12 ਮਹੀਨਿਆਂ 'ਚ 6 ਲੱਖ ਰੁਪਏ ਦੀ ਇਡਲੀ ਖਾ ਗਿਆ ਵਿਅਕਤੀ! Swiggy ਤੋਂ ਮੰਗਵਾਈਆਂ 8428 ਪਲੇਟਾਂ

Thursday, Mar 30, 2023 - 11:15 PM (IST)

12 ਮਹੀਨਿਆਂ 'ਚ 6 ਲੱਖ ਰੁਪਏ ਦੀ ਇਡਲੀ ਖਾ ਗਿਆ ਵਿਅਕਤੀ! Swiggy ਤੋਂ ਮੰਗਵਾਈਆਂ 8428 ਪਲੇਟਾਂ

ਹੈਦਰਾਬਾਦ (ਭਾਸ਼ਾ): ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਕਵਾਨ ਪਹੁੰਚਾਉਣ ਵਾਲੀ ਫੂਡ ਡਲਿਵਰੀ ਐਪ Swiggy ਨੇ ਵੀਰਵਾਰ ਨੂੰ ਕਿਹਾ ਕਿ ਹੈਦਰਾਬਾਦ ਦੇ ਇਕ ਵਿਅਕਤੀ ਨੇ ਪਿਛਲੇ 12 ਮਹੀਨਿਆਂ ਵਿਚ ਇਸ ਐਪ ਜ਼ਰੀਏ 6 ਲੱਖ ਰੁਪਏ ਦੀ ਇਡਲੀ ਮੰਗਵਾਈ ਹੈ। ਸਵਿਗੀ ਨੇ ਹਰ ਸਾਲ 30 ਮਾਰਚ ਨੂੰ ਮਨਾਏ ਜਾਣ ਵਾਲੇ 'ਵਿਸ਼ਵ ਇਡਲੀ ਦਿਵਸ' 'ਤੇ ਆਪਣਾ ਵਿਸ਼ਲੇਸ਼ਣ ਜਾਰੀ ਕੀਤਾ।

ਇਹ ਖ਼ਬਰ ਵੀ ਪੜ੍ਹੋ - ਅਯੁੱਧਿਆ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ, ਲੱਖਾਂ ਦੀ ਗਿਣਤੀ 'ਚ ਪੁੱਜੇ ਸ਼ਰਧਾਲੂ

ਸਵਿਗੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਵਿਸ਼ਲੇਸ਼ਣ 30 ਮਾਰਚ 2022 ਤੋਂ 25 ਮਾਰਚ 2023 ਤਕ ਦੇ ਸਮੇਂ ਵਿਚਾਲੇ ਦਾ ਹੈ ਤੇ ਇਸ ਵਿਚ ਦੱਖਣੀ ਭਾਰਤੀ ਪਕਵਾਨ ਇਡਲੀ ਦੀ ਲੋਕਪ੍ਰਿਯਤਾ ਬਾਰੇ ਦਿਲਚਸਪ ਜਾਣਕਾਰੀ ਮਿਲਦੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਹੈਦਰਾਬਾਦ ਦੇ ਇਕ ਉਪਭੋਗਤਾ ਨੇ ਪਿਛਲੇ ਸਾਲ ਸਭ ਤੋਂ ਵੱਧ ਗਿਣਤੀ ਵਿਚ ਇਡਲੀ ਦਾ ਆਰਡਰ ਦਿੱਤਾ ਤੇ ਉਸ ਨੇ ਇਡਲੀ 'ਤੇ 6 ਲੱਖ ਰੁਪਏ ਖ਼ਰਚ ਕੀਤੇ। ਉਸ ਨੇ ਇਸ ਸਮੇਂ ਦੌਰਾਨ 8,428 ਪਲੇਟ ਇਡਲੀ ਦਾ ਆਰਡਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ 'ਚ ਰਾਮਨੌਮੀ ਸ਼ੋਭਾਯਾਤਰਾ 'ਤੇ ਪਥਰਾਅ, ਕਈ ਗੱਡੀਆਂ ਦੀ ਭੰਨਤੋੜ ਕਰ ਕੇ ਲਗਾਈ ਅੱਗ

1 ਸਾਲ 'ਚ 3.3 ਕਰੋੜ ਪਲੇਟ ਇਡਲੀ ਦੀ ਕੀਤੀ ਡਿਲੀਵਰੀ

ਸਵਿਗੀ ਨੇ ਪਿਛਲੇ 12 ਮਹੀਨਿਆਂ ਵਿਚ 3.3 ਕਰੋੜ ਪਲੇਟ ਇਡਲੀ ਦੀ ਡਿਲੀਵਰੀ ਕੀਤੀ, ਜਿਸ ਨਾਲ ਲੋਕਾਂ ਵਿਚਾਲੇ ਇਸ ਪਕਵਾਨ ਦੀ ਲੋਕਪ੍ਰਿਯਤਾ ਸਾਫ਼ ਹੁੰਦੀ ਹੈ। ਅੰਕੜਿਆਂ ਦੇ ਵਿਸ਼ਲੇਸ਼ਮ ਮੁਤਾਬਕ, ਬੈਂਗਲੁਰੂ, ਹੈਦਰਾਬਾਦ ਤੇ ਚੇਨੰਈ ਵਿਚ ਸੱਭ ਤੋਂ ਵੱਧ ਇਡਲੀ ਮੰਗਵਾਈ ਜਾਂਦੀ ਹੈ। ਹੋਰ ਸ਼ਹਿਰਾਂ ਵਿਚ ਮੁੰਬਈ, ਕੋਯੰਬਟੂਰ, ਪੁਣੇ, ਵਿਸ਼ਾਖਾਪਟਨਮ, ਦਿੱਲੀ, ਕਲਕੱਤਾ ਤੇ ਕੋੱਚੀ ਸ਼ਾਮਲ ਹਨ। ਅੰਕੜਿਆਂ ਮੁਤਾਬਕ, ਇਡਲੀ ਆਰਡਰ ਕਰਨ ਦਾ ਸਭ ਤੋਂ ਪਸੰਦੀਦਾ ਸਮਾਂ 8 ਵਜੇ ਤੋਂ 10 ਵਜੇ ਵਿਚਾਲੇ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News