ਜੰਮੂ ਕਸ਼ਮੀਰ : ਰਾਜੌਰੀ ''ਚ ਕੰਟਰੋਲ ਰੇਖਾ ਕੋਲ ਮਾਰਿਆ ਗਿਆ ਪਾਕਿਸਤਾਨੀ ਘੁਸਪੈਠੀਆ

Saturday, Nov 19, 2022 - 03:43 PM (IST)

ਜੰਮੂ ਕਸ਼ਮੀਰ : ਰਾਜੌਰੀ ''ਚ ਕੰਟਰੋਲ ਰੇਖਾ ਕੋਲ ਮਾਰਿਆ ਗਿਆ ਪਾਕਿਸਤਾਨੀ ਘੁਸਪੈਠੀਆ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ ਦੀ ਲਪੇਟ 'ਚ ਆਉਣ ਨਾਲ ਇਕ ਪਾਕਿਸਤਾਨੀ ਘੁਸਪੈਠੀਏ ਦੀ ਮੌਤ ਹੋ ਗਈ ਅਤੇ ਇਸ ਤਰ੍ਹਾਂ ਫ਼ੌਜ ਨੇ ਸ਼ੱਕੀ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ। ਇਕ ਰੱਖਿਆ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ 'ਚ 17 ਅਤੇ 18 ਨਵੰਬਰ ਦੀ ਰਾਤ ਕੀਤੀ ਗਈ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ,''ਅੱਤਵਾਦੀ ਨੇ ਸਾਡੇ ਵਲੋਂ ਵਿਛਾਈ ਸੁਰੰਗਾਂ ਵਾਲੇ ਖੇਤਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਹ ਮਾਰਿਆ ਗਿਆ।'' ਬੁਲਾਰੇ ਨੇ ਦੱਸਿਆ ਕਿ ਅੱਤਵਾਦੀ ਦੀ ਲਾਸ਼ ਸ਼ਨੀਵਾਰ ਨੂੰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫ਼ੌਜ ਨੂੰ ਸਰਹੱਦ ਪਾਰ ਕਰ ਕੇ ਘੁਸਪੈਠ ਦੀ ਕੋਸ਼ਿਸ਼ ਕਰਦੇ ਅੱਤਵਾਦੀ ਦਿਖਾਈ ਦਿੱਤੇ, ਜਿਨ੍ਹਾਂ 'ਚੋਂ ਇਕ ਦਾ ਪੈਰ ਬਾਰੂਦੀ ਸੁਰੰਗ 'ਤੇ ਪੈ ਗਿਆ ਅਤੇ ਉਹ ਮਾਰਿਆ ਗਿਆ। ਰੱਖਿਆ ਬੁਲਾਰੇ ਨੇ ਕਿਹਾ ਕਿ ਅੱਤਵਾਦੀ ਦੀ ਲਾਸ਼ ਕੋਲੋਂ ਇਕ ਏ.ਕੇ.-56 ਰਾਈਫ਼ਲ ਅਤੇ ਤਿੰਨ ਮੈਗਜ਼ੀਨ ਬਰਾਮਦ ਹੋਈਆਂ ਹਨ।


author

DIsha

Content Editor

Related News