ਹਵਾਈ ਹਮਲੇ ’ਚ ਕਮਾਂਡਰਾਂ ਦੀ ਮੌਤ ਤੋਂ ਬਾਅਦ ਈਰਾਨ ਦੀ ਇਜ਼ਰਾਈਲ ਨੂੰ ਧਮਕੀ

Saturday, Apr 06, 2024 - 10:59 AM (IST)

ਤਹਿਰਾਨ/ਤੇਲ ਅਵੀਵ (ਏਜੰਸੀਆਂ)- ਸੀਰੀਆ ’ਚ ਈਰਾਨੀ ਦੂਤਘਰ ’ਤੇ ਹਵਾਈ ਹਮਲੇ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਨੂੰ ਧਮਕੀ ਦਿੱਤੀ ਹੈ। ਇਜ਼ਰਾਈਲ ਨੇ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਆਪਣੇ ਸਾਰੇ ਫੌਜੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਸਥਿਤ ਈਰਾਨੀ ਦੂਤਘਰ ਨੂੰ ਇਕ ਹਵਾਈ ਹਮਲੇ ਵਿਚ ਤਬਾਹ ਕਰ ਦਿੱਤਾ ਗਿਆ ਸੀ। ਇਸ ਹਮਲੇ ’ਚ ਈਰਾਨ ਦੇ ਜਨਰਲ ਰੇਜ਼ਾ ਜ਼ਹੇਦੀ ਅਤੇ ਉਨ੍ਹਾਂ ਦੇ ਡਿਪਟੀ ਸਮੇਤ 5 ਹੋਰ ਅਧਿਕਾਰੀ ਮਾਰੇ ਗਏ ਸਨ। ਜ਼ਹੇਦੀ ਸੀਰੀਆ ਵਿਚ ਅਹਿਮ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ। ਹਿਜ਼ਬੁੱਲਾ ਲੜਾਕਿਆਂ ਨੂੰ ਹਥਿਆਰ ਵੀ ਉਹ ਸਪਲਾਈ ਕਰਦਾ ਸੀ। ਈਰਾਨ ਅਤੇ ਸੀਰੀਆ ਨੇ ਇਸ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਈਰਾਨ ਨੇ ਕਿਹਾ ਕਿ ਇਹ ਇਕ ਜ਼ਾਲਮਾਨਾ ਕਾਰਾ ਹੈ ਜਿਸ ਦਾ ਅਸੀਂ ਬਦਲਾ ਲਵਾਂਗੇ ਅਤੇ ਆਪਣੇ ਹਿਸਾਬ ਨਾਲ ਲਵਾਂਗੇ।

ਇਹ ਵੀ ਪੜ੍ਹੋ: ਬੁਸ਼ਰਾ ਬੀਬੀ ਨੂੰ ਜ਼ਹਿਰ ਦਿੱਤੇ ਜਾਣ ਦਾ ਕੋਈ ਸਬੂਤ ਨਹੀਂ: ਨਿੱਜੀ ਡਾਕਟਰ

ਈਰਾਨ ਦੇ ਕੱਟੜਪੰਥੀ ਸੰਗਠਨ ਹਿਜ਼ਬੁੱਲਾ ਨੇ ਇਜ਼ਰਾਈਲ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਦਮਿਸ਼ਕ ਵਿਚ ਹੋਏ ਇਸ ਹਮਲੇ ਦੀ ਨਾ ਤਾਂ ਇਜ਼ਰਾਈਲ ਨੇ ਜ਼ਿੰਮੇਵਾਰੀ ਲਈ ਹੈ ਅਤੇ ਨਾ ਹੀ ਇਸ ਦਾ ਖੰਡਨ ਕੀਤਾ ਹੈ ਪਰ ਇਨ੍ਹਾਂ ਧਮਕੀਆਂ ਤੋਂ ਬਾਅਦ ਇਜ਼ਰਾਈਲ ਚੌਕਸ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਈਰਾਨ ਇਜ਼ਰਾਈਲ ’ਤੇ ਹਮਲਾ ਕਰ ਸਕਦਾ ਹੈ। ਇਜ਼ਰਾਈਲੀ ਫੌਜ ਆਈ.ਡੀ.ਐੱਫ. ਨੇ ਕਿਹਾ ਕਿ ਸਾਡੇ ਫੌਜੀ ਪਹਿਲਾਂ ਹੀ ਜੰਗ ਵਿਚ ਹਨ, ਸਥਿਤੀ ਨੂੰ ਦੇਖਦੇ ਹੋਏ ਲੜਾਕੂ ਯੂਨਿਟਾਂ ਦੀਆਂ ਛੁੱਟੀਆਂ ਅਾਰਜ਼ੀ ਤੌਰ ’ਤੇ ਰੱਦ ਕਰ ਦਿੱਤੀਆਂ ਗਈਆਂ ਹਨ। ਫਿਲਹਾਲ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਇਸ ਗੱਲ ਦੀ ਸਮੀਖਿਆ ਕਰ ਰਹੇ ਹਾਂ ਕਿ ਅਸੀਂ ਹੋਰ ਕਿੰਨੇ ਫੌਜੀਆਂ ਨੂੰ ਤਾਇਨਾਤ ਕਰਨਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ 2 ਵਾਹਨਾਂ ਦੀ ਟੱਕਰ 'ਚ ਔਰਤ ਦੀ ਮੌਤ, 5 ਜ਼ਖ਼ਮੀ

ਇਜ਼ਰਾਈਲ ਦੇ ਅਧਿਕਾਰੀ ਨੇ ਕੀ ਕਿਹਾ?

ਆਈ.ਡੀ.ਐਫ. ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਕਿਹਾ ਕਿ ਇਜ਼ਰਾਈਲ ਆਪਣੇ ਖਿਲਾਫ ਹੋਣ ਵਾਲੇ ਹਰ ਖਤਰੇ ਨੂੰ ਗੰਭੀਰਤਾ ਨਾਲ ਲੈਂਦਾ ਹੈ। ਸਾਡੇ ਲੜਾਕੂ ਜਹਾਜ਼ ਵੱਖ-ਵੱਖ ਮੋਰਚਿਆਂ ’ਤੇ ਤਾਇਨਾਤ ਹਨ। ਅਸੀਂ ਹਰ ਮੋਰਚੇ ’ਤੇ ਨਜ਼ਰ ਰੱਖ ਰਹੇ ਹਾਂ। ਇਜ਼ਰਾਈਲ ਨੂੰ ਜਿੱਥੋਂ ਵੀ ਖਤਰਾ ਨਜ਼ਰ ਆਉਂਦਾ ਹੈ, ਉੱਥੇ ਹੀ ਇਸ ਦਾ ਜਵਾਬ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਤੇਲ ਅਵੀਵ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਜੀ.ਪੀ.ਐੱਸ. ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਮੰਨਿਆ ਜਾਂਦਾ ਹੈ ਕਿ ਗਾਈਡਡ ਮਿਜ਼ਾਈਲਾਂ ਨੂੰ ਰੋਕਣ ਲਈ ਜੀ. ਪੀ. ਐੱਸ. ਬੰਦ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਇਸ ਸੂਬੇ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਿਰਫ਼ 12,900 ਨੂੰ ਹੀ ਜਾਰੀ ਕਰੇਗਾ ਸਟੱਡੀ ਪਰਮਿਟ

ਨੇਤਨਯਾਹੂ ਦੀ ਈਰਾਨ ਨੂੰ ਚੇਤਾਵਨੀ, ਅਸੀਂ ਵੀ ਸੱਟ ਮਾਰੇ ਬਿਨਾਂ ਨਹੀਂ ਛੱਡਾਂਗੇ

ਸ਼ੁੱਕਰਵਾਰ ਨੂੰ ਮਨਾਏ ਜਾਣ ਵਾਲੇ ਈਰਾਨੀ ਯੇਰੂਸ਼ਲਮ ਦਿਵਸ ਦੇ ਕਾਰਨ ਵਧੇ ਤਣਾਅ ਦੇ ਮੱਦੇਨਜ਼ਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਿਆਸੀ-ਸੁਰੱਖਿਆ ਕੈਬਨਿਟ ਦੀ ਵਿਸ਼ੇਸ਼ ਬੈਠਕ ਕੀਤੀ। ਬੈਠਕ ’ਚ ਨੇਤਨਯਾਹੂ ਨੇ ਕਿਹਾ ਕਿ ਈਰਾਨ ਸਾਲਾਂ ਤੋਂ ਸਿੱਧੇ ਅਤੇ ਆਪਣੇ ਦੂਤਾਂ ਰਾਹੀਂ ਸਾਡੇ ਖਿਲਾਫ ਕੰਮ ਕਰ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਆਪਣਾ ਬਚਾਅ ਕਰਨਾ ਜਾਣਦੇ ਹਾਂ ਅਤੇ ਅਸੀਂ ਇਸ ਸਧਾਰਨ ਸਿਧਾਂਤ ਦੇ ਅਨੁਸਾਰ ਕੰਮ ਕਰਾਂਗੇ ਕਿ ਜੋ ਕੋਈ ਸਾਨੂੰ ਦੁੱਖ ਪਹੁੰਚਾਵੇਗਾ ਜਾਂ ਸਾਨੂੰ ਸੱਟ ਮਾਰਨ ਦੀ ਯੋਜਨਾ ਬਣਾਉਂਦਾ ਹੈ, ਅਸੀਂ ਉਨ੍ਹਾਂ ਨੂੰ ਸੱਟ ਮਾਰਾਂਗੇ।

ਇਹ ਵੀ ਪੜ੍ਹੋ: ਔਰਤ 'ਤੇ ਡਿੱਗਿਆ ਕੱਚ ਦਾ ਦਰਵਾਜ਼ਾ, ਅਦਾਲਤ ਨੇ ਕਰੋੜਾਂ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News