ਫਿਰੋਜਪੁਰ-ਫ਼ਾਜ਼ਿਲਕਾ ਰੋਡ ''ਤੇ ਦੇਰ ਰਾਤ ਪਲਟੀ ਪੰਜਾਬ ਰੋਡਵੇਜ਼ ਦੀ ਬਸ, ਜਾਨੀ ਨੁਕਸਾਨ ਤੋਂ ਬਚਾਅ
Thursday, Jan 01, 2026 - 06:08 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀਟੀ ਰੋਡ 'ਤੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਜਾ ਰਹੀ ਬਸ ਪਿੰਡ ਪਿੰਡੀ ਕੋਲ ਬੇਸਹਾਰਾ ਪਸ਼ੂ ਆਉਣ ਕਾਰਣ ਖੇਤਾਂ ਵਿਚ ਪਲਟ ਗਈ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਨੂੰ ਜਦੋਂ ਫਾਜ਼ਿਲਕਾ ਤੋਂ ਫਿਰੋਜ਼ਪੁਰ ਵੱਲ ਨੂੰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਜਦ ਪਿੰਡ ਪਿੰਡੀ ਕੋਲ ਪਹੁੰਚੀ ਤਾਂ ਸੜਕ 'ਤੇ ਬੇਸਹਾਰਾ ਪਸ਼ੂ ਆ ਗਿਆ। ਬਸ ਚਾਲਕ ਨੇ ਉਸ ਨੂੰ ਬਚਾਉਂਦੇ ਹੋਏ ਆਪਣਾ ਕੰਟਰੋਲ ਖੋ ਦਿੱਤਾ ਜਿਸ ਕਾਰਨ ਬਸ ਪਲਟ ਗਈ।
ਬੱਸ ਵਿਚ 15 ਦੇ ਕਰੀਬ ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦੀ ਖਬਰ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸੰਭਾਲਿਆ ਅਤੇ ਫਸਟ ਏਡ ਦਿੱਤੀ।
