17 ਸਾਲ ਜੇਲ੍ਹ ''ਚ ਕੱਟਣ ਮਗਰੋਂ ਪਾਕਿਸਤਾਨੀ ਜਾਸੂਸ ਇਕਬਾਲ ਭੱਟੀ ਹੋਇਆ ਰਿਹਾਅ ! ਵਾਘਾ ਰਾਹੀਂ ਭੇਜਿਆ ਗਿਆ ਵਾਪਸ

Tuesday, Feb 17, 2026 - 04:26 PM (IST)

17 ਸਾਲ ਜੇਲ੍ਹ ''ਚ ਕੱਟਣ ਮਗਰੋਂ ਪਾਕਿਸਤਾਨੀ ਜਾਸੂਸ ਇਕਬਾਲ ਭੱਟੀ ਹੋਇਆ ਰਿਹਾਅ ! ਵਾਘਾ ਰਾਹੀਂ ਭੇਜਿਆ ਗਿਆ ਵਾਪਸ

ਸਹਾਰਨਪੁਰ- ਜਾਸੂਸੀ ਦੇ ਮਾਮਲੇ 'ਚ 17 ਸਾਲ ਦੀ ਸਜ਼ਾ ਪੂਰੀ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਇਕਬਾਲ ਭੱਟੀ ਉਰਫ਼ ਦੇਵਰਾਜ ਸਹਿਗਲ ਨੂੰ ਸੋਮਵਾਰ ਰਾਤ ਨੂੰ ਸਖ਼ਤ ਸੁਰੱਖਿਆ ਹੇਠ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀਆਂ ਅਨੁਸਾਰ, ਮੰਗਲਵਾਰ ਸਵੇਰੇ ਉਸ ਨੂੰ ਪੰਜਾਬ ਦੀ ਵਾਘਾ ਸਰਹੱਦ 'ਤੇ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

17 ਸਾਲ ਕੱਟੀ ਜੇਲ੍ਹ 

ਇਕਬਾਲ ਭੱਟੀ ਗੌਤਮ ਬੁੱਧ ਨਗਰ ਦੀ ਜ਼ਿਲ੍ਹਾ ਜੇਲ੍ਹ 'ਚ ਪਿਛਲੇ 17 ਸਾਲਾਂ ਤੋਂ ਬੰਦ ਸੀ। ਉਸ ਦੀ ਸਜ਼ਾ ਲਗਭਗ 11 ਮਹੀਨੇ ਪਹਿਲਾਂ ਪੂਰੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ 22 ਮਾਰਚ 2025 (ਸਰੋਤ ਅਨੁਸਾਰ) ਨੂੰ ਰਿਹਾਅ ਕੀਤਾ ਗਿਆ ਅਤੇ ਕਾਗਜ਼ੀ ਕਾਰਵਾਈ ਪੂਰੀ ਹੋਣ ਤੱਕ ਸਹਾਰਨਪੁਰ ਦੇ ਹਿਰਾਸਤੀ ਕੇਂਦਰ 'ਚ ਰੱਖਿਆ ਗਿਆ ਸੀ।

ਜਾਅਲੀ ਪਛਾਣ ਬਣਾ ਕੇ ਕਰ ਰਿਹਾ ਸੀ ਜਾਸੂਸੀ 

ਜਾਂਚ 'ਚ ਸਾਹਮਣੇ ਆਇਆ ਕਿ ਇਕਬਾਲ ਭੱਟੀ ਭਾਰਤ 'ਚ 'ਦੇਵਰਾਜ ਸਹਿਗਲ' ਦੇ ਨਾਂ ਹੇਠ ਰਹਿ ਰਿਹਾ ਸੀ। ਸਾਲ 2008 'ਚ ਉਹ ਸਹਾਰਨਪੁਰ ਦੇ ਹਕੀਕਤ ਨਗਰ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ, ਜਿੱਥੇ ਉਸ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵੋਟਰ ਕਾਰਡ, ਪੈਨ ਕਾਰਡ ਅਤੇ ਰਾਸ਼ਨ ਕਾਰਡ ਤੱਕ ਬਣਵਾ ਲਏ ਸਨ। ਇੰਨਾ ਹੀ ਨਹੀਂ, ਉਸ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਭਾਰਤੀ ਸਟੇਟ ਬੈਂਕ (SBI) 'ਚ ਖਾਤਾ ਵੀ ਖੁਲ੍ਹਵਾਇਆ ਸੀ, ਜਿਸ ਤੋਂ ਬਾਅਦ ਬੈਂਕ ਦੇ ਮੁੱਖ ਪ੍ਰਬੰਧਕ ਨੇ ਉਸ ਵਿਰੁੱਧ ਰਿਪੋਰਟ ਦਰਜ ਕਰਵਾਈ ਸੀ।

ਫੌਜੀ ਜਾਣਕਾਰੀ ਅਤੇ ਨਕਸ਼ੇ ਭੇਜਣ ਦੇ ਦੋਸ਼ 

ਪੰਜਾਬ ਪੁਲਸ ਨੇ ਇਕਬਾਲ ਨੂੰ ਸਾਲ 2008 'ਚ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਉਹ ਭਾਰਤੀ ਫੌਜ ਨਾਲ ਸਬੰਧਤ ਅਤਿ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਭੇਜ ਰਿਹਾ ਸੀ। ਪੁਲਸ ਨੂੰ ਉਸ ਦੇ ਕਬਜ਼ੇ 'ਚੋਂ ਕੁਝ ਅਹਿਮ ਨਕਸ਼ੇ ਵੀ ਬਰਾਮਦ ਹੋਏ ਸਨ। ਸਜ਼ਾ ਪੂਰੀ ਹੋਣ ਤੋਂ ਬਾਅਦ ਇਕਬਾਲ ਨੇ ਖੁਦ ਜੱਜ ਸਾਹਮਣੇ ਪਾਕਿਸਤਾਨ ਵਾਪਸ ਜਾਣ ਦੀ ਇੱਛਾ ਪ੍ਰਗਟਾਈ ਸੀ। ਸਾਰੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਉਸ ਨੂੰ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News