ਇੰਡੀਗੋ ਜਹਾਜ਼ ਹਾਈਜੈਕ ਕਰਨ ਦੀ ਧਮਕੀ ਦੇਣ ਵਾਲਾ ਯਾਤਰੀ ਹਿਰਾਸਤ ''ਚ

07/24/2018 10:08:00 PM

ਨਵੀਂ ਦਿੱਲੀ—ਇੰਡੀਗੋ ਏਅਰਲਾਈਨਸ ਦੀ ਚੰਡੀਗੜ੍ਹ-ਸ਼੍ਰੀਨਗਰ ਦੌਰਾਨ ਫਲਾਈਟ ਨੂੰ ਹਾਈਜੈਕ ਕਰਨ ਦੀ ਧਮਕੀ ਦੇਣ ਵਾਲੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਯਾਤਰੀ ਨੇ ਉਡਾਨ ਦੌਰਾਨ ਕਿਹਾ ਸੀ ਕਿ ਇਸ ਜਹਾਜ਼ ਨੂੰ ਹਾਈਜੈਕ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਰਹਿਣ ਵਾਲੇ ਇਕ ਯਾਤਰੀ ਨੇ ਉਡਾਨ ਦੌਰਾਨ ਖੜ੍ਹੇ ਹੋ ਕੇ ਸਾਰੇ ਯਾਤਰੀਆਂ ਨੂੰ ਰੋਲਾ ਪਾ ਕੇ ਕਿਹਾ ਸੀ ਕਿ ਸੀਟ ਬੈਲਟ ਨਾ ਬੰਨੋ ਕਿਉਂਕਿ ਜਹਾਜ਼ ਹਾਈਜੈਕ ਹੋ ਗਿਆ ਹੈ। 
ਇਕ ਅਖਬਾਰ ਮੁਤਾਬਕ ਇਹ ਜਹਾਜ਼ ਸ਼੍ਰੀਨਗਰ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਿਹਾ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੇ ਕਰਮਚਾਰੀਆਂ ਨੇ ਫਲਾਈਟ ਦੇ ਲੈਂਡ ਕਰਦੇ ਹੀ ਇਸ ਯਾਤਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਯਾਤਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਦੋਸ਼ੀ ਯਾਤਰੀ ਤੋਂ ਪੁੱਛਗਿੱਛ ਕਰ ਰਹੀ ਹੈ।


Related News