9ਵੀਂ ਦੀ ਵਿਦਿਆਰਥਣ ਦੀ ISRO ''ਚ ਸਿਲੈਕਸ਼ਨ ! ਨਿੱਕੀ ਉਮਰੇ ਮਾਰ ਲਈ ਵੱਡੀ ਬਾਜ਼ੀ
Tuesday, Apr 28, 2026 - 01:45 PM (IST)
ਬਾਲੋਦ- ਛੱਤੀਸਗੜ੍ਹ 'ਚ ਬਾਲੋਦ ਜ਼ਿਲ੍ਹੇ ਦੀ 9ਵੀਂ ਜਮਾਤ ਦੀ ਵਿਦਿਆਰਥਣ ਹਿਮਾਂਸ਼ੀ ਸਾਹੂ ਨੇ ਇਕ ਵੱਡੀ ਉਪਲੱਬਧੀ ਹਾਸਲ ਕਰਦੇ ਹੋਏ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵੱਕਾਰੀ 'ਯੰਗ ਸਾਇੰਟਿਸਟ ਪ੍ਰੋਗਰਾਮ (ਯੁਵਿਕਾ) 2026' 'ਚ ਸਥਾਨ ਬਣਾਇਆ ਹੈ। ਉਸ ਨੇ ਇਸ ਚੋਣ ਦੇ ਨਾਲ ਨਾ ਸਿਰਫ਼ ਆਪਣੇ ਸਕੂਲ ਸਗੋਂ ਪੂਰੇ ਜ਼ਿਲ੍ਹੇ ਅਤੇ ਪ੍ਰਦੇਸ਼ ਦਾ ਨਾਂ ਰਾਸ਼ਟਰੀ ਪੱਧਰ 'ਤੇ ਰੋਸ਼ਨ ਕੀਤਾ ਹੈ। ਸਵਾਮੀ ਆਤਮਾਨੰਦ ਉਤਕ੍ਰਿਸ਼ਟ ਇੰਗਲਿਸ਼ ਮੀਡੀਅਮ ਸਕੂਲ, ਕੰਨੇਵਾੜਾ ਦੀ ਵਿਦਿਆਰਥਣ ਹਿਮਾਂਸ਼ੀ ਨੇ ਸਖ਼ਤ ਮੁਕਾਬਲੇ ਵਿਚਾਲੇ ਇਹ ਸਫ਼ਲਤਾ ਪ੍ਰਾਪਤ ਕੀਤੀ। ਜਾਣਕਾਰੀ ਅਨੁਸਾਰ ਦੇਸ਼ ਭਰ ਤੋਂ ਲੱਖਾਂ ਵਿਦਿਆਰਥੀਆਂ ਵਿਚਾਲੇ ਆਯੋਜਿਤ ਚੋਣ ਪ੍ਰਕਿਰਿਆ 'ਚ ਉਨ੍ਹਾਂ ਨੇ ਛੱਤੀਸਗੜ੍ਹ 'ਚ ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਅਖਿਲ ਭਾਰਤੀ ਪੱਧਰ 'ਤੇ ਉਨ੍ਹਾਂ ਦੀ ਰੈਂਕ 112ਵੀਂ ਰਹੀ।
ਇਸ ਉਪਲੱਬਧੀ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਮਾਣ ਜ਼ਾਹਰ ਕੀਤਾ। ਬਾਲੋਦ ਕਲੈਕਟਰ ਦਿਵਿਆ ਉਮੇਸ਼ ਮਿਸ਼ਰਾ ਨੇ ਸੰਯੁਕਤ ਜ਼ਿਲ੍ਹਾ ਦਫ਼ਤਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਹਿਮਾਂਸ਼ੀ ਨੂੰ ਸਰਟੀਫਿਕੇਟ, ਸ਼ਾਲ ਨਾਲ ਸਨਮਾਨਤ ਕੀਤਾ। ਕਲੈਕਟਰ ਨੇ ਕਿਹਾ ਕਿ ਇਹ ਉਪਲੱਬਧੀ ਜ਼ਿਲ੍ਹੇ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ। ਦੱਸਣਯੋਗ ਹੈ ਕਿ ਹਿਮਾਂਸ਼ੀ ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ 'ਚ ਵੀ ਸਰਗਰਮ ਹੈ। ਉਨ੍ਹਾਂ ਨੇ ਤਾਈਕਵਾਂਡੋ 'ਚ ਰਾਜ ਪੱਧਰ 'ਤੇ ਉਪਲੱਬਧੀ ਹਾਸਲ ਕੀਤੀ ਹੈ, ਉੱਥੇ ਹੀ ਸਕਾਊਟ-ਗਾਈਡ ਅਤੇ ਰੈੱਡ ਕ੍ਰਾਸ ਨਾਲ ਜੁੜੇ ਪ੍ਰੋਗਰਾਮਾਂ 'ਚ ਵੀ ਹਿੱਸੇਦਾਰੀ ਨਿਭਾਈ ਹੈ। ਇਸਰੋ ਦਾ ਪ੍ਰੋਗਰਾਮ ਯੁਵਿਕਾ ਜਮਾਤ 9 ਦੇ ਵਿਦਿਆਰਥੀਆਂ ਲਈ ਆਯੋਜਿਤ 2 ਹਫ਼ਤਿਆਂ ਦਾ ਰਿਹਾਇਸ਼ੀ ਗਰਮੀਆਂ ਦਾ ਸਿਖਲਾਈ ਪ੍ਰੋਗਰਾਮ ਹੈ, ਜਿਸ ਦਾ ਮਕਸਦ ਵਿਦਿਆਰਥੀਆਂ 'ਚ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਦੇ ਪ੍ਰਤੀ ਰੁਚੀ ਵਿਕਸਿਤ ਕਰਨਾ ਹੈ। ਪ੍ਰੋਗਰਾਮ ਪੂਰੀ ਤਰ੍ਹਾਂ ਫੰਡ ਪ੍ਰਾਪਤ ਹੈ ਅਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਿਗਿਆਨੀ ਗਤੀਵਿਧੀਆਂ ਨਾਲ ਸਿੱਧੇ ਤੌਰ 'ਤੇ ਜੋੜਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
