ਕੈਨੇਡਾ ''ਚ ਪੜ੍ਹਾਈ ਅਤੇ ਕੰਮ ਦੇ ਚੱਕਰ ''ਚ ਫਸੀ ਜ਼ਿੰਦਗੀ , ਭਾਰਤੀ ਵਿਦਿਆਰਥਣ ਨੇ ਸੁਣਾਈ ਹੱਡ ਬੀਤੀ

Monday, Apr 27, 2026 - 05:15 PM (IST)

ਕੈਨੇਡਾ ''ਚ ਪੜ੍ਹਾਈ ਅਤੇ ਕੰਮ ਦੇ ਚੱਕਰ ''ਚ ਫਸੀ ਜ਼ਿੰਦਗੀ , ਭਾਰਤੀ ਵਿਦਿਆਰਥਣ ਨੇ ਸੁਣਾਈ ਹੱਡ ਬੀਤੀ

ਇੰਟਰਨੈਸ਼ਨਲ ਡੈਸਕ- ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਦਰਸਾਉਂਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਾਲ ਹੀ ਵਿਚ ਕੈਨੇਡਾ ਵਿੱਚ ਰਹਿ ਰਹੀ ਭਾਰਤੀ ਵਿਦਿਆਰਥਣ ਜੋਤੀ ਖਰਾਇਤ ਨੇ ਆਪਣੀ ਰੋਜ਼ਾਨਾ ਦੀ ਥਕਾਵਟੀ ਅਤੇ ਰੁਝੇਵੇਂ ਭਰੀ ਰੁਟੀਨ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਨੇ ਕਈ ਵਿਦਿਆਰਥੀਆਂ ਦੀ ਹਕੀਕਤ ਨੂੰ ਸਾਹਮਣੇ ਲਿਆ ਦਿੱਤਾ ਹੈ। ਜੋਤੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਗਏ ਵੀਡੀਓ ਵਿੱਚ ਦਿਖਾਇਆ ਹੈ ਕਿ ਉਹ ਕਿਵੇਂ ਕਾਲਜ ਦੀ ਪੜ੍ਹਾਈ ਤੋਂ ਤੁਰੰਤ ਬਾਅਦ ਨੌਕਰੀ 'ਤੇ ਜਾਂਦੀ ਹੈ। ਵੀਡੀਓ ਵਿੱਚ ਉਹ ਥਕੀ ਹੋਈ ਹਾਲਤ ਵਿੱਚ ਕਲਾਸਾਂ ਤੋਂ ਬਾਅਦ ਸਿੱਧੀ ਕੰਮ ਲਈ ਨਿਕਲਦੀ ਨਜ਼ਰ ਆਉਂਦੀ ਹੈ। 

 

 
 
 
 
 
 
 
 
 
 
 
 
 
 
 
 

A post shared by JYOTI KHARAYAT (@villayaticheli)

ਪੜ੍ਹੋ ਇਹ ਅਹਿਮ ਖ਼ਬਰ ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ

ਜੋਤੀ ਦੇ ਅਨੁਸਾਰ, ਉਸ ਦੀ ਸਭ ਤੋਂ ਵੱਡੀ ਸਮੱਸਿਆ ਕਾਲਜ ਦੀ ਮਹਿੰਗੀ ਫੀਸ ਹੈ। ਇਸ ਖਰਚ ਨੂੰ ਪੂਰਾ ਕਰਨ ਲਈ ਉਸਨੂੰ ਨੌਕਰੀ ਕਰਨੀ ਪੈਂਦੀ ਹੈ, ਜਿਸ ਕਾਰਨ ਪੜ੍ਹਾਈ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਸਨੇ ਆਪਣੀ ਰੂਟੀਨ ਨੂੰ ਇੱਕ “ਅਨੰਤ ਚੱਕਰ” ਦੱਸਦੇ ਹੋਏ ਕਿਹਾ ਕਿ ਉਹ ਲਗਾਤਾਰ ਕਾਲਜ, ਕੰਮ ਅਤੇ ਫਿਰ ਦੁਬਾਰਾ ਪੜ੍ਹਾਈ ਵਿਚਕਾਰ ਫਸੀ ਰਹਿੰਦੀ ਹੈ। ਇਹ ਚੱਕਰ ਉਸਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਥਕਾ ਦਿੰਦਾ ਹੈ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਜੋਤੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਦੀ ਹੈ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ। ਉਸਦਾ ਇਹ ਵੀਡੀਓ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜ ਗਿਆ ਹੈ, ਜੋ ਵਿਦੇਸ਼ਾਂ ਵਿੱਚ ਇਸੇ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਿਆਪਕ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿੱਥੇ ਕਈ ਲੋਕ ਵਿਦੇਸ਼ ਵਿੱਚ ਪੜ੍ਹਾਈ ਅਤੇ ਕੰਮ ਦੇ ਸੰਤੁਲਨ ਦੀਆਂ ਮੁਸ਼ਕਲਾਂ ਬਾਰੇ ਆਪਣੀ ਰਾਏ ਸਾਂਝੀਆਂ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News