ਓਖੀ ਤੂਫਾਨ ''ਚ ਤਾਮਿਲਨਾਡੂ ਤੇ ਕੇਰਲ ਦੇ 600 ਮਛੇਰੇ ਹੁਣ ਤਕ ਲਾਪਤਾ

Thursday, Dec 14, 2017 - 11:41 PM (IST)

ਓਖੀ ਤੂਫਾਨ ''ਚ ਤਾਮਿਲਨਾਡੂ ਤੇ ਕੇਰਲ ਦੇ 600 ਮਛੇਰੇ ਹੁਣ ਤਕ ਲਾਪਤਾ

ਨਵੀਂ ਦਿੱਲੀ— ਪਿਛਲੇ ਪੰਦਰਵਾੜੇ ਦੱਖਣੀ ਭਾਰਤ 'ਚ ਆਏ ਓਖੀ ਤੂਫਾਨ ਕਾਰਨ ਲਾਪਤਾ 600 ਤੋਂ ਜ਼ਿਆਦਾ ਮਛੇਰਿਆਂ ਦਾ ਹੁਣ ਤਕ ਕੁਝ ਪਤਾ ਨਹੀਂ ਲੱਗਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਲਾਪਤਾ ਮਛੇਰਿਆਂ 'ਚੋਂ 433 ਤਾਮਿਲਨਾਡੂ ਤੇ 186 ਕੇਰਲ ਦੇ ਹਨ।
ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਦੋਹਾਂ ਨੇ ਲਾਪਤਾ ਲੋਕਾਂ ਦੀ ਹਾਲੇ ਤਕ ਆਖਰੀ ਸੂਚੀ ਨਹੀਂ ਸੌਂਪੀ ਹੈ। ਉਨ੍ਹਾਂ ਦੱਸਿਆ ਕਿ ਤੂਫਾਨ 'ਚ ਲਾਪਤਾ ਮਛੇਰਿਆਂ ਬਾਰੇ ਘਰ-ਘਰ ਜਾ ਕੇ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਹੀ ਲਾਪਤਾ ਮਛੇਰਿਆ ਬਾਰੇ ਪੁਖਤਾ ਜਾਣਕਾਰੀ ਮਿਲ ਸਕੇਗੀ।
ਅਧਿਕਾਰੀ ਨੇ ਦੱਸਿਆ ਕਿ ਤੱਟੀ ਇਲਾਕਿਆਂ 'ਚ ਜਦੋਂ ਓਖੀ ਪਹੁੰਚਿਆ ਸੀ, ਉਸ ਤੋਂ ਪਹਿਲਾਂ ਮਛੇਰੇ ਡੂੰਘੇ ਸਮੁੰਦਰ 'ਚ ਆਪਣੀ ਕਿਸ਼ਤੀਆਂ ਤੇ ਛੋਟੀ ਕਿਸ਼ਤੀਆਂ 'ਚ ਮੱਛੀਆਂ ਫੜ੍ਹਣ ਲਈ ਨਿਕਲੇ ਸੀ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਉਨ੍ਹਾਂ ਮਛੇਰਿਆਂ ਨੂੰ ਲੈ ਕੇ ਹੈ ਜੋ ਛੋਟੀ ਕਿਸ਼ਤੀਆਂ 'ਚ ਗਏ ਸੀ।


Related News