PM ਮੋਦੀ ਨੇ ਚੇਤ ਨਰਾਤਿਆਂ ਦੀ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

Tuesday, Apr 09, 2024 - 10:31 AM (IST)

PM ਮੋਦੀ ਨੇ ਚੇਤ ਨਰਾਤਿਆਂ ਦੀ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਵਾਸੀਆਂ ਨੂੰ ਹਿੰਦੂ ਨਵੇਂ ਸਾਲ, ਗੁੜ੍ਹੀਪਾੜਵਾ, ਉਗਾਦੀ, ਚੇਤ ਨਰਾਤਿਆਂ ਸਮੇਤ ਕਈ ਤਿਉਹਾਰਾਂ ਦੀਆਂ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਹਿੰਦੂ ਨਵੇਂ ਸਾਲ ਦੀਆਂ ਬਹੁ-ਬਹੁਤ ਵਧਾਈਆਂ। ਮੇਰੀ ਕਾਮਨਾ ਹੈ ਕਿ ਨਵਾਂ ਸਾਲ ਹਰ ਕਿਸੇ ਲਈ ਸੁੱਖ-ਖ਼ੁਸ਼ਹਾਲੀ ਅਤੇ ਸਿਹਤਯਾਬ ਹੋਵੇ। 

PunjabKesari

ਇਕ ਹੋਰ ਪੋਸਟ ਵਿਚ ਉਨ੍ਹਾਂ ਨੇ ਕਿਹਾ ਕਿ ਮੇਰੇ ਦੇਸ਼ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਨਰਾਤਿਆਂ ਦੀਆਂ ਵਧਾਈਆਂ। ਸ਼ਕਤੀ ਦੀ ਪੂਜਾ ਦਾ ਇਹ ਮਹਾਨ ਤਿਉਹਾਰ ਸਾਰਿਆਂ ਲਈ ਖੁਸ਼ਹਾਲੀ, ਚੰਗੀ ਕਿਸਮਤ ਅਤੇ ਸਿਹਤਯਾਬੀ ਲੈ ਕੇ ਆਵੇ, ਇਹ ਹੀ ਕਾਮਨਾ ਹੈ। ਜੈ ਮਾਤਾ ਦੀ। ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਦੇਸ਼ ਵਾਸੀਆਂ ਲਈ ਮੰਗਲ ਕਾਮਨਾਵਾਂ ਕੀਤੀਆਂ। ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ਵਿਚ ਗੁੜ੍ਹੀਪਾੜਵਾ, ਉਗਾਦੀ, ਚੇਤੀ ਚਾਂਦ, ਨਵਰੇਹ ਅਤੇ ਹੋਰ ਤਿਉਹਾਰਾਂ ਦੀਆਂ ਵਧਾਈਆਂ ਵੀ ਦਿੱਤੀਆਂ।


author

Tanu

Content Editor

Related News