11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ
Saturday, May 02, 2026 - 05:39 PM (IST)
ਵੈੱਬ ਡੈਸਕ : ਭਾਰਤ 'ਚ ਸਾਲ 2026 ਦੀਆਂ ਗਰਮੀਆਂ ਨੇ ਦਸਤਕ ਦਿੰਦੇ ਹੀ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਝੁਲਸਾਉਣ ਵਾਲੀ ਧੁੱਪ ਅਤੇ ਲੂ (Heatwave) ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਭਰ ਦੇ ਕਈ ਸੂਬਿਆਂ ਨੇ ਕਰੋੜਾਂ ਸਕੂਲੀ ਬੱਚਿਆਂ ਨੂੰ ਰਾਹਤ ਦੇਣ ਲਈ ਜਾਂ ਤਾਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਜਾਂ ਉਨ੍ਹਾਂ ਦੇ ਸਮੇਂ 'ਚ ਭਾਰੀ ਕਟੌਤੀ ਕੀਤੀ ਹੈ।
ਦਿੱਲੀ 'ਚ 50 ਦਿਨਾਂ ਦੀਆਂ ਛੁੱਟੀਆਂ
ਦਿੱਲੀ ਸਿੱਖਿਆ ਨਿਰਦੇਸ਼ਾਲਿਆ ਨੇ ਰਾਜਧਾਨੀ ਦੇ ਸਾਰੇ ਸਕੂਲਾਂ ਲਈ 50 ਦਿਨਾਂ ਦੀਆਂ ਲੰਬੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਦਿੱਲੀ ਦੇ ਸਕੂਲ 11 ਮਈ ਤੋਂ 30 ਜੂਨ 2026 ਤੱਕ ਬੰਦ ਰਹਿਣਗੇ ਤੇ ਹੁਣ ਸਿੱਧੇ 1 ਜੁਲਾਈ ਨੂੰ ਹੀ ਖੁੱਲ੍ਹਣਗੇ। ਵਧਦੇ ਤਾਪਮਾਨ ਨੂੰ ਦੇਖਦੇ ਹੋਏ ਮਾਪਿਆਂ ਲਈ ਇਹ ਰਾਹਤ ਦੀ ਖਬਰ ਹੈ।
ਵੱਖ-ਵੱਖ ਸੂਬਿਆਂ 'ਚ ਛੁੱਟੀਆਂ ਦੀ ਸਥਿਤੀ
ਓਡੀਸ਼ਾ: ਇੱਥੇ 27 ਅਪ੍ਰੈਲ ਤੋਂ ਹੀ ਸਕੂਲਾਂ 'ਚ ਛੁੱਟੀਆਂ ਹੋ ਚੁੱਕੀਆਂ ਹਨ।
ਪੱਛਮੀ ਬੰਗਾਲ: ਦਾਰਜੀਲਿੰਗ ਦੇ ਪਹਾੜੀ ਇਲਾਕਿਆਂ ਨੂੰ ਛੱਡ ਕੇ ਪੂਰੇ ਰਾਜ 'ਚ 22 ਅਪ੍ਰੈਲ ਤੋਂ ਛੁੱਟੀਆਂ ਸ਼ੁਰੂ ਹੋ ਗਈਆਂ ਸਨ।
ਛੱਤੀਸਗੜ੍ਹ: ਇੱਥੇ ਛੁੱਟੀਆਂ ਦਾ ਸਭ ਤੋਂ ਲੰਬਾ ਸਮਾਂ ਦੇਖਿਆ ਜਾ ਰਿਹਾ ਹੈ, ਜਿੱਥੇ 20 ਅਪ੍ਰੈਲ ਤੋਂ 15 ਜੂਨ ਤੱਕ ਛੁੱਟੀਆਂ ਦਾ ਐਲਾਨ ਹੈ।
ਉੱਤਰ ਪ੍ਰਦੇਸ਼: ਲਖਨਊ, ਕਾਨਪੁਰ ਅਤੇ ਵਾਰਾਣਸੀ ਸਮੇਤ ਪੂਰੇ ਸੂਬੇ 'ਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਲਈ 20 ਮਈ ਤੋਂ 15 ਜੂਨ ਤੱਕ ਛੁੱਟੀਆਂ ਰਹਿਣਗੀਆਂ।
ਸਕੂਲਾਂ ਦੇ ਸਮੇਂ 'ਚ ਬਦਲਾਅ
ਜਿਨ੍ਹਾਂ ਸੂਬਿਆਂ 'ਚ ਅਜੇ ਛੁੱਟੀਆਂ ਦਾ ਐਲਾਨ ਨਹੀਂ ਹੋਇਆ, ਉੱਥੇ ਬੱਚਿਆਂ ਨੂੰ ਦੁਪਹਿਰ ਦੀ ਭਿਆਨਕ ਗਰਮੀ ਤੋਂ ਬਚਾਉਣ ਲਈ ਸਕੂਲ ਸਵੇਰ ਵੇਲੇ ਚਲਾਏ ਜਾ ਰਹੇ ਹਨ। ਨੋਇਡਾ, ਗਾਜ਼ੀਆਬਾਦ ਅਤੇ ਰਾਜਸਥਾਨ 'ਚ ਸਕੂਲ ਸਵੇਰੇ 7:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਚੱਲ ਰਹੇ ਹਨ। ਝਾਰਖੰਡ 'ਚ ਇੱਥੇ ਸਵੇਰੇ 11:30 ਵਜੇ ਤੱਕ ਹੀ ਸਕੂਲ ਖੁੱਲ੍ਹੇ ਰੱਖਣ ਦੇ ਨਿਰਦੇਸ਼ ਹਨ। ਮਹਾਰਾਸ਼ਟਰ 'ਚ ਰਾਜ 'ਚ ਸਕੂਲਾਂ ਦਾ ਸਮਾਂ ਸਵੇਰੇ 7:00 ਵਜੇ ਤੋਂ 11:15 ਵਜੇ ਤੱਕ ਕਰ ਦਿੱਤਾ ਗਿਆ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਪੰਜਾਬ ਲਈ ਰਾਹਤ
ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਗਰਮੀ ਅਜੇ ਹੋਰ ਸਤਾਏਗੀ। ਹਾਲਾਂਕਿ, ਪੰਜਾਬ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਗਲੇ ਹਫ਼ਤੇ ਸੋਮਵਾਰ ਤੋਂ ਬੁੱਧਵਾਰ ਦੇ ਵਿਚਕਾਰ ਹਲਕੀ ਬਾਰਿਸ਼ ਅਤੇ ਹਨੇਰੀ ਦੀ ਸੰਭਾਵਨਾ ਹੈ। ਇਸ ਬਦਲਾਅ ਨਾਲ ਤਾਪਮਾਨ ਡਿੱਗ ਕੇ 38-40 ਡਿਗਰੀ ਸੈਲਸੀਅਸ ਤੱਕ ਆ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਅਸਥਾਈ ਰਾਹਤ ਮਿਲਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
