ਬਿਜਲੀ ਖ਼ਪਤਕਾਰਾਂ ਲਈ ਜਾਰੀ ਹੋਈ ਐਡਵਾਈਜ਼ਰੀ, ਬਿਜਲੀ ਦੇ ਬਿੱਲ ਹੁਣ ਚੰਡੀਗੜ੍ਹ 'ਚ...

Thursday, Mar 26, 2026 - 10:20 AM (IST)

ਬਿਜਲੀ ਖ਼ਪਤਕਾਰਾਂ ਲਈ ਜਾਰੀ ਹੋਈ ਐਡਵਾਈਜ਼ਰੀ, ਬਿਜਲੀ ਦੇ ਬਿੱਲ ਹੁਣ ਚੰਡੀਗੜ੍ਹ 'ਚ...

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐੱਲ.) ਨੇ ਦੋ ਮਹੀਨਿਆਂ ਦੀ ਬਜਾਏ ਹੁਣ ਮਾਸਿਕ ਬਿਲਿੰਗ ਸਾਈਕਲ (ਹਰ ਮਹੀਨੇ ਬਿੱਲ) ਦੇ ਬਦਲਾਅ ਸਬੰਧੀ ਜਨਤਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਦੇ ਨਿਰਦੇਸ਼ਾਂ ਤਹਿਤ ਲਾਗੂ ਕੀਤੇ ਗਏ ਇਸ ਬਦਲਾਅ ਦਾ ਮਕਸਦ ਬਿਲਿੰਗ ਪ੍ਰਕਿਰਿਆ ’ਚ ਪਾਰਦਰਸ਼ਤਾ ਤੇ ਨਿਰੰਤਰਤਾ ਲਿਆਉਣਾ ਹੈ।

ਇਹ ਵੀ ਪੜ੍ਹੋ : 27-28 ਤਾਰੀਖ਼ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਚੰਡੀਗੜ੍ਹ 'ਚ ਜਾਰੀ ਹੋਈ ਟ੍ਰੈਫਿਕ ਐਡਵਾਈਜ਼ਰੀ

ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਖ਼ਪਤਕਾਰਾਂ ਨੂੰ 30 ਮਾਰਚ ਦੀ ਆਖ਼ਰੀ ਤਾਰੀਖ਼ ਵਾਲਾ ਬਿੱਲ ਜਾਰੀ ਕੀਤਾ ਗਿਆ ਹੈ, ਉਹ ਫਰਵਰੀ 2026 ਦੀ ਬਿਜਲੀ ਖ਼ਪਤ ਦਾ ਹੈ, ਜਦੋਂ ਕਿ ਜਨਵਰੀ ਦੀ ਖ਼ਪਤ ਦਾ ਬਿੱਲ ਫਰਵਰੀ ’ਚ ਹੀ ਜਾਰੀ ਕਰ ਦਿੱਤਾ ਗਿਆ ਸੀ। ਖ਼ਪਤਕਾਰਾਂ ਦੀ ਸਹੂਲਤ ਲਈ ਘਰ-ਘਰ ਜਾ ਕੇ ਕੇ. ਵਾਈ. ਸੀ., ਮੀਟਰ ਰੀਡਿੰਗ ਅਤੇ ਬਿੱਲ ਵੰਡਣ ਲਈ ਸਰੋਤ ਵਧਾਏ ਗਏ ਹਨ।

ਇਹ ਵੀ ਪੜ੍ਹੋ : ਜਾਇਦਾਦ ਦੀ ਰਜਿਸਟਰੀ ਹੋਈ ਮਹਿੰਗੀ! ਨਵੇਂ ਕੁਲੈਕਟਰ ਰੇਟਾਂ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨੋਟੀਫਿਕੇਸ਼ਨ ਜਾਰੀ

ਇਸ ਦੇ ਨਾਲ ਹੀ ਐਪ ਆਧਾਰਿਤ ਡਿਲੀਵਰੀ ਸਿਸਟਮ ਰਾਹੀਂ ਬਿੱਲਾਂ ਦੀ ਵੰਡ ’ਚ ਸੁਧਾਰ ਲਿਆਂਦਾ ਗਿਆ ਹੈ। ਹੁਣ ਹਰ ਬਿੱਲ ’ਚ ਬਿਲਿੰਗ ਦੀ ਮਿਆਦ, ਜਾਰੀ ਕਰਨ ਦੀ ਤਾਰੀਖ਼ ਅਤੇ ਬਿੱਲ ਭਰਨ ਦੀ ਆਖ਼ਰੀ ਤਾਰੀਖ਼ ਸਪੱਸ਼ਟ ਤੌਰ ’ਤੇ ਦਰਜ ਹੁੰਦੀ ਹੈ, ਤਾਂ ਜੋ ਖ਼ਪਤਕਾਰਾਂ ਨੂੰ ਬਿੱਲ ਸਮਝਣ ’ਚ ਕੋਈ ਦਿੱਕਤ ਨਾ ਆਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News