ਆਪਸ 'ਚ ਟਕਰਾਏ ਏਅਰ ਇੰਡੀਆ ਤੇ ਇੰਡੀਗੋ ਦੇ ਜਹਾਜ਼, ਕੋਲਕਤਾ ਏਅਰਪੋਰਟ 'ਤੇ ਟਲਿਆ ਵੱਡਾ ਹਾਦਸਾ
Wednesday, Mar 27, 2024 - 08:24 PM (IST)

ਕੋਲਕਾਤਾ, (ਅਨਸ)– ਕੋਲਕਾਤਾ ਏਅਰਪੋਰਟ ’ਤੇ ਬੁੱਧਵਾਰ ਨੂੰ ਰਨਵੇ ’ਤੇ ਖੜ੍ਹੇ ਏਅਰ ਇੰਡੀਆ ਜਹਾਜ਼ ਨਾਲ ਇੰਡੀਗੋ ਦੀ ਫਲਾਈਟ ਟਕਰਾ ਗਈ। ਇਸ ਟੱਕਰ ਨਾਲ ਦੋਵਾਂ ਜਹਾਜ਼ਾਂ ਨੂੰ ਨੁਕਸਾਨ ਪੁੱਜਾ। ਏਅਰ ਇੰਡੀਆ ਫਲਾਈਟ ਦੇ ਪਰ ਦਾ ਇਕ ਹਿੱਸਾ ਟੁੱਟ ਕੇ ਡਿੱਗ ਗਿਆ।
ਇਸ ਘਟਨਾ ਨੂੰ ਲੈ ਕੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਨਾਲ ਹੀ ਇੰਡੀਗੋ ਦੇ ਪਾਇਲਟ ਅਤੇ ਕੋ-ਪਾਇਲਟ ਦੋਵਾਂ ਨੂੰ ਆਫ ਡਿਊਟੀ ਕਰ ਦਿੱਤਾ ਗਿਆ।
ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਇੰਡੀਗੋ ਦੀ ਏ320 ਵੀ. ਟੀ.-ਆਈ. ਐੱਸ. ਐੱਸ. ਫਲਾਈਟ ਤੇ ਏਅਰ ਇੰਡੀਆ ਐਕਸਪ੍ਰੈੱਸ 737 ਵੀ. ਟੀ.-ਟੀ. ਜੀ. ਜੀ. ਦਰਮਿਆਨ ਵਾਪਰੀ ਹੈ।