ਪੰਜਾਬ ਦੇ ਇਸ ਪਿੰਡ ''ਚ ਵੱਡਾ ਸਿਹਤ ਸੰਕਟ! ਲਗਾਤਾਰ ਵੱਧ ਰਿਹੈ ਭਿਆਨਕ ਬੀਮਾਰੀ ਦਾ ਕਹਿਰ, ਹੁਣ...

Friday, Apr 03, 2026 - 11:19 AM (IST)

ਪੰਜਾਬ ਦੇ ਇਸ ਪਿੰਡ ''ਚ ਵੱਡਾ ਸਿਹਤ ਸੰਕਟ! ਲਗਾਤਾਰ ਵੱਧ ਰਿਹੈ ਭਿਆਨਕ ਬੀਮਾਰੀ ਦਾ ਕਹਿਰ, ਹੁਣ...

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ’ਚ ਲੈਪਟੋਸਪਾਇਰੋਸਿਸ ਨਾਲ ਦੋ ਮੌਤਾਂ ਹੋਣ ਤੋਂ ਬਾਅਦ ਵੀ ਲੋਕਾਂ ਦੇ ਪੇਟ ਦਰਦ, ਪੀਲੀਆ ਅਤੇ ਉਲਟੀਆਂ ਤੋਂ ਪੀੜਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੇਸ਼ੱਕ ਫਿਰੋਜ਼ਪੁਰ ਦਾ ਸਿਹਤ ਵਿਭਾਗ ਲਗਾਤਾਰ ਪਿੰਡ ’ਚ ਮੈਡੀਕਲ ਕੈਂਪ ਲਾ ਰਿਹਾ ਹੈ ਪਰ ਕਰੀਬ 12 ਬੱਚੇ ਅਜੇ ਵੀ ਫਿਰੋਜ਼ਪੁਰ ਸਿਵਲ ਹਸਪਤਾਲ ’ਚ ਜ਼ੇਰੇ-ਇਲਾਜ ਹਨ। ਦੱਸਿਆ ਜਾਂਦਾ ਹੈ ਕਿ ਕੁੱਝ ਦਿਨ ਪਹਿਲਾਂ ਇਕ ਬੱਚੇ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ। ਇਹ ਰਹੱਸਮਈ ਬੀਮਾਰੀ ਸ਼ੁਰੂ ’ਚ ਛੋਟੇ ਬੱਚਿਆਂ ਨੂੰ ਪ੍ਰਭਾਵਿਤ ਕਰ ਰਹੀ ਸੀ ਪਰ ਹੁਣ ਨੌਜਵਾਨ ਵੀ ਇਸ ਦੀ ਲਪੇਟ ’ਚ ਆ ਰਹੇ ਹਨ।

ਇਹ ਵੀ ਪੜ੍ਹੋ : ਠੇਕਾ ਅਧਿਆਪਕਾਂ ਨੂੰ ਵੱਡੀ ਰਾਹਤ, ਰੈਗੂਲਰ ਕੀਤੀਆਂ ਜਾਣਗੀਆਂ ਸੇਵਾਵਾਂ, ਕੈਟ ਨੇ ਜਾਰੀ ਕੀਤੇ ਹੁਕਮ

ਦੂਜੇ ਪਾਸੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ ਅਤੇ ਡਾਕਟਰਾਂ ਦੀਆਂ ਟੀਮਾਂ ਲੋਕਾਂ ਦੀ ਮਦਦ ਲਈ ਕੰਮ ਕਰ ਰਹੀਆਂ ਹਨ। ਹਸਪਤਾਲ ’ਚ ਦਾਖ਼ਲ ਕੁੱਝ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਸ ਪਿੰਡ ਨੂੰ ਜਿਸ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਹੁੰਦੀ ਸੀ, ਉਸ ਵਾਟਰ ਵਰਕਸ ਦੀ ਡਿੱਗੀ ’ਚੋਂ ਮਰੇ ਹੋਏ ਕਬੂਤਰ, ਚੂਹਿਆਂ ਦਾ ਪਿਸ਼ਾਬ ਅਤੇ ਕਈ ਹੋਰ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨਾਲ ਪੈਣਗੇ ਗੜ੍ਹੇ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ ਭਵਿੱਖਬਾਣੀ

ਲੋਕਾਂ ਮੁਤਾਬਕ ਇਹੀ ਦੂਸ਼ਿਤ ਪਾਣੀ ਪੀਣ ਕਾਰਨ ਪੂਰਾ ਪਿੰਡ ਬੀਮਾਰੀ ਦਾ ਸ਼ਿਕਾਰ ਹੋਇਆ ਹੈ। ਜਾਣਕਾਰੀ ਅਨੁਸਾਰ ਹੁਣ ਪਸ਼ੂ ਪਾਲਣ ਵਿਭਾਗ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਦੀਆਂ ਟੀਮਾਂ ਵੀ ਪਿੰਡ ਪਹੁੰਚੀਆਂ ਹਨ। ਟੀਮਾਂ ਵੱਲੋਂ ਜਾਨਵਰਾਂ ਅਤੇ ਪੰਛੀਆਂ ਦੇ ਕਰੀਬ 40 ਸੈਂਪਲ ਲਏ ਗਏ ਸਨ, ਜਿਨ੍ਹਾਂ ’ਚੋਂ 5 ਪਾਜ਼ੀਟਿਵ ਪਾਏ ਗਏ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News