ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, ਸ਼ਰਧਾਲੂਆਂ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼

04/15/2024 10:37:44 AM

ਜੰਮੂ (ਕਮਲ)- ਸ਼੍ਰੀ ਅਮਰਨਾਥ ਮੰਦਰ ਦੀ ਸਾਲਾਨਾ ਤੀਰਥ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ ਅਤੇ 19 ਅਗਸਤ ਨੂੰ ਸਮਾਪਤ ਹੋ ਜਾਵੇਗੀ। ਇਸ ਸਾਲ ਇਹ ਯਾਤਰਾ ਸਿਰਫ 52 ਦਿਨ ਚੱਲੇਗੀ ਅਤੇ ਐਡਵਾਂਸ ਰਜਿਸਟ੍ਰੇਸ਼ਨ 15 ਅਪ੍ਰੈਲ ਭਾਵ ਸੋਮਵਾਰ ਤੋਂ ਸ਼ੁਰੂ ਹੋਵੇਗੀ। ਬਾਬਾ ਬਰਫਾਨੀ ਦੇ ਭਗਤ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਜੇ. ਕੇ. ਐੱਸ. ਏ. ਐੱਸ. ਬੀ ਡਾਟ ਐੱਨ. ਆਈ. ਸੀ. ਡਾਟ ਇਨ ’ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਯਾਤਰਾ ਦੋਵਾਂ ਮਾਰਗਾਂ ਤੋਂ ਸ਼ੁਰੂ ਕੀਤੀ ਜਾਵੇਗੀ। ਪਹਿਲਾ ਨੁਨਵਾਨ-ਪਹਿਲਗਾਮ ਮਾਰਗ ਹੈ, ਜੋ 48 ਕਿਲੋਮੀਟਰ ਲੰਬਾ ਹੈ, ਜਦਕਿ ਦੂਜਾ ਬਾਲਟਾਲ ਮਾਰਗ ਹੈ, ਜੋ 14 ਕਿਲੋਮੀਟਰ ਦਾ ਛੋਟਾ ਅਤੇ ਤੰਗ ਰਸਤਾ ਹੈ।

ਇਹ ਵੀ ਪੜ੍ਹੋ- ਉਪ ਰਾਜਪਾਲ ਮਨੋਜ ਸਿਨਹਾ ਨੇ ਮਾਤਾ ਵੈਸ਼ਨੋ ਦੇਵੀ 'ਪ੍ਰਾਚੀਨ ਮਾਰਗ ਪਵਿੱਤਰ ਛੜੀ' ਯਾਤਰਾ ਨੂੰ ਵਿਖਾਈ ਹਰੀ ਝੰਡੀ

ਸ਼ਰਾਈਨ ਬੋਰਡ ਮੁਤਾਬਕ ਇਸ ਸਾਲ ਯਾਤਰਾ ਲਈ ਸ਼ਰਧਾਲੂਆਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਸ਼ਰਧਾਲੂਆਂ ਨੂੰ ਹੈਲੀਕਾਪਟਰ ਸੇਵਾ ਵੀ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਦੇ ਲਈ ਸ਼ਰਧਾਲੂਆਂ ਨੂੰ ਹੈਲੀਕਾਪਟਰ ਸੇਵਾ ਦਾਤਿਆਂ ਤੋਂ ਬੁਕਿੰਗ ਕਰਵਾਉਣੀ ਪਵੇਗੀ। ਇਸ ਦੇ ਲਈ ਬਾਲਟਾਲ ਮਾਰਗ (ਨੀਰਗਰਥ-ਪੰਜਤਰਣੀ-ਨੀਲਗਰਥ) ਲਈ ਗਲੋਬਲ ਵੈਕਟਰਾ ਹੈਲੀਕਾਪਟਰ ਲਿਮਟਿਡ ਅਤੇ ਕੰਸੋਰਟੀਅਮ ਆਫ ਐੱਮ/ਐੱਸ ਏਅਰੋ ਏਅਰ ਕਰਾਫਟ ਪ੍ਰਾਈਵੇਟ ਲਿਮਟਿਡ ਤੋਂ ਬੁਕਿੰਗ ਕਰਵਾ ਸਕਦੇ ਹਨ, ਜਦੋਂ ਕਿ ਪਹਿਲਗਾਮ ਮਾਰਗ (ਪਹਿਲਗਾਮ-ਪੰਜਤਰਣੀ-ਪਹਿਲਗਾਮ) ਐੱਮ/ਐੱਸ ਹੈਰੀਟੇਜ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਬੁਕਿੰਗ ਕਰਵਾਉਣੀ ਪਵੇਗੀ। ਉੱਥੇ ਹੀ ਸ਼੍ਰੀਨਗਰ-ਪਹਿਲਗਾਮ-ਸ਼੍ਰੀਨਗਰ ਅਤੇ ਸ਼੍ਰੀਨਗਰ-ਨੀਲਗਰਥ-ਸ਼੍ਰੀਨਗਰ ਮਾਰਗਾਂ ਲਈ ਬੁਕਿੰਗ ਐੱਮ/ਐੱਸ ਪਵਨ ਹੰਸ ਲਿਮਟਿਡ ਹੈਲੀ ਸਰਵਿਸ ਤੋਂ ਕਰਵਾਉਣੀ ਪਵੇਗੀ। ਸ਼ਰਾਈਨ ਬੋਰਡ ਨੇ ਅਜੇ ਤੱਕ ਆਪਣੀ ਵੈੱਬਸਾਈਟ ’ਤੇ ਹੈਲੀ ਸਰਵਿਸ ਦੀ ਬੁਕਿੰਗ ਸ਼ੁਰੂ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ ਜੰਮੂ-ਕਸ਼ਮੀਰ ਸਰਕਾਰ ਅਤੇ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਸਾਂਝੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਬੇਰੁਜ਼ਗਾਰ 'ਲਾੜਿਆਂ' ਨੇ ਕੱਢੀ ਅਨੋਖੀ ਬਾਰਾਤ, ਜਿਸ ਨੇ ਤੱਕਿਆ ਬਸ ਤੱਕਦਾ ਹੀ ਰਹਿ ਗਿਆ (ਵੀਡੀਓ)

ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਦਿਸ਼ਾ-ਨਿਰਦੇਸ਼ ਜਾਰੀ

-ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਦੇ ਤਹਿਤ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਨਾਮਜ਼ਦ ਪੀ. ਐੱਨ. ਬੀ., ਯੈੱਸ ਬੈਂਕ, ਐੱਸ. ਬੀ. ਆਈ. ਅਤੇ ਜੰਮੂ-ਕਸ਼ਮੀਰ ਬੈਂਕ ਦੀਆਂ ਪੂਰੇ ਦੇਸ਼ ’ਚ ਸਥਿਤ 540 ਬਰਾਂਚਾਂ ’ਚ ਸ਼ੁਰੂ ਹੋਵੇਗੀ।
- ਰਜਿਸਟ੍ਰੇਸ਼ਨ ਨਾਮਜ਼ਦ ਬੈਂਕ ਬਰਾਂਚਾਂ ਦੇ ਜ਼ਰੀਏ ਐਡਵਾਂਸ ਰਜਿਸਟ੍ਰੇਸ਼ਨ ਰੀਅਲ ਟਾਈਮ ਦੇ ਆਧਾਰ ’ਤੇ ਬਾਇਓਮੈਟ੍ਰਿਕ ਈ-ਕੇ. ਵਾਈ. ਸੀ. ਵੈਰੀਫਿਕੇਸ਼ਨ ਰਾਹੀਂ ਹੋਵੇਗੀ ਅਤੇ ਚਾਹਵਾਨ ਯਾਤਰੀ ਨੂੰ ਰਜਿਸਟ੍ਰੇਸ਼ਨ ਲਈ ਨਾਮਜ਼ਦ ਬੈਂਕ ਬਰਾਂਚ ਨਾਲ ਸੰਪਰਕ ਕਰਨਾ ਹੋਵੇਗਾ।
-13 ਸਾਲ ਤੋਂ ਘੱਟ ਅਤੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਜਿਹੜੀਆਂ ਔਰਤਾਂ 6 ਹਫ਼ਤਿਆਂ ਦੀਆਂ ਗਰਭਵਤੀ ਹਨ, ਉਹ ਵੀ ਯਾਤਰਾ ਨਹੀਂ ਕਰ ਸਕਣਗੀਆਂ।
- ਅਮਰਨਾਥ ਯਾਤਰਾ 2024 ਲਈ ਰਜਿਸਟ੍ਰੇਸ਼ਨ ਲਈ ਹਰੇਕ ਵਿਅਕਤੀ ਦੀ ਫੀਸ 150 ਰੁਪਏ ਹੈ।
- ਰਜਿਸਟਰਡ ਯਾਤਰੀ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜੰਮੂ ਅਤੇ ਕਸ਼ਮੀਰ ਡਵੀਜ਼ਨ ਦੀਆਂ ਵੱਖ-ਵੱਖ ਥਾਵਾਂ ’ਤੇ ਸਥਾਪਤ ਕਿਸੇ ਵੀ ਕੇਂਦਰ ਤੋਂ ਆਰ. ਐੱਫ. ਆਈ. ਡੀ. ਕਾਰਡ ਲੈਣਾ ਹੋਵੇਗਾ, ਜੋ ਕਿ ਲਾਜ਼ਮੀ ਹੈ।
-ਲਾਜ਼ਮੀ ਸਿਹਤ ਸਰਟੀਫਿਕੇਟ ਤੋਂ ਬਿਨਾਂ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੇ ਲਈ ਭਗਤਾਂ ਨੂੰ ਇਕ ਅਧਿਕਾਰਤ ਡਾਕਟਰ ਵੱਲੋਂ ਜਾਰੀ ਜਾਇਜ਼ ਲਾਜ਼ਮੀ ਸਿਹਤ ਸਰਟੀਫਿਕੇਟ (ਸੀ. ਐੱਚ. ਸੀ.) ਨਾਲ ਲਿਆਉਣਾ ਜ਼ਰੂਰੀ ਹੋਵੇਗਾ।
-ਕਿਸੇ ਵੀ ਯਾਤਰੀ ਨੂੰ ਬਿਨਾਂ ਰਸਮੀ ਕਾਰਵਾਈਆਂ ਦੇ ਦੋਮੇਲ/ਚੰਦਨਬਾੜੀ ਵਿਖੇ ਐਕਸੈੱਸ ਕੰਟਰੋਲ ਗੇਟ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਡੂੰਘੀ ਖੱਡ 'ਚ ਡਿੱਗੀ ਆਲਟੋ ਕਾਰ, ਗੰਗਾ ਜਲ ਲੈਣ ਜਾ ਰਹੇ  4 ਨੌਜਵਾਨਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News