'WagonR  ਤੋਂ ਪ੍ਰਾਈਵੇਟ ਜੈੱਟ ਤਕ ਦਾ ਬਦਲਾਅ...', ਪ੍ਰਤਾਪ ਬਾਜਵਾ ਨੇ ਕੇਜਰੀਵਾਲ ਤੇ ਭਗਵੰਤ ਮਾਨ 'ਤੇ ਵਿੰਨ੍ਹਿਆ ਨਿਸ਼ਾਨ

Wednesday, Mar 25, 2026 - 03:37 PM (IST)

'WagonR  ਤੋਂ ਪ੍ਰਾਈਵੇਟ ਜੈੱਟ ਤਕ ਦਾ ਬਦਲਾਅ...', ਪ੍ਰਤਾਪ ਬਾਜਵਾ ਨੇ ਕੇਜਰੀਵਾਲ ਤੇ ਭਗਵੰਤ ਮਾਨ 'ਤੇ ਵਿੰਨ੍ਹਿਆ ਨਿਸ਼ਾਨ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਅਰਵਿੰਦ ਕੇਜਰੀਵਾਲ ਦੇ ਬਦਲਦੇ ਰਹਿਣ-ਸਹਿਣ 'ਤੇ ਤੰਜ ਕਸਦਿਆਂ ਕਿਹਾ ਕਿ ਇਕ ਸਮਾਂ ਸੀ ਜਦੋਂ ਕੇਜਰੀਵਾਲ ਮਾਮੂਲੀ ਨੀਲੇ ਰੰਗ ਦੀ 'ਵੈਗਨ-ਆਰ' (WagonR) ਕਾਰ ਵਿਚ ਸਫ਼ਰ ਕਰਦੇ ਸਨ, ਜੋ ਉਨ੍ਹਾਂ ਦੀ ਸਾਦਗੀ ਅਤੇ 'ਆਮ ਆਦਮੀ' ਹੋਣ ਦਾ ਪ੍ਰਤੀਕ ਮੰਨੀ ਜਾਂਦੀ ਸੀ। ਪਰ ਅੱਜ ਉਹੀ 'ਆਮ ਆਦਮੀ' 20,000 ਫੁੱਟ ਦੀ ਉਚਾਈ 'ਤੇ ਪ੍ਰਾਈਵੇਟ ਚਾਰਟਰ ਜੈੱਟਾਂ ਵਿਚ ਸਫ਼ਰ ਕਰ ਰਿਹਾ ਹੈ।

ਬਾਜਵਾ ਨੇ ਦੋਸ਼ ਲਾਇਆ ਕਿ ਕੇਜਰੀਵਾਲ ਦੀ ਇਸ ਆਲੀਸ਼ਾਨ ਜੀਵਨ ਸ਼ੈਲੀ ਅਤੇ ਹਵਾਈ ਸਫ਼ਰਾਂ ਦਾ ਖ਼ਰਚਾ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿਚੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਮਾਨ ਇਕ ਕਰਜ਼ੇ ਹੇਠ ਦੱਬੇ ਸੂਬੇ ਦੇ ਮੁੱਖ ਮੰਤਰੀ ਵਜੋਂ ਕੰਮ ਕਰਨ ਦੀ ਬਜਾਏ ਕੇਜਰੀਵਾਲ ਦੇ ਸਿਰਫ਼ ਇਕ 'ਲੌਜਿਸਟਿਕਲ ਸਹਾਇਕ' ਵਾਂਗ ਨਜ਼ਰ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ 'ਵੈਗਨ-ਆਰ' ਤੋਂ 'ਪ੍ਰਾਈਵੇਟ ਜੈੱਟ' ਤੱਕ ਦਾ ਇਹ ਬਦਲਾਅ ਸਪੱਸ਼ਟ ਕਰਦਾ ਹੈ ਕਿ ਹੁਣ ਇਹ 'ਆਮ ਆਦਮੀ' ਪਹਿਲਾਂ ਵਾਂਗ ਆਮ ਨਹੀਂ ਰਿਹਾ। 


author

Anmol Tagra

Content Editor

Related News