ਮਲੇਸ਼ੀਆ ਏਅਰਲਾਈਨਜ਼, ਇੰਡੀਗੋ ਨੇ ਕੋਡਸ਼ੇਅਰ ਭਾਈਵਾਲੀ ਲਈ ਸ਼ੁਰੂਆਤੀ ਸਮਝੌਤੇ ’ਤੇ ਕੀਤੇ ਦਸਤਖਤ

Thursday, Apr 04, 2024 - 01:12 PM (IST)

ਮੁੰਬਈ (ਭਾਸ਼ਾ) - ਭਾਰਤ ਅਤੇ ਮਲੇਸ਼ੀਆ ਦਰਮਿਆਨ ਸੰਪਰਕ ਨੂੰ ਬਿਹਤਰ ਬਣਾਉਣ ਲਈ ਮਲੇਸ਼ੀਆ ਏਅਰਲਾਈਨਸ ਅਤੇ ਇੰਡੀਗੋ ਨੇ ਕੋਡਸ਼ੇਅਰ ਸਾਂਝੇਦਾਰੀ ਲਈ ਸ਼ੁਰੂਆਤੀ ਸਮਝੌਤਾ ਕੀਤਾ ਹੈ। ਇੰਡੀਗੋ ਵੱਲੋਂ ਜਾਰੀ ਬਿਆਨ ਅਨੁਸਾਰ ਦੋਵੇਂ ਏਅਰਲਾਈਨਾਂ ਦਰਮਿਆਨ ਸਮਝੌਤਾ ਲੋਕਾਂ ਨੂੰ ਮਲੇਸ਼ੀਆ ਅਤੇ ਭਾਰਤ ਦਰਮਿਆਨ ਨਿਰਵਿਘਨ ਯਾਤਰਾ ਲਈ ਜ਼ਿਆਦਾ ਬਦਲ ਪ੍ਰਦਾਨ ਕਰਨ ’ਚ ਮਦਦ ਕਰੇਗਾ।

ਇਹ ਵੀ ਪੜ੍ਹੋ :    'ਅਸੀਂ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਾਂ...' ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਬੋਲੇ ਬਾਬਾ ਰਾਮਦੇਵ

ਬਿਆਨ ’ਚ ਕਿਹਾ ਗਿਆ ਕਿ ਇਸ ਸਹਿਯੋਗ ਨਾਲ ਇੰਡੀਗੋ ਸੰਚਾਇਤ ਉਡਾਣਾਂ ’ਤੇ ਮਲੇਸ਼ੀਆ ਏਅਰਲਾਈਨਜ਼ ਮਾਰਕੀਟਿੰਗ ਵਾਹਨ ਦੇ ਰੂਪ ’ਚ ਭਾਰਤ ਨਾਲ ਆਪਣੇ ਸੰਪਰਕ ਨੂੰ ਮਜ਼ਬੂਤ ਕਰਨ ’ਚ ਸਮੱਰਥ ਹੋਵੇਗੀ, ਜਦੋਂਕਿ ਇੰਡੀਗੋ ਗਾਹਕਾਂ ਨੂੰ ਮਲੇਸ਼ੀਆ ਏਅਰਲਾਈਨਜ਼ ਦੇ ਵਿਆਪਕ ਨੈੱਟਵਰਕ ਜ਼ਰੀਏ ਦੱਖਣੀ ਪੂਰਬੀ ਏਸ਼ੀਆ ਦੇ ਜ਼ਿਆਦਾ ਮੰਜ਼ਿਲਾਂ ਤਕ ਪਹੁੰਚ ਸਥਾਪਤ ਕਰਨ ਦਾ ਮੌਕਾ ਮਿਲੇਗਾ। ਇੰਡੀਗੋ ਨੇ ਕਿਹਾ ਕਿ ਇਹ ਆਪਸੀ ਵਿਅਸਥਾ ਦੋਵਾਂ ਨੂੰ ਆਪਣੇ ਗਾਹਕਾਂ ਨੂੰ ਨਿਰਵਿਘਨ ਸੰਪਰਕ ਪ੍ਰਦਾਨ ਕਰਨ ਦੀ ਇਜਾਜ਼ਤ ਦੇਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਸੁਵਿਧਾਵਾਂ ਦੇ ਦਰਮਿਆਨ ਏਕੀਕ੍ਰਿਤ ਯਾਤਰਾ ਪ੍ਰੋਗਰਾਮ ਦਾ ਆਨੰਦ ਲੈਣ ’ਚ ਸਮੱਰਥ ਬਣਾਏਗੀ। ਮਲੇਸ਼ੀਆ ਏਅਰਲਾਈਨਜ਼ ਮੌਜੂਦਾ ’ਚ ਨਵੀਂ ਿਦੱਲੀ, ਮੁੰਬਈ, ਬੈਂਗਲੁਰੂ, ਚੇਨੱਈ, ਹੈਦਰਾਬਾਦ, ਕੋਚੀ, ਅਹਿਮਦਾਬਾਦ, ਅੰਮ੍ਰਿਤਸਰ ਅਤੇ ਤਿਰੰੁਵਨਤਪੁਰਮ ਸਮੇਤ ਭਾਰਤ ਦੇ 9 ਮੁੱਖ ਕੇਂਦਰਾਂ ਲਈ 71 ਹਫਤਾਵਾਰੀ ਉਡਾਣਾਂ ਦਾ ਸੰਚਾਲਨ ਕਰਦੀ ਹੈ।

ਇਹ ਵੀ ਪੜ੍ਹੋ :    ਸੋਨਾ ਇਕ ਸਾਲ 15 ਫ਼ੀਸਦੀ ਤੇ  ਸ਼ੇਅਰ ਬਾਜ਼ਾਰ 25 ਫ਼ੀਸਦੀ ਚੜ੍ਹਿਆ, ਨਿਵੇਸ਼ਕ ਹੋਏ ਮਾਲਾਮਾਲ

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ ਪਹੁੰਚੀਆਂ ਉੱਚ ਪੱਧਰ 'ਤੇ , ਬਾਜ਼ਾਰ 'ਚ ਟੁੱਟ ਸਕਦਾ ਹੈ ਸਪਲਾਈ ਦਾ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News