ਪੁਲਸ ਚੌਕੀ ''ਤੇ ਹੋ ਗਿਆ ਹਮਲਾ ! ਪਾਕਿਸਤਾਨੀ ਪੁਲਸ ਦੇ 2 ਮੁਲਾਜ਼ਮਾਂ ਦੀ ਮੌਤ

Wednesday, Feb 18, 2026 - 04:35 PM (IST)

ਪੁਲਸ ਚੌਕੀ ''ਤੇ ਹੋ ਗਿਆ ਹਮਲਾ ! ਪਾਕਿਸਤਾਨੀ ਪੁਲਸ ਦੇ 2 ਮੁਲਾਜ਼ਮਾਂ ਦੀ ਮੌਤ

ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵਾਰ ਫ਼ਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਅੱਤਵਾਦੀਆਂ ਨੇ ਇੱਕ ਪੁਲਸ ਸਟੇਸ਼ਨ ਅਤੇ ਕਸਟਮ ਦਫ਼ਤਰ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਦੋ ਸਰਕਾਰੀ ਕਰਮਚਾਰੀਆਂ ਦੀ ਮੌਤ ਹੋ ਗਈ।

ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿੱਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਮਾਰਗ 'ਤੇ ਸਥਿਤ ਯਾਰਿਕ ਪੁਲਸ ਸਟੇਸ਼ਨ ਅਤੇ ਕਸਟਮ ਦਫ਼ਤਰ 'ਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਪੁਲਸ ਕਾਂਸਟੇਬਲ ਮੁਹੰਮਦ ਬਿਲਾਲ ਅਤੇ ਕਸਟਮ ਅਧਿਕਾਰੀ ਇਸਰਾਰ ਖਾਨ ਮਾਰੇ ਗਏ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।

ਹਮਲਾਵਰਾਂ ਨੇ ਸੀ.ਪੀ.ਈ.ਸੀ. ਰੂਟ 'ਤੇ ਚੱਲ ਰਹੀਆਂ ਯਾਤਰੀ ਬੱਸਾਂ 'ਤੇ ਵੀ ਗੋਲੀਆਂ ਚਲਾਈਆਂ ਅਤੇ ਕਸਟਮ ਵਿਭਾਗ ਦੀ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ। ਪੁਲਸ ਦੀ ਜਵਾਬੀ ਕਾਰਵਾਈ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਹਮਲਾਵਰਾਂ ਦੀ ਭਾਲ ਜਾਰੀ ਹੈ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।


author

Harpreet SIngh

Content Editor

Related News