ਸ਼ਰਮਸਾਰ! ਮਹਾਮਾਰੀ ਦੇ ਦਰਦ ਨਾਲ ਤੜਫਦੀ ਰਹੀ ਸਕੂਲ ਵਿਦਿਆਰਥਣ, ਅਧਿਆਪਕ ਨੇ ਵਾਸ਼ਰੂਮ ਜਾਣ ਤੋਂ ਰੋਕਿਆ

Thursday, Mar 26, 2026 - 12:45 PM (IST)

ਸ਼ਰਮਸਾਰ! ਮਹਾਮਾਰੀ ਦੇ ਦਰਦ ਨਾਲ ਤੜਫਦੀ ਰਹੀ ਸਕੂਲ ਵਿਦਿਆਰਥਣ, ਅਧਿਆਪਕ ਨੇ ਵਾਸ਼ਰੂਮ ਜਾਣ ਤੋਂ ਰੋਕਿਆ

ਨਾਸਿਕ: ਮਹਾਰਾਸ਼ਟਰ ਵਿੱਚ SSC (ਦਸਵੀਂ) ਦੀਆਂ ਬੋਰਡ ਪ੍ਰੀਖਿਆਵਾਂ ਦੌਰਾਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਪ੍ਰੀਖਿਆ ਨਿਰੀਖਕ ਦੀ ਕਥਿਤ ਬੇਰਹਿਮੀ ਕਾਰਨ ਇੱਕ ਵਿਦਿਆਰਥਣ ਨੂੰ ਮਾਹਵਾਰੀ ਦੌਰਾਨ ਭਾਰੀ ਜ਼ਿਲ੍ਹਤ ਅਤੇ ਸਰੀਰਕ ਪੀੜਾ ਦਾ ਸਾਹਮਣਾ ਕਰਨਾ ਪਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਵੀ ਵਿਦਿਆਰਥਣ ਨੂੰ ਆਪਣਾ ਬੈਗ ਲੈਣ ਨਹੀਂ ਦਿੱਤਾ ਗਿਆ, ਜੋ ਕਲਾਸਰੂਮ ਤੋਂ ਦੂਰ ਰੱਖਿਆ ਹੋਇਆ ਸੀ। 

ਇਹ ਵੀ ਪੜ੍ਹੋ - 27, 28, 29, 30, 31 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ! ਅਲਰਟ 'ਤੇ ਇਹ ਸੂਬੇ

ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ 13 ਮਾਰਚ ਨੂੰ ਵਿਗਿਆਨ ਦੀ ਪ੍ਰੀਖਿਆ ਦੌਰਾਨ ਨਾਸਿਕ ਦੀ ਇੱਕ ਵਿਦਿਆਰਥਣ ਨੂੰ ਅਚਾਨਕ ਪੀਰੀਅਡਜ਼ ਸ਼ੁਰੂ ਹੋ ਗਏ। ਪ੍ਰੀਖਿਆ ਖ਼ਤਮ ਹੋਣ ਵਿੱਚ ਅਜੇ ਇੱਕ ਘੰਟਾ ਬਾਕੀ ਸੀ। ਵਿਦਿਆਰਥਣ ਨੇ ਮਹਿਲਾ ਅਧਿਆਪਕ ਨੂੰ ਆਪਣੀ ਹਾਲਤ ਦੱਸਦੇ ਹੋਏ ਵਾਸ਼ਰੂਮ ਜਾਣ ਦੀ ਇਜਾਜ਼ਤ ਮੰਗੀ ਪਰ ਅਧਿਆਪਕ ਨੇ 'ਨਿਯਮਾਂ' ਦਾ ਹਵਾਲਾ ਦੇ ਕੇ ਉਸ ਨੂੰ ਇਨਕਾਰ ਕਰ ਦਿੱਤਾ। ਇਸ ਮਾਮਲੇ ਦੇ ਸਬੰਧ ਵਿਚ ਪੀੜਤ ਵਿਦਿਆਰਥਣ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ, "ਮੈਂ ਵਾਰ-ਵਾਰ ਬੇਨਤੀ ਕੀਤੀ, ਪਰ ਮੈਨੂੰ ਜਾਣ ਨਹੀਂ ਦਿੱਤਾ ਗਿਆ। ਮੈਂ ਆਪਣੀ ਸੀਟ 'ਤੇ ਵਾਪਸ ਆ ਗਈ ਪਰ ਦਰਦ ਕਾਰਨ ਪੇਪਰ 'ਤੇ ਧਿਆਨ ਨਹੀਂ ਲਗਾ ਸਕੀ। ਮੇਰੇ ਕੱਪੜੇ ਵੀ ਖ਼ਰਾਬ ਹੋ ਗਏ। ਜਦੋਂ ਮੈਂ ਦੁਬਾਰਾ ਪੁੱਛਿਆ, ਤਾਂ ਉਨ੍ਹਾਂ ਕਿਹਾ ਕਿ ਬੋਰਡ ਦੇ ਨਿਯਮਾਂ ਅਨੁਸਾਰ ਵਾਸ਼ਰੂਮ ਜਾਣ ਦੀ ਇਜਾਜ਼ਤ ਨਹੀਂ ਹੈ।"

ਇਹ ਵੀ ਪੜ੍ਹੋ - ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ 'ਜ਼ਹਿਰੀਲੇ' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼

ਸਕੂਲ ਵਿੱਚ ਨਹੀਂ ਸੀ ਸੈਨੇਟਰੀ ਪੈਡ ਦੀ ਸਹੂਲਤ
ਹੈਰਾਨੀ ਦੀ ਗੱਲ ਹੈ ਕਿ ਸਕੂਲ ਵਿੱਚ ਵੀ ਕੋਈ ਸੈਨੇਟਰੀ ਪੈਡ ਉਪਲਬਧ ਨਹੀਂ ਸੀ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਬੋਰਡ ਅਧਿਕਾਰੀਆਂ ਨੂੰ ਕੀਤੀ ਹੈ। ਇਸ ਘਟਨਾ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਮਹਾਰਾਸ਼ਟਰ ਰਾਜ ਬੋਰਡ ਦੇ ਪ੍ਰਧਾਨ ਤ੍ਰਿਗੁਣ ਕੁਲਕਰਨੀ ਨੇ ਕਿਹਾ ਕਿ ਕੁਦਰਤੀ ਪ੍ਰਕਿਰਿਆਵਾਂ ਨੂੰ ਰੋਕਣਾ ਗਲਤ ਹੈ। ਬੋਰਡ ਦਾ ਅਜਿਹਾ ਕੋਈ ਨਿਯਮ ਨਹੀਂ ਹੈ, ਜੋ ਐਮਰਜੈਂਸੀ ਵਿੱਚ ਵਾਸ਼ਰੂਮ ਜਾਣ ਤੋਂ ਰੋਕਦਾ ਹੋਵੇ। ਨਾਸਿਕ ਡਿਵੀਜ਼ਨਲ ਬੋਰਡ ਦੇ ਚੇਅਰਮੈਨ ਸੁਭਾਸ਼ ਬੋਰਸੇ ਨੇ ਦੱਸਿਆ ਕਿ ਮੁੱਖ ਨਿਰੀਖਕ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਵਿਦਿਆਰਥਣ ਦੇ ਚਚੇਰੇ ਭਰਾ ਨੇ ਅਪੀਲ ਕੀਤੀ ਕਿ ਉਹ ਅਧਿਆਪਕ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੇ ਪਰ ਉਹ ਚਾਹੁੰਦੇ ਹਨ ਕਿ ਬੋਰਡ ਆਪਣੇ ਸਟਾਫ਼ ਨੂੰ ਅਜਿਹੇ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਬਣਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਧੀ ਨਾਲ ਅਜਿਹਾ ਨਾ ਹੋਵੇ।

ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News