ਅੱਤਵਾਦੀ ਸਈਦ ਦੀ ਗ੍ਰਿਫਤਾਰੀ ਡਰਾਮਾ, ਅਜੇ ਵੀ 10 ਕਮਾਂਡਰ ਚਲਾ ਰਹੇ ਹਨ ਟੈਰਰ ਕੈਂਪ

Wednesday, Jul 17, 2019 - 04:13 PM (IST)

ਅੱਤਵਾਦੀ ਸਈਦ ਦੀ ਗ੍ਰਿਫਤਾਰੀ ਡਰਾਮਾ, ਅਜੇ ਵੀ 10 ਕਮਾਂਡਰ ਚਲਾ ਰਹੇ ਹਨ ਟੈਰਰ ਕੈਂਪ

ਇਸਲਾਮਾਬਾਦ/ਨਵੀਂ ਦਿੱਲੀ— ਪਾਕਿਸਤਾਨ 'ਚ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਪਾਕਿਸਤਾਨ ਦਾ ਸਿਰਫ ਇਕ ਦਿਖਾਵਾ ਹੈ। ਇਸ ਦਾ ਅਸਲ ਚਿਹਰਾ ਕੁਝ ਹੋਰ ਹੀ ਹੈ। ਪਾਕਿਸਤਾਨ ਅਜੇ ਵੀ 500 ਅੱਤਵਾਦੀਆਂ ਨੂੰ ਅਫਗਾਨ ਸਰਹੱਦ 'ਤੇ ਟ੍ਰੈਨਿੰਗ ਦੇ ਰਿਹਾ ਹੈ। ਇਸ ਗ੍ਰਿਫਤਾਰੀ ਤੋਂ ਪਹਿਲਾਂ ਹਾਫਿਜ਼ ਸਈਦ ਦੇ 10 ਚੋਟੀ ਦੇ ਕਮਾਂਡਰਾਂ ਨੂੰ ਵੀ ਅਫਗਾਨ ਬਾਰਡਰ ਦੇ ਟੈਰਰ ਕੈਂਪਾਂ 'ਚ ਸ਼ਿਫਟ ਕੀਤਾ ਗਿਆ ਹੈ। ਹਾਫਿਜ਼ ਸਈਦ ਦੇ ਇਹ ਕਮਾਂਡਰ ਅਫਗਾਨਿਸਤਾਨ ਦੇ ਖੋਸਤ, ਕੁਨਾਰ ਤੇ ਨੰਗਰਹਾਰ 'ਚ ਟ੍ਰੈਨਿੰਗ ਲੈ ਰਹੇ ਹਨ।

ਖੂਫੀਆ ਜਾਣਕਾਰੀ ਮੁਤਾਬਕ ਪਾਕਿਸਤਾਨੀ ਆਰਮੀ ਤੇ ਖੂਫੀਆ ਏਜੰਸੀ ਨੇ ਅੰਤਰਰਾਸ਼ਟਰੀ ਦਬਾਅ ਦੇ ਕਾਰਨ ਹਾਫਿਜ਼ ਸਈਦ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕੁਝ ਅੱਤਵਾਦੀ ਕੈਂਪਾਂ ਨੂੰ ਪੀ.ਓ.ਕੇ. ਤੋਂ ਹਟਾ ਕੇ ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਸ਼ਿਫਟ ਕਰ ਦਿੱਤਾ ਹੈ। ਇਨ੍ਹਾਂ ਕੈਂਪਾਂ 'ਚ ਭਾਰਤ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮੁੰਬਈ ਦੇ 26/11 ਹਮਲਿਆਂ ਦੇ ਮਾਸਟਰਮਾਈਂਡ ਤੇ ਦੇਸ਼ 'ਚ ਹੋਰ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦ ਰੋਕੂ ਇਕਾਈ ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਓ ਟੀਵੀ ਦੀ ਰਿਪੋਰਟ ਮੁਤਾਬਕ ਅੱਤਵਾਦ ਰੋਕੂ ਵਿਭਾਗ ਨੇ ਸਈਦ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਲਾਹੌਰ ਦੇ ਗੁਜਰਾਂਵਾਲਾ ਜਾ ਰਿਹਾ ਸੀ।

ਇਸਲਾਮਾਬਾਦ ਤੋਂ ਖਬਰਾਂ ਆ ਰਹੀਆਂ ਹਨ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਹਿ-ਸੰਸਥਾਪਕ ਸਈਦ ਨੂੰ ਬੁੱਧਵਾਰ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਟੈਰਰ ਫੰਡਿੰਗ ਨਾਲ ਸਬੰਧਿਤ ਇਕ ਮਾਮਲੇ 'ਚ ਇਕ ਅੱਤਵਾਦ ਰੋਕੂ ਅਦਾਲਤ 'ਚ ਪੇਸ਼ ਹੋਣ ਵਾਲਾ ਸੀ। ਲਾਹੌਰ ਸਥਿਤ ਅੱਤਵਾਦ ਰੋਕੂ ਅਦਾਲਤ ਨੇ ਸੋਮਵਾਰ ਨੂੰ ਸਈਦ ਤੇ ਤਿੰਨ ਹੋਰਾਂ ਨੂੰ ਇਕ ਮਦਰੱਸੇ ਦੀ ਜ਼ਮੀਨ ਗੈਰ-ਕਾਨੂੰਨੀ ਕੰਮਾਂ ਦੇ ਲਈ ਵਰਤਣ ਦੇ ਇਕ ਮਾਮਲੇ 'ਚ ਜ਼ਮਾਨਤ ਦਿੱਤੀ ਸੀ।


author

Baljit Singh

Content Editor

Related News