ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ ਦੇ 10 ਟਿਕਾਣਿਆਂ ''ਤੇ ਛਾਪਾ, 3 ਲੱਖ ਕੈਸ਼ ਬਰਾਮਦ
Friday, Feb 22, 2019 - 10:43 AM (IST)
ਕੋਲਕਾਤਾ/ਰਾਂਚੀ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੀਰਵਾਰ ਨੂੰ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ (ਪੀ.ਐੱਲ.ਐੱਫ.ਆਈ.) ਟੇਰਰ (ਦਹਿਸ਼ਤ) ਫੰਡਿੰਗ ਕੇਸ 'ਚ ਸੰਗਠਨ ਦੇ ਮੁਖੀਆ ਦਿਨੇਸ਼ ਗੋਪ ਦੇ ਕਈ ਟਿਕਾਣਿਆਂ 'ਤੇ ਛਾਪਾ ਮਾਰਿਆ। ਝਾਰਖੰਡ ਅਤੇ ਪੱਛਮੀ ਬੰਗਾਲ ਦੀਆਂ ਕੁੱਲ 10 ਲੋਕੇਸ਼ਨਾਂ 'ਤੇ ਹੋਈ ਇਸ ਛਾਪੇਮਾਰੀ 'ਚ ਲਗਭਗ 3.41 ਲੱਖ ਰੁਪਏ ਕੈਸ਼ ਅਤੇ ਭਾਰੀ ਮਾਤਰਾ 'ਚ ਫਰਜ਼ੀ ਦਸਤਾਵੇਜ਼ ਜਿਵੇਂ ਪੈਨ ਕਾਰਡ ਅਤੇ ਬੈਂਕ ਅਕਾਊਂਟ ਡੀਟੇਲਜ਼ ਬਰਾਮਦ ਹੋਏ ਹਨ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਐੱਨ.ਆਈ.ਏ. ਨੇ ਪੀ.ਐੱਲ.ਐੱਫ.ਆਈ. ਟੇਰਰ ਫੰਡਿੰਗ ਕੇਸ ਨਾਲ ਜੁੜੇ ਮਾਮਲੇ 'ਚ ਇਸ ਸੰਗਠਨ ਦੇ ਮੁਖੀਆ ਦਿਨੇਸ਼ ਗੋਪ ਦੇ ਖਾਸ ਲੋਕਾਂ, ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ਅਤੇ ਉਨ੍ਹਾਂ ਦੇ ਦਫ਼ਤਰਾਂ 'ਚ ਛਾਪਾ ਮਾਰਿਆ। ਇਹ ਛਾਪਾ ਰਾਂਚੀ, ਕੋਲਕਾਤਾ, ਗੁਮਲਾ ਅਤੇ ਖੂੰਟੀ ਸਥਿਤ ਕਈ ਦਫ਼ਤਰਾਂ 'ਤੇ ਮਾਰਿਆ ਗਿਆ। ਛਾਪੇਮਾਰੀ ਦੌਰਾਨ ਐੱਨ.ਆਈ.ਏ. ਨੇ ਅਜਿਹੇ ਦਸਤਾਵੇਜ਼ ਬਰਾਮਦ ਕੀਤੇ, ਜਿਨ੍ਹਾਂ ਦੀ ਵਰਤੋਂ ਪੀ.ਐੱਲ.ਐੱਫ.ਆਈ. ਚੀਫ ਅਤੇ ਉਸ ਦੇ ਕਾਡਰ ਪੇਮੈਂਟ ਜਾਂ ਨਿਵੇਸ਼ 'ਚ ਕਰਦੇ ਹਨ ਜਾਂ ਕਰ ਸਕਦੇ ਹਨ। ਕਈ ਫਰਜ਼ੀ ਪੈਨ ਕਾਰਡਜ਼, ਪਛਾਣ ਪੱਤਰ, ਬੈਂਕ ਡੀਟੇਲਜ਼ ਅਤੇ ਫਿਕਸਡ ਡਿਪਾਜ਼ਿਟ ਦੇ ਸਬੂਤ ਵੀ ਬਰਾਮਦ ਹੋਏ ਹਨ, ਜਿਨ੍ਹਾਂ ਦੀ ਵਰਤੋਂ ਅਚੱਲ ਸੰਪਤੀ ਜੁਟਾਉਣ 'ਚ ਕੀਤੀ ਗਈ ਸੀ। ਇਸ ਤੋਂ ਇਲਾਵਾ 3.41 ਲੱਖ ਰੁਪਏ ਕੈਸ਼ ਵੀ ਬਰਾਮਦ ਹੋਇਆ ਹੈ।
