ਸਕੂਲ ਦੇ ਸਫਾਈ ਕਰਮਚਾਰੀ ਨੂੰ ਬੰਦੀ ਬਣਾ ਕੇ ਨਕਾਬਪੋਸ਼ਾਂ ਨੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

Sunday, Apr 26, 2026 - 06:23 PM (IST)

ਸਕੂਲ ਦੇ ਸਫਾਈ ਕਰਮਚਾਰੀ ਨੂੰ ਬੰਦੀ ਬਣਾ ਕੇ ਨਕਾਬਪੋਸ਼ਾਂ ਨੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਖੇਮਕਰਨ (ਗੁਰਮੇਲ,ਅਵਤਾਰ)- ਸ਼ਹਿਰ ਖੇਮਕਰਨ ਦੇ ਨਾਮਵਰ ਸਕੂਲ ਵਿਖੇ ਬੀਤੀ ਰਾਤ ਨਕਾਬਪੋਸ਼ ਚੋਰਾਂ ਵੱਲੋਂ ਸਕੂਲ ਦੇ ਸਫਾਈ ਕਰਮਚਾਰੀ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੂੰ ਦਿੱਤੀ ਦਰਖਾਸਤ ਦਾ ਹਵਾਲਾ ਦਿੰਦਿਆਂ ਸਕੂਲ ਪ੍ਰਿੰਸੀਪਲ ਅਸ਼ਵਨੀ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਵਨੀਤ ਕੁਮਾਰ ਪਾਸੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਤਿੰਨ ਨਕਾਬਪੋਸ਼ ਵਿਅਕਤੀ ਸਕੂਲ ਦੀ ਕੰਧ ਟੱਪ ਕੇ ਸਕੂਲ ਦੇ ਅੰਦਰ ਦਾਖਲ ਹੋਏ ਅਤੇ ਸਕੂਲ ਵਿਚ ਕੰਮ ਕਰਦੇ ਸੇਵਾਦਾਰ ਨੂੰ ਰੱਸੀਆਂ ਦੇ ਨਾਲ ਬੰਨ੍ਹ ਕੇ ਇਕ ਬੁਲਟ ਮੋਟਰਸਾਈਕਲ, ਕਾਰ, ਟਰੈਕਟਰ ਦੀਆਂ ਬੈਟਰੀਆਂ, ਦੋ ਐੱਲ.ਈ.ਡੀ, ਇਕ ਬੈਟਰੀ ਇਨਵੈਟਰ, ਇਕ ਮੋਬਾਈਲ, ਇਕ ਪੱਖਾ, 3000 ਦੀ ਨਕਦ ਰਾਸ਼ੀ ਚੋਰੀ ਕਰਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ: ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਲਈ ਅਹਿਮ ਹਦਾਇਤਾਂ ਜਾਰੀ

ਤਿੰਨੇ ਨਕਾਬਪੋਸ਼ ਵਿਅਕਤੀ ਸੀ.ਸੀ.ਟੀ.ਵੀ ਕੈਮਰੇ ਵਿਚ ਵੀ ਕੈਦ ਹੋਏ ਹਨ। ਚੋਰੀ ਦੀ ਘਟਨਾ ਦੀ ਸੂਚਨਾ ਮਿਲਦਿਆਂ ਪੁਲਸ ਥਾਣਾ ਖੇਮਕਰਨ ਦੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ। ਇਸ ਸਬੰਧੀ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕਵਲਜੀਤ ਰਾਏ ਨੇ ਦੱਸਿਆ ਇਸ ਹੋਈ ਘਟਨਾ ’ਤੇ ਪੁਲਸ ਪਾਰਟੀ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ, ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News