ਪਾਕਿ ਨੇ 8 ਸਾਲਾਂ ''ਚ ਹੁਰੀਅਤ ਨੂੰ ਭੇਜੇ 1500 ਕਰੋੜ ਰੁਪਏ

Thursday, Jun 08, 2017 - 10:02 AM (IST)

ਸ਼੍ਰੀਨਗਰ— ਹੁਰੀਅਤ ਨੇਤਾਵਾਂ ਦੇ ਟਿਕਾਣਿਆਂ ਤੋਂ ਮਿਲੇ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਹੈ ਕਿ ਇਹ ਲੋਕ ਕਿਸ ਤਰ੍ਹਾਂ ਪਾਕਿਸਤਾਨ ਤੋਂ ਫੰਡ ਲੈ ਕੇ ਘਾਟੀ 'ਚ ਅੱਤਵਾਦ ਲਈ ਵਸੀਲੇ ਜੁਟਾਉਂਦੇ ਹਾਂ ਅਤੇ ਖੁਦ ਆਰਾਮ ਦੀ ਜ਼ਿੰਦਗੀ ਜਿਉਂਦੇ ਹਨ। ਐੱਨ.ਆਈ.ਏ. ਨੂੰ ਹੁਰੀਅਤ ਨੇਤਾਵਾਂ ਦੇ ਇੱਥੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਕਈ ਅਹਿਮ ਸੂਚਨਾਵਾਂ ਮਿਲੀਆਂ ਹਨ। ਸੰਕੇਤ ਮਿਲੇ ਹਨ ਕਿ ਪਿਛਲੇ 8 ਸਾਲਾਂ 'ਚ ਪਾਕਿਸਤਾਨ ਵੱਲੋਂ ਕਰੀਬ 1500 ਕਰੋੜ ਰੁਪਏ ਭੇਜੇ ਗਏ। ਇਨ੍ਹਾਂ 'ਚੋਂ ਲਗਭਗ ਅੱਧੀ ਰਕਮ ਹੁਰੀਅਤ ਨੇਤਾਵਾਂ ਨੇ ਅੱਤਵਾਦ ਫੈਲਾਉਣ 'ਚ ਲਾਈ ਅਤੇ ਅੱਧੀ ਰਕਮ ਨਾਲ ਖੁਦ ਲਈ ਪ੍ਰਾਪਰਟੀ ਬਣਾਉਣ ਦਾ ਖੁਲਾਸਾ ਹੋਇਆ ਹੈ। 
ਇਹ ਜਾਣਕਾਰੀਆਂ ਵੱਖਵਾਦੀ ਨੇਤਾਵਾਂ 'ਤੇ ਕਾਬੂ ਪਾਉਣ ਦੀ ਦਿਸ਼ਾ 'ਚ ਅਹਿਮ ਹੋ ਸਕਦੀਆਂ ਹਨ। ਐੱਨ.ਆਈ.ਏ. ਨੇ ਸ਼ਨੀਵਾਰ ਅਤੇ ਐਤਵਾਰ ਨੂੰ ਹੁਰੀਅਤ ਨੇਤਾਵਾਂ ਦੇ ਸ਼੍ਰੀਨਗਰ, ਜੰਮੂ, ਦਿੱਲੀ ਅਤੇ ਹਰਿਆਣਾ ਦੇ 3 ਦਰਜਨ ਟਿਕਾਣਿਆਂ 'ਤੇ ਲਗਾਤਾਰ ਛਾਪੇ ਮਾਰੇ ਸਨ। ਛਾਪੇਮਾਰੀ 'ਚ ਲਗਭਗ 3 ਕਰੋੜ ਰੁਪਏ ਕੈਸ਼ ਤੋਂ ਇਲਾਵਾ ਕਰੋੜ ਦੀ ਸੰਪਤੀ ਦਾ ਪਤਾ ਲੱਗਾ ਹੈ। ਇਸ ਦੌਰਾਨ ਮਿਲੇ ਕਾਗਜ਼ਾਤਾਂ ਦੇ ਅਜੇ ਜਾਰੀ ਹੈ।


Related News