ਅਮਰੀਕਾ ਤੋਂ ਆਏ IT ਕੰਪਨੀ ਦੇ ਮਾਲਕ ਨੇ ਪਟਿਆਲਾ 'ਚ ਕਰਾਇਆ ਵਿਆਹ, ਰਿਕਸ਼ੇ 'ਤੇ ਗਏ ਲਾੜਾ-ਲਾੜੀ

Thursday, Jan 01, 2026 - 02:04 PM (IST)

ਅਮਰੀਕਾ ਤੋਂ ਆਏ IT ਕੰਪਨੀ ਦੇ ਮਾਲਕ ਨੇ ਪਟਿਆਲਾ 'ਚ ਕਰਾਇਆ ਵਿਆਹ, ਰਿਕਸ਼ੇ 'ਤੇ ਗਏ ਲਾੜਾ-ਲਾੜੀ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਸਿੰਗਲਾ ਪਰਿਵਾਰ ਦੇ ਫਰਜੰਦ ਅਤੇ ਅਮਰੀਕਾ ਵਿਖੇ ਆਈ. ਟੀ. ਕੰਪਨੀ ਦੇ ਮਾਲਕ ਕਾਨਵ ਸਿੰਗਲਾ ਅਤੇ ਅਮਰੀਕਾ ਦੀ ਹੀ ਆਈ. ਟੀ. ਐਕਸਪਰਟ ਸ਼੍ਰੇਆ ਨੇ ਮੰਦਰ ’ਚ ਵਿਆਹ ਕਰਵਾ ਕੇ ਸਾਦੇ ਵਿਆਹ ਦਾ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ। ਸਭ ਤੋਂ ਸਾਦਗੀ ਵਾਲੀ ਗੱਲ ਇਹ ਰਹੀ ਕਿ ਉਹ ਵਿਆਹ ਤੋਂ ਬਾਅਦ ਵੀ ਕਾਰ ਦੀ ਬਜਾਏ ਸਾਈਕਲ ਰਿਕਸ਼ਾ ’ਤੇ ਹੀ ਬੈਠ ਕੇ ਘਰ ਪਹੁੰਚ ਗਏ। ਜਿਥੇ ਉਨ੍ਹਾਂ ਦੇ ਆਪਣੇ ਪਿਤਾ ਸੰਦੀਪ ਸਿੰਗਲਾ ਅਤੇ ਮਾਤਾ ਜਯੋਤੀ ਸਿੰਗਲਾ ਤੋਂ ਆਸ਼ਰੀਵਾਦ ਪ੍ਰਾਪਤ ਕੀਤਾ। ਕਾਨਵ ਸਿੰਗਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੇਲੋੜੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ। ਮੰਦਰ ਤੋਂ ਵੱਡਾ ਕੋਈ ਸਥਾਨ ਨਹੀਂ, ਜਿੱਥੇ ਭਗਵਾਨ ਦੇ ਸਾਹਮਣੇ ਤੁਸੀਂ ਬੰਧਨ ’ਚ ਬੱਝ ਜਾਂਦੇ ਹੋ। 

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅਕਾਲੀ ਦਲ ਨੇ ਇਸ ਆਗੂ ਨੂੰ ਪਾਰਟੀ 'ਚੋਂ ਕੱਢਿਆ

ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਸੋਖਾ ਬਣਾਉਣ ਲਈ ਜਿੰਨਾ ਸਾਦਾ ਰਿਹਾ ਜਾਵੇ, ਵਧੀਆ ਹੈ। ਉਨ੍ਹਾਂ ਦੀ ਹਮਸਫਰ ਸ਼੍ਰੇਆ ਨੇ ਵੀ ਇਸ ਕੰਮ ’ਚ ਮੇਰਾ ਸਾਥ ਦਿੱਤਾ, ਜਿਸ ਦੇ ਲਈ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਦਿਖਾਵੇ ਲਈ ਜਾਂ ਮਜਬੂਰੀਵਸ ਵਿਆਹਾਂ ’ਤੇ ਜ਼ਿਆਦਾ ਖਰਚਾ ਕਰਨਾ ਪੈਂਦਾ ਅਤੇ ਉਹ ਸਾਡੇ ਪਰਿਵਾਰਾਂ ਦੀ ਆਰਥਿਕਤਾ ਨੂੰ ਪੱਟੜੀ ਤੋਂ ਥੱਲੇ ਉਤਾਰ ਦਿੰਦਾ ਹੈ। ਕਾਨਵ ਨੇ ਕਿਹਾ ਕਿ ਉਹ ਤਾਂ ਸਾਦਾ ਵਿਆਹ ਦਾ ਪਹਿਲਾਂ ਮਨ ਬਣਾ ਚੁੱਕੇ ਸਨ ਪਰ ਉਹ ਸਾਰਿਆਂ ਨੂੰ ਸਾਦੇ ਵਿਆਹ ਦਾ ਸੁਨੇਹਾ ਜ਼ਰੂਰ ਦੇਣਾ ਚਾਹੁੰਣਗੇ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ : ਇਸ ਦਵਾਈ 'ਤੇ ਲਗਾਈ ਗਈ ਮੁਕੰਮਲ ਰੋਕ

 


author

Gurminder Singh

Content Editor

Related News