ਬਠਿੰਡਾ ਦੀ ਥਰਮਲ ਝੀਲ ਕੋਲੋਂ 30 ਸਾਲਾ ਬੈਂਕ ਮੁਲਾਜ਼ਮ ਸ਼ੱਕੀ ਹਾਲਾਤ ''ਚ ਲਾਪਤਾ, ਸੜਕ ''ਤੇ ਲਾਵਾਰਿਸ ਖੜ੍ਹੀ ਮਿਲੀ ਥਾਰ

Sunday, Mar 29, 2026 - 01:07 AM (IST)

ਬਠਿੰਡਾ ਦੀ ਥਰਮਲ ਝੀਲ ਕੋਲੋਂ 30 ਸਾਲਾ ਬੈਂਕ ਮੁਲਾਜ਼ਮ ਸ਼ੱਕੀ ਹਾਲਾਤ ''ਚ ਲਾਪਤਾ, ਸੜਕ ''ਤੇ ਲਾਵਾਰਿਸ ਖੜ੍ਹੀ ਮਿਲੀ ਥਾਰ

ਬਠਿੰਡਾ (ਵਿਜੇ ਵਰਮਾ) : ਬਠਿੰਡਾ ਵਿੱਚ ਸ਼ਨੀਵਾਰ ਨੂੰ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਹਿਕਾਰੀ ਬੈਂਕ ਦਾ 30 ਸਾਲਾ ਕਰਮਚਾਰੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਨੌਜਵਾਨ ਦੀ ਥਾਰ ਗੱਡੀ ਥਰਮਲ ਝੀਲ ਨੰਬਰ 2 ਅਤੇ 3 ਦੇ ਵਿਚਕਾਰ ਸੜਕ ’ਤੇ ਲਾਵਾਰਿਸ ਹਾਲਤ ਵਿੱਚ ਖੜ੍ਹੀ ਮਿਲੀ ਜਿਸ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਲਾਪਤਾ ਨੌਜਵਾਨ ਦੀ ਪਛਾਣ ਸੰਗਤ ਮੰਡੀ ਦੇ ਪਿੰਡ ਭਗਵਾਨਗੜ੍ਹ ਪੁੱਖਾਵਾਲੀ ਨਿਵਾਸੀ ਬਿਕਰਮਜੀਤ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਵਿੱਚ ਸਹਿਕਾਰੀ ਬੈਂਕ ਵਿੱਚ ਤਾਇਨਾਤ ਦੱਸਿਆ ਜਾ ਰਿਹਾ ਹੈ। ਗੱਡੀ ਮਿਲਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਆਖ਼ਿਰ ਨੌਜਵਾਨ ਕਿੱਥੇ ਗਿਆ?

ਇਹ ਵੀ ਪੜ੍ਹੋ : ਰਿਕਵਰੀ ਏਜੰਟਾਂ ਤੋਂ ਬਚਦਿਆਂ ਕਾਰ ਸਰਹਿੰਦ ਨਹਿਰ 'ਚ ਡਿੱਗੀ, ਸ਼ੀਸ਼ਾ ਤੋੜ ਚਾਲਕ ਨੇ ਬਚਾਈ ਜਾਨ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੰਗਤ ਪੁਲਸ ਹਰਕਤ ਵਿੱਚ ਆ ਗਈ ਅਤੇ ਰਾਸ਼ਟਰੀ ਆਫ਼ਤ ਮੋਚਨ ਬਲ (NDRF) ਅਤੇ ਸਹਾਰਾ ਜਨਸੇਵਾ ਦੀਆਂ ਟੀਮਾਂ ਨਾਲ ਮਿਲ ਕੇ ਝੀਲ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਦੇਰ ਸ਼ਾਮ ਤੱਕ ਗੋਤਾਖੋਰਾਂ ਅਤੇ ਟੀਮਾਂ ਵੱਲੋਂ ਕਈ ਘੰਟਿਆਂ ਤੱਕ ਝੀਲ ਵਿੱਚ ਤਲਾਸ਼ ਕੀਤੀ ਗਈ ਪਰ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਪਰਿਵਾਰਕ ਮੈਂਬਰਾਂ ਮੁਤਾਬਕ ਬਿਕਰਮਜੀਤ ਸਿੰਘ ਦੀ ਮਾਨਸਿਕ ਹਾਲਤ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਉਹ ਪਹਿਲਾਂ ਵੀ ਬਿਨਾਂ ਦੱਸੇ ਘਰ ਤੋਂ ਚਲਾ ਜਾਂਦਾ ਸੀ। ਫਿਲਹਾਲ ਉਸ ਦੀ ਸ਼ਾਦੀ ਨਹੀਂ ਹੋਈ ਸੀ। ਥਾਣਾ ਸੰਗਤ ਦੇ ਐਡੀਸ਼ਨਲ ਐੱਸਐੱਚਓ ਏਐੱਸਆਈ ਬਾਬੂ ਲਾਲ ਦੇ ਮੁਤਾਬਕ ਲਾਪਤਾ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਗੱਡੀ ਝੀਲ ਦੇ ਕੋਲ ਮਿਲਣ ਨਾਲ ਮਾਮਲਾ ਹੋਰ ਵੀ ਰਹੱਸਮਈ ਬਣ ਗਿਆ ਹੈ। ਫਿਲਹਾਲ ਝੀਲ ਵਿੱਚ ਸਰਚ ਆਪ੍ਰੇਸ਼ਨ ਜਾਰੀ ਹੈ ਅਤੇ ਪੁਲਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News