8ਵੀਂ ਦੀ ਵਿਦਿਆਰਥਣ ਨਾਲ ਜਬਰ ਜ਼ਿਨਾਹ, ਸਦਮੇ 'ਚ ਕੁੜੀ ਨੇ ਕੀਤੀ ਖੁਦਕੁਸ਼ੀ
Wednesday, May 06, 2026 - 01:00 PM (IST)
ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਨਾਬਾਲਗ ਕੁੜੀ ਵਲੋਂ ਆਪਣੇ ਨਾਲ ਹੋਈ ਜਬਰ ਜ਼ਿਨਾਹ ਦੀ ਵਾਰਦਾਤ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੂਤਰਾਂ ਅਨੁਸਾਰ 27 ਅਪ੍ਰੈਲ ਨੂੰ ਮੀਰਗੰਜ ਥਾਣਾ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਜਮਾਤ 8 ਦੀ ਵਿਦਿਆਰਥਣ ਨੂੰ ਜੀਸ਼ਾਨ ਨਾਮੀ ਨੌਜਵਾਨ ਵਰਗਲਾ ਕੇ ਲੈ ਗਿਆ ਅਤੇ ਉਸ ਨਾਲ ਬੇਹੱਦ ਬੇਰਹਿਮੀ ਨਾਲ ਜਬਰ ਜ਼ਿਨਾਹ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬੁਰੀ ਤਰ੍ਹਾਂ ਸਦਮੇ 'ਚ ਆਈ ਕੁੜੀ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ 'ਚ ਕੁੜੀ ਨਾਲ ਬੇਰਹਿਮੀ ਦੀ ਵਾਰਦਾਤ ਸਾਹਮਣੇ ਆਈ ਹੈ।
ਉਨ੍ਹਾਂ ਦੱਸਿਆ ਕਿ ਰਿਪੋਰਟ 'ਚ ਕੁੜੀ ਦੇ ਸਰੀਰ 'ਤੇ ਜਿਨਸੀ ਸ਼ੋਸ਼ਣ ਅਤੇ ਕਈ ਸਰੀਰਕ ਸੱਟਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚ ਦੰਦ ਨਾਲ ਕੱਟਣ ਦੇ ਨਿਸ਼ਾਨ ਅਤੇ ਨਹੁੰਆਂ ਦੇ ਨਿਸ਼ਾਨ ਸ਼ਾਮਲ ਹਨ। ਵਧੀਕ ਸੁਪਰਡੈਂਟ ਅੰਸ਼ਿਕਾ ਵਰਮਾ ਅਨੁਸਾਰ, ਸ਼ੁਰੂ 'ਚ ਕੁੜੀ ਦੇ ਪਰਿਵਾਰ ਨੇ ਮੌਤ ਨੂੰ ਖੁਦਕੁਸ਼ੀ ਦੱਸਿਆ ਸੀ ਪਰ ਪੁਲਸ ਕਾਰਵਾਈ ਕਰਨ ਤੋਂ ਝਿਜਕ ਦਿਖਾਈ ਸੀ ਪਰ ਪੋਸਟਮਾਰਟਮ ਰਿਪੋਰਟ 'ਚ ਜਬਰ ਜ਼ਿਨਾਹ ਦਾ ਖੁਲਾਸਾ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਸਿਲਸਿਲੇ 'ਚ ਰਿਪੋਰਟ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਦੀ ਛੋਟੀ ਭੈਣ ਨੇ ਪੁਲਸ ਨੂੰ ਦੱਸਿਆ ਕਿ ਜੀਸ਼ਾਨ (26) ਹਮੇਸ਼ਾ ਪੀੜਤਾ ਦੇ ਸਕੂਲ ਦੇ ਕੋਲ ਵਾਲੇ ਇਲਾਕੇ 'ਚ ਆਉਂਦਾ-ਜਾਂਦਾ ਸੀ ਅਤੇ ਉਹ ਉਸ ਨੂੰ ਕੁਝ ਰੁਪਏ ਦਿੰਦਾ ਸੀ ਤਾਂ ਕਿ ਉਹ ਪੀੜਤਾ ਨਾਲ ਉਸ ਦੀਆਂ ਮੁਲਾਕਾਤਾਂ ਬਾਰੇ ਆਪਣੇ ਮਾਤਾ-ਪਿਤਾ ਨੂੰ ਨਾ ਦੱਸੇ। ਵਰਮਾ ਨੇ ਦੱਸਿਆ,''ਤਕਨੀਕੀ ਨਿਗਰਾਨੀ, ਸੀਸੀਟੀਵੀ ਫੁਟੇਜ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਸੀਂ ਜੀਸ਼ਾਨ ਨੂੰ ਮੰਗਲਵਾਰ ਨੂੰ ਮੀਰਗੰਜ ਹਫ਼ਤਾਵਾਰੀ ਬਾਜ਼ਾਰ ਕੋਲੋਂ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
