ਇੰਟਰਨੈਸ਼ਨਲ ਬੇਇੱਜ਼ਤੀ ! ਪਾਕਿ ਫੌਜ ਮੁਖੀ ਆਸਿਮ ਮੁਨੀਰ ਦੀ ਹੋਈ ਕਿਰਕਿਰੀ, ਮੰਗਿਆ ਗਿਆ I-Card

Sunday, Feb 15, 2026 - 03:06 PM (IST)

ਇੰਟਰਨੈਸ਼ਨਲ ਬੇਇੱਜ਼ਤੀ ! ਪਾਕਿ ਫੌਜ ਮੁਖੀ ਆਸਿਮ ਮੁਨੀਰ ਦੀ ਹੋਈ ਕਿਰਕਿਰੀ, ਮੰਗਿਆ ਗਿਆ I-Card

ਇੰਟਰਨੈਸ਼ਨਲ ਡੈਸਕ- ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਜਰਮਨੀ ਵਿੱਚ ਚੱਲ ਰਹੀ ਵੱਕਾਰੀ 'ਮਿਊਨਿਖ ਸੁਰੱਖਿਆ ਕਾਨਫਰੰਸ' (MSC) ਦੇ ਦੌਰਾਨ ਇੱਕ ਸ਼ਰਮਿੰਦਗੀ ਭਰੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇੱਕ ਸੁਰੱਖਿਆ ਅਧਿਕਾਰੀ ਨੇ ਉਨ੍ਹਾਂ ਨੂੰ ਐਂਟਰੀ ਪੁਆਇੰਟ 'ਤੇ ਰੋਕ ਲਿਆ ਤੇ ਆਈ ਕਾਰਡ ਦਿਖਾਉਣ ਲਈ ਕਹਿ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਪਾਕਿਸਤਾਨ ਦੀ ਕੌਮਾਂਤਰੀ ਪੱਧਰ 'ਤੇ ਕਾਫੀ ਚਰਚਾ ਹੋ ਰਹੀ ਹੈ।

ਕੀ ਹੈ ਪੂਰਾ ਮਾਮਲਾ ?
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਆਸਿਮ ਮੁਨੀਰ ਆਪਣੇ ਵਫ਼ਦ ਨਾਲ ਕਾਨਫਰੰਸ ਹਾਲ ਵਿੱਚ ਦਾਖਲ ਹੋਣ ਲੱਗਦੇ ਹਨ, ਤਾਂ ਉੱਥੇ ਤਾਇਨਾਤ ਇੱਕ ਮਹਿਲਾ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਰੋਕ ਲੈਂਦੀ ਹੈ। ਅਧਿਕਾਰੀ ਨੇ ਉਨ੍ਹਾਂ ਨੂੰ ਆਪਣਾ ਆਈ ਕਾਰਡ ਦਿਖਾਉਣ ਅਤੇ ਉਸ ਨੂੰ ਸਹੀ ਤਰੀਕੇ ਨਾਲ ਪਹਿਨਣ ਲਈ ਕਿਹਾ। ਵੀਡੀਓ ਵਿੱਚ ਅਧਿਕਾਰੀ ਇਹ ਕਹਿੰਦੀ ਸੁਣੀ ਜਾ ਸਕਦੀ ਹੈ, "Stop, Where Is Your ID Card, Turn It around ? (ਰੁਕੋ, ਤੁਹਾਡਾ ਆਈ ਡੀ ਕਾਰਡ ਕਿੱਥੇ ਹੈ, ਇਸ ਨੂੰ ਸਿੱਧਾ ਕਰੋ।"

ਇਹ ਵੀ ਪੜ੍ਹੋ- ਘਰੋਂ ਮੰਦਰ ਜਾਣ ਦਾ ਕਹਿ ਕੇ ਨਿਕਲੇ ਨੌਜਵਾਨ, ਰਸਤੇ 'ਚ ਹੀ ਨਿਗਲ਼ ਗਿਆ ਕਾਲ਼ ! 5 ਦੀ ਹੋਈ ਦਰਦਨਾਕ ਮੌਤ

ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਸ ਵੱਲੋਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਕਈ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਕੌਮਾਂਤਰੀ ਮੰਚ 'ਤੇ ਪਾਕਿਸਤਾਨੀ ਫੌਜ ਮੁਖੀ ਦੀ ਪਛਾਣ ਅਤੇ ਰੁਤਬੇ ਨੂੰ ਲੈ ਕੇ ਸਵਾਲ ਖੜ੍ਹੇ ਕਰਦੀ ਹੈ। ਦੂਜੇ ਪਾਸੇ, ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਹਾਈ-ਪ੍ਰੋਫਾਈਲ ਕਾਨਫਰੰਸਾਂ ਵਿੱਚ ਇਹ ਇੱਕ ਆਮ ਸੁਰੱਖਿਆ ਪ੍ਰਕਿਰਿਆ ਹੈ, ਜੋ ਸਾਰੇ ਮਹਿਮਾਨਾਂ ਲਈ ਬਰਾਬਰ ਹੁੰਦੀ ਹੈ।

ਜਿੱਥੇ ਅੰਦਰ ਇਹ ਘਟਨਾ ਵਾਪਰੀ, ਉੱਥੇ ਹੀ ਕਾਨਫਰੰਸ ਹਾਲ ਦੇ ਬਾਹਰ ਜਰਮਨੀ ਸਥਿਤ 'ਜੀਏ ਸਿੰਧ ਮੁਤਾਹਿਦਾ ਮਹਾਜ਼' ਵਰਗੀਆਂ ਜਥੇਬੰਦੀਆਂ ਵੱਲੋਂ ਆਸਿਮ ਮੁਨੀਰ ਦੀ ਮੌਜੂਦਗੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਕਾਨਫਰੰਸ ਵਿੱਚ ਬੁਲਾਉਣ 'ਤੇ ਇਤਰਾਜ਼ ਜਤਾਇਆ ਹੈ।

ਇਹ ਵੀ ਪੜ੍ਹੋ- ''ਖਿੱਚ ਲਓ ਜੰਗ ਦੀ ਤਿਆਰੀ..!'', ਬ੍ਰਿਟਿਸ਼ PM ਨੇ ਯੂਰਪੀ ਦੇਸ਼ਾਂ ਨੂੰ ਦੇ'ਤੀ Warning

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News