ਇਤਿਹਾਸਕ ਜਲ ਯਾਤਰਾ ਤੋਂ ਪਹਿਲਾਂ ਮੋਦੀ ਨਾਲ ਮਿਲੀਆਂ ਦੇਸ਼ ਦੀਆਂ ਬਹਾਦੁਰ ਧੀਆਂ

08/18/2017 1:24:11 AM

ਨਵੀਂ ਦਿੱਲੀ— ਭਾਰਤੀ ਨੌ ਸੈਨਾ ਦੀਆਂ 6 ਮਹਿਲਾ ਮੈਂਬਰ ਚਾਲਕਾਂ ਦਾ ਇਕ ਦਲ ਸਤੰਬਰ 'ਚ ਦੁਨੀਆਂ ਦੀ ਜਲ ਯਾਤਰਾ ਲਈ ਪੂਰੀ ਤਰ੍ਹਾ ਤਿਆਰ ਹੈ। ਲੈਫਟੀਨੈਂਟ ਕਮਾਂਡਰ ਵਰਿਤਕਾ ਜੋਸ਼ੀ ਦੀ ਅਗਵਾਈ 'ਚ ਮਹਿਲਾ ਨੌ ਸੈਨਿਕਾਂ ਦਾ ਇਹ ਦਲ ਨੌ ਸੈਨਾ ਸਹਾਇਕ ਪੋਤ ਆਈ. ਐੱਨ. ਐੱਸ. ਤਾਰਿਣੀ 'ਚ ਗੋਆ ਤੋਂ ਰਵਾਨਾ ਹੋਵੇਗਾ। ਇਸ ਦਲ ਦੇ ਸਤੰਬਰ 'ਚ ਰਵਾਨਾ ਹੋਣ ਦੀ ਉਮੀਦ ਹੈ।
ਨੌ ਸੈਨਾ ਦਲ ਦੇ ਨਾਂ ਦਰਜ ਹੋਵੇਗਾ ਰਿਕਾਰਡ
ਜੋਸ਼ੀ ਨੇ ਦੱਸਿਆ ਕਿ ਆਪਣੀ ਇਸ ਜਲ ਯਾਤਰਾ ਦੌਰਾਨ ਅਸੀਂ ਸਮੁੰਦਰ ਦੇ ਕੁੱਝ ਬਹੁਤ ਅਸ਼ਾਂਤ ਹਿੱਸਿਆਂ ਤੋਂ ਹੋ ਕੇ ਲੰਘਾਂਗੇ। ਨੇਵਲ ਚੀਫ ਆਫ ਪਰਸਨਲ ਵਾਈਸ ਐਡਮਿਰਲ-ਏ ਦੇ ਚਾਵਲਾ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਮਹਿਲਾਵਾਂ ਦੀ ਇਹ ਵਿਸ਼ਵ ਜਲਯਾਤਰਾ ਦੀ ਕੋਸ਼ਿਸ਼ ਨਾ ਸਿਰਫ ਭਾਰਤ ਬਲਕਿ ਏਸ਼ੀਆ 'ਚ ਆਪਣੀ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਹੋਵੇਗੀ। ਉਹ ਆਪਣੇ ਸਮੁੰਦਰੀ ਦੌਰੇ ਲਈ ਚੰਗੀ ਤਰ੍ਹਾਂ ਨਾਲ ਸਿੱਖਿਅਤ ਹਨ। ਉਹ ਰਿਕਾਰਡ 'ਚ ਵੀ ਆਪਣੀ ਜਗ੍ਹਾ ਦਰਜ ਕਰਵਾਉਣਗੀਆਂ। ਉਹ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਲਈ ਮਿਆਰ ਤੈਅ ਕਰਨ ਜਾ ਰਹੀਆਂ ਹਨ।
ਪੀ. ਐਮ. ਮੋਦੀ ਨਾਲ ਕੀਤੀ ਮੁਲਾਕਾਤ
ਇਸ ਜਲਯਾਤਰਾ ਤੋਂ ਪਹਿਲਾਂ ਚੋਣ ਦਲ ਨੇ ਪੀ. ਐੱਮ. ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪੀ. ਐਮ. ਮੋਦੀ ਨੇ ਇਸ ਦੌਰਾਨ ਉਨ੍ਹਾਂ ਦੇਸ਼ਾਂ ਦੀ ਸਮੱਰਥਾ ਸ਼ਕਤੀਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਉਤਸਾਹਿਤ ਕੀਤਾ। ਮੁਲਾਕਾਤ ਤੋਂ ਬਾਅਦ ਪੀ. ਐੱਮ. ਮੋਦੀ ਨੇ ਟਵਿਟਰ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਜਹਾਜ, ਆਈ. ਐੱਨ. ਐੱਨ. ਆਈ. ਐੱਨ. ਐੱਸ. ਵੀ. ਤਾਰਿਨੀ 'ਤੇ ਵਿਸ਼ਵ ਦੀ ਜਲਯਾਤਰਾ 'ਤੇ ਰਵਾਨਾ ਹੋਣ ਜਾ ਰਹੀਆਂ ਭਾਰਤੀ ਨੌਸੈਨਾ ਦੀਆਂ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 


Related News