ਕੇਦਾਰਨਾਥ ਤੋਂ ਪਰਤ ਰਹੀ ਨਵ-ਵਿਆਹੁਤਾ ਲਾਪਤਾ, ਟ੍ਰੇਨ ''ਚ ਸੁੱਤਾ ਰਿਹਾ ਪਤੀ ਤੇ ਸੀਟ ਤੋਂ ਗ਼ਾਇਬ ਹੋ ਗਈ ਪਤਨੀ

Monday, May 11, 2026 - 01:27 AM (IST)

ਕੇਦਾਰਨਾਥ ਤੋਂ ਪਰਤ ਰਹੀ ਨਵ-ਵਿਆਹੁਤਾ ਲਾਪਤਾ, ਟ੍ਰੇਨ ''ਚ ਸੁੱਤਾ ਰਿਹਾ ਪਤੀ ਤੇ ਸੀਟ ਤੋਂ ਗ਼ਾਇਬ ਹੋ ਗਈ ਪਤਨੀ

ਲਕਸਰ/ਗਾਜ਼ੀਆਬਾਦ : ਬਾਬਾ ਕੇਦਾਰਨਾਥ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਇੱਕ ਨਵ-ਵਿਆਹੇ ਜੋੜੇ ਦੀਆਂ ਖੁਸ਼ੀਆਂ ਉਸ ਸਮੇਂ ਗਹਿਰੀ ਚਿੰਤਾ ਵਿੱਚ ਬਦਲ ਗਈਆਂ, ਜਦੋਂ ਚੱਲਦੀ ਰੇਲ ਗੱਡੀ ਵਿੱਚੋਂ ਇੱਕ ਨਵ-ਵਿਆਹੁਤਾ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਈ। ਦੇਹਰਾਦੂਨ ਤੋਂ ਗਾਜ਼ੀਆਬਾਦ ਵੱਲ ਜਾ ਰਹੀ ਮਹਾਨੰਦਾ ਐਕਸਪ੍ਰੈਸ ਵਿੱਚ ਵਾਪਰੀ ਇਸ ਸਨਸਨੀਖੇਜ਼ ਘਟਨਾ ਨੇ ਰੇਲ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। 

ਥਕਾਵਟ ਕਾਰਨ ਲੱਗ ਗਈ ਸੀ ਪਤੀ ਦੀ ਅੱਖ 

ਮੂਲ ਰੂਪ ਵਿੱਚ ਕਾਨਪੁਰ ਦੇ ਰਹਿਣ ਵਾਲੇ ਅਤੇ ਗ੍ਰੇਟਰ ਨੋਇਡਾ ਵਿੱਚ ਨੌਕਰੀ ਕਰਦੇ ਮਨੀਸ਼ ਅਗਰਹਿਰੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਪ੍ਰਗਿਆ ਸਿੰਘ ਨਾਲ ਕੇਦਾਰਨਾਥ ਦੀ ਯਾਤਰਾ ਤੋਂ ਵਾਪਸ ਆ ਰਿਹਾ ਸੀ। ਸਫ਼ਰ ਦੌਰਾਨ ਥਕਾਵਟ ਕਾਰਨ ਮਨੀਸ਼ ਦੀ ਅੱਖ ਲੱਗ ਗਈ ਅਤੇ ਜਦੋਂ ਮੁਜ਼ੱਫਰਨਗਰ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਉਸ ਦੀ ਨੀਂਦ ਖੁੱਲ੍ਹੀ, ਤਾਂ ਉਸ ਦੀ ਪਤਨੀ ਨਾਲ ਵਾਲੀ ਵਾਲੀ ਸੀਟ ਤੋਂ ਗਾਇਬ ਸੀ। ਮਨੀਸ਼ ਨੇ ਪੂਰੀ ਟ੍ਰੇਨ ਦੀ ਤਲਾਸ਼ੀ ਲਈ, ਪਰ ਪ੍ਰਗਿਆ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਹ ਵੀ ਪੜ੍ਹੋ : PM ਮੋਦੀ ਨੇ ਫਿਰ ਕੀਤੀ ਕੋਰੋਨਾ ਵਾਲੀਆਂ ਪਾਬੰਦੀਆਂ ਦੀ ਗੱਲ, ਲਾਗੂ ਹੋਵੇ Work from Home

ਰੇਲਵੇ ਟਰੈਕ ਨੇੜੇ ਮਿਲੀ ਮੋਬਾਈਲ ਲੋਕੇਸ਼ਨ 

ਤਕਨੀਕੀ ਜਾਂਚ ਦੌਰਾਨ ਪ੍ਰਗਿਆ ਦੇ ਮੋਬਾਈਲ ਦੀ ਆਖਰੀ ਲੋਕੇਸ਼ਨ ਉੱਤਰਾਖੰਡ ਦੇ ਲਕਸਰ ਵਿੱਚ ਰੇਲਵੇ ਲਾਈਨ ਦੇ ਕਿਨਾਰੇ ਮਿਲੀ ਹੈ। ਇਸ ਤੋਂ ਬਾਅਦ ਮੋਬਾਈਲ ਲਗਾਤਾਰ ਬੰਦ ਆ ਰਿਹਾ ਹੈ, ਜਿਸ ਕਾਰਨ ਕਿਸੇ ਅਣਹੋਣੀ ਦਾ ਡਰ ਜਤਾਇਆ ਜਾ ਰਿਹਾ ਹੈ। ਪਤੀ ਮਨੀਸ਼ ਅਨੁਸਾਰ ਪ੍ਰਗਿਆ ਕੋਲ ਨਾ ਤਾਂ ਪੈਸੇ ਹਨ ਅਤੇ ਨਾ ਹੀ ਕੋਈ ਹੋਰ ਸਾਧਨ। 

ਸੀਸੀਟੀਵੀ ਕੈਮਰੇ ਖਰਾਬ ਹੋਣ ਕਾਰਨ ਜਾਂਚ 'ਚ ਰੁਕਾਵਟ 

ਲਕਸਰ ਪੁਲਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਰੇਲਵੇ ਸਟੇਸ਼ਨ ਦੇ ਕੁਝ ਸੀਸੀਟੀਵੀ (CCTV) ਕੈਮਰੇ ਖਰਾਬ ਹੋਣ ਕਾਰਨ ਪੁਲਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲ ਰਿਹਾ। ਪੁਲਸ ਹੁਣ ਇਨ੍ਹਾਂ ਕੈਮਰਿਆਂ ਦਾ ਡਾਟਾ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਈਰਾਨ ਨੇ ਟਰੰਪ ਦੇ ਪ੍ਰਸਤਾਵ ਦਾ ਭੇਜਿਆ ਜਵਾਬ ! ਸ਼ਾਂਤੀ ਸਮਝੌਤੇ ਲਈ ਦੋਵਾਂ ਦੇਸ਼ਾਂ ਦੀ ਗੱਲਬਾਤ ਹੋਈ ਤੇਜ਼ 

ਬੇਵੱਸ ਪਤੀ ਨੇ ਸਰਕਾਰ ਤੋਂ ਲਗਾਈ ਗੁਹਾਰ 

ਆਪਣੀ ਪਤਨੀ ਦੀ ਭਾਲ ਵਿੱਚ ਭਟਕ ਰਹੇ ਮਨੀਸ਼ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਸ ਦੀ ਦੁਨੀਆ ਉਜੜ ਗਈ ਹੈ ਅਤੇ ਉਹ ਆਪਣੀ ਪਤਨੀ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News