ਜੰਮੂ ਕਸ਼ਮੀਰ : ਭਾਰਤੀ ਫ਼ੌਜ LOC ਕੋਲ ਪਾਕਿਸਤਾਨੀ ਘੁਸਪੈਠੀਏ ਨੂੰ ਫੜਿਆ

Monday, May 15, 2023 - 11:15 AM (IST)

ਜੰਮੂ ਕਸ਼ਮੀਰ : ਭਾਰਤੀ ਫ਼ੌਜ LOC ਕੋਲ ਪਾਕਿਸਤਾਨੀ ਘੁਸਪੈਠੀਏ ਨੂੰ ਫੜਿਆ

ਰਾਜੌਰੀ (ਭਾਸ਼ਾ)- ਭਾਰਤੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਇਕ ਪਾਕਿਸਤਾਨੀ ਘੁਸਪੈਠੀਏ ਫੜਿਆ, ਜੋ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਕੋਟਲੀ ਸਥਿਤ ਕਰੇਲਾ ਪਿੰਡ ਦੇ ਰਹਿਣ ਵਾਲੇ ਮੁਹੰਮਦ ਉਸਮਾਨ (30) ਨੂੰ ਫ਼ੌਜੀਆਂ ਨੇ ਐਤਵਾਰ ਰਾਤ ਫੜਿਆ, ਜਦੋਂ ਉਹ ਤਰਕੁੰਡੀ ਪਿੰਡ 'ਚ ਵੜ ਗਿਆ ਸੀ। 

ਅਧਿਕਾਰੀਆਂ ਅਨੁਸਾਰ, ਉਸ ਕੋਲੋਂ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਭਾਰਤੀ ਫ਼ੌਜੀਆਂ ਨੇ 29 ਅਪ੍ਰੈਲ ਨੂੰ ਪੀ.ਓ.ਕੇ. ਵਾਸੀ ਇਕ ਪਿਓ-ਪੁੱਤ ਨੂੰ ਹਿਰਾਸਤ 'ਚ ਲਿਆ ਸੀ, ਜੋ ਪੁੰਛ ਜ਼ਿਲ੍ਹੇ 'ਚ ਗਲਤੀ ਨਾਲ ਸਰਹੱਦ ਦੇ ਇਸ ਵੱਲ ਆ ਗਏ ਸਨ। ਉਨ੍ਹਾਂ ਨੂੰ ਚਾਕਨ ਦਾ ਬਾਗ ਸਰਹੱਦ ਖੇਤਰ ਤੋਂ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ।


author

DIsha

Content Editor

Related News