਕਿ ਅੱਜ ਡਿਲੀਵਰੀ ਬੁਆਏ, ਰਾਈਡਰ, ਡਰਾਈਵਰ ਅਤੇ ਟੈਕਨੀਸ਼ਨ ਦੀ ਹਾਲਤ ਦਿਹਾੜੀ ਮਜ਼ਦੂਰਾਂ ਤੋਂ ਵੀ ਮਾੜੀ ਹੋ ਗਈ ਹੈ। ਇਹ ਵਰਕਰ ਸਨਮਾਨ, ਸੁਰੱਖਿਆ ਅਤੇ ਵਾਜ਼ਿਬ ਕਮਾਈ ਦੇ ਹੱਕਦਾਰ ਹਨ। ਰਾਘਵ ਚੱਢਾ ਨੇ ਸਦਨ 'ਚ “10 ਮਿੰਟ ਡਿਲੀਵਰੀ” ਦੇ ਕਲਚਰ ‘ਤੇ ਵੀ ਸਵਾਲ ਚੁੱਕਦੇ ਕਿਹਾ ਸੀ ਕਿ ਇਸ ਪ੍ਰਣਾਲੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਕਵਿਕ ਕਾਮਰਸ ਅਤੇ ਇੰਸਟੈਂਟ ਕਾਮਰਸ ਨੇ ਸਾਡੀ ਜ਼ਿੰਦਗੀ ਆਸਾਨ ਬਣਾ ਦਿੱਤੀ ਹੈ, ਪਰ ਇਸ ਦੀ ਕੀਮਤ ਗਿਗ ਵਰਕਰ ਆਪਣੀ ਜਾਨ ਜੋਖ਼ਮ 'ਚ ਪਾ ਕੇ ਚੁਕਾ ਰਹੇ ਹਨ।

 

ਇਹ ਵੀ ਪੜ੍ਹੋ : Instagram 'ਤੇ 10K Views 'ਤੇ ਕਿੰਨੀ ਹੁੰਦੀ ਹੈ ਕਮਾਈ? ਜਾਣ ਤੁਸੀਂ ਵੀ ਬਣਾਉਣ ਲੱਗ ਜਾਓਗੇ Reels

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


 


author

rajwinder kaur

Content Editor

Related News