'' ਹਾਲੇ ਜਾਰੀ ਹੈ ਆਪਰੇਸ਼ਨ ਸਿੰਦੂਰ...'', ਸੀਜ਼ਫਾਇਰ ਮਗਰੋਂ ਭਾਰਤੀ ਹਵਾਈ ਫ਼ੌਜ ਦਾ ਆ ਗਿਆ ਪਹਿਲਾ ਬਿਆਨ

Sunday, May 11, 2025 - 01:00 PM (IST)

'' ਹਾਲੇ ਜਾਰੀ ਹੈ ਆਪਰੇਸ਼ਨ ਸਿੰਦੂਰ...'', ਸੀਜ਼ਫਾਇਰ ਮਗਰੋਂ ਭਾਰਤੀ ਹਵਾਈ ਫ਼ੌਜ ਦਾ ਆ ਗਿਆ ਪਹਿਲਾ ਬਿਆਨ

ਨੈਸ਼ਨਲ ਡੈਸਕ- ਬੀਤੇ ਦਿਨ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੀ ਹੋਈ ਤਣਾਅਪੂਰਨ ਸਥਿਤੀ ਆਖ਼ਿਰਕਾਰ ਸ਼ਾਂਤ ਹੋ ਗਈ ਹੈ। ਦੋਵੇਂ ਦੇਸ਼ 4 ਦਿਨ ਤੱਕ ਚੱਲੀ ਫੌਜੀ ਕਾਰਵਾਈ ਮਗਰੋਂ ਜੰਗਬੰਦੀ ਲਈ ਸਹਿਮਤ ਹੋ ਗਏ ਹਨ।

ਇਸ ਐਲਾਨ ਤੋਂ ਕੁਝ ਸਮੇਂ ਬਾਅਦ ਹੀ ਪਾਕਿਸਤਾਨੀ ਫੌਜ ਨੇ ਇਕ ਵਾਰ ਫਿਰ ਤੋਂ ਬਾਰਡਰ 'ਤੇ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ ਤੇ ਸਰਹੱਦੀ ਇਲਾਕੇ 'ਚ ਡਰੋਨ ਐਕਟੀਵਿਟੀ ਵੀ ਦੇਖੀ ਗਈ ਸੀ, ਜਿਸ ਮਗਰੋਂ ਕੁਝ ਜ਼ਿਲ੍ਹਿਆਂ 'ਚ ਬਲੈਕਆਊਟ ਦਾ ਵੀ ਐਲਾਨ ਕਰ ਦਿੱਤਾ ਗਿਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਪਾਕਿਸਤਾਨ ਨੇ ਆਪਣੀ ਫਾਇਰਿੰਗ ਰੋਕ ਦਿੱਤੀ ਸੀ। 

ਇਸ ਮਗਰੋਂ ਅੱਜ ਇਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾ ਫੌਜਾਂ ਦੇ ਮੁਖੀਆਂ ਨਾਲ ਮੀਟਿੰਗ ਰੱਖੀ ਹੋਈ ਹੈ, ਉੱਥੇ ਹੀ ਭਾਰਤੀ ਹਵਾਈ ਸੈਨਾ ਨੇ ਇਕ ਪੋਸਟ ਸਾਂਝੀ ਕਰ ਕੇ ਕਿਹਾ ਹੈ ਕਿ ਆਪਰੇਸ਼ਨ ਸਿੰਦੂਰ ਅਜੇ ਜਾਰੀ ਹੈ।

The Indian Air Force (IAF) has successfully executed its assigned tasks in Operation Sindoor, with precision and professionalism. Operations were conducted in a deliberate and discreet manner, aligned with National Objectives.

Since the Operations are still ongoing, a detailed…

— Indian Air Force (@IAF_MCC) May 11, 2025

ਆਪਣੀ ਪੋਸਟ 'ਚ ਭਾਰਤੀ ਹਵਾਈ ਫੌਜ ਨੇ ਲਿਖਿਆ, ''ਭਾਰਤੀ ਹਵਾਈ ਸੈਨਾ (IAF) ਨੇ ਆਪ੍ਰੇਸ਼ਨ ਸਿੰਦੂਰ ਵਿੱਚ ਆਪਣੇ ਨਿਰਧਾਰਤ ਕੰਮ ਨੂੰ ਸਫਲਤਾਪੂਰਵਕ ਤਰੀਕੇ ਨਾਲ ਅੰਜਾਮ ਦਿੱਤਾ ਹੈ। ਆਪ੍ਰੇਸ਼ਨ ਨੂੰ ਦੇਸ਼ ਦੇ ਰਾਸ਼ਟਰੀ ਉਦੇਸ਼ ਦੇ ਮੱਦੇਨਜ਼ਰ ਪੂਰੀ ਸਮਝਦਾਰੀ ਨਾਲ ਅੰਜਾਮ ਦਿੱਤਾ ਗਿਆ ਸੀ।

ਕਿਉਂਕਿ ਆਪ੍ਰੇਸ਼ਨ ਅਜੇ ਵੀ ਜਾਰੀ ਹਨ, ਇਸ ਲਈ ਇੱਕ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਮੇਂ ਸਿਰ ਦਿੱਤੀ ਜਾਵੇਗੀ। IAF ਸਾਰਿਆਂ ਨੂੰ ਅਟਕਲਾਂ ਅਤੇ ਗੈਰ-ਪ੍ਰਮਾਣਿਤ ਜਾਣਕਾਰੀ ਦੇ ਪ੍ਰਸਾਰ ਤੋਂ ਬਚਣ ਦੀ ਤਾਕੀਦ ਕਰਦਾ ਹੈ।''

ਇਹ ਵੀ ਪੜ੍ਹੋ- ''ਉਸਕੀ ਫ਼ਿਤਰਤ ਹੈ ਬਦਲ ਜਾਨੇ ਕੀ...'', ਸੀਜ਼ਫਾਇਰ ਉਲੰਘਣ ਮਗਰੋਂ ਸ਼ਸ਼ੀ ਸ਼ਰੂਰ ਨੇ ਕੱਸਿਆ ਪਾਕਿਸਤਾਨ 'ਤੇ ਤੰਜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News