ਪਾਕਿਸਤਾਨ ''ਚ ਟੋਰਾਂਟੋ ਦੇ ਵਿਦਿਆਰਥੀ ਦੀ ਗ੍ਰਿਫਤਾਰੀ ਮਗਰੋਂ ਪਰਿਵਾਰ ਚਿੰਤਤ

Wednesday, Feb 25, 2026 - 05:01 PM (IST)

ਪਾਕਿਸਤਾਨ ''ਚ ਟੋਰਾਂਟੋ ਦੇ ਵਿਦਿਆਰਥੀ ਦੀ ਗ੍ਰਿਫਤਾਰੀ ਮਗਰੋਂ ਪਰਿਵਾਰ ਚਿੰਤਤ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸ਼ਹਿਰ ਟੋਰਾਂਟੋ ਨਾਲ ਸਬੰਧਿਤ ਇੱਕ ਵਿਦਿਆਰਥੀ ਨੂੰ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ’ਤੇ ਪਾਈ ਸਮੱਗਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜੇ ਜਾਣ ਦੀ ਘਟਨਾ ਤੋਂ ਬਾਅਦ ਉਸ ਦੇ ਪਰਿਵਾਰ 'ਚ ਗਹਿਰੀ ਚਿੰਤਾ ਪਾਈ ਜਾ ਰਹੀ ਹੈ।

ਪ੍ਰਾਪਤ ਵੇਰਵਿਆ ਮੁਤਾਬਕ, ਕੈਨੇਡੀਅਨ ਨਾਗਰਿਕ ਹਮਜ਼ਾ ਅਹਿਮਦ ਖਾਨ ਯੂਨੀਵਰਸਿਟੀ ਆਫ ਟੋਰਾਂਟੋ 'ਚ ਪੀਐੱਚਡੀ ਦਾ ਵਿਦਿਆਰਥੀ ਹੈ ਤੇ ਆਪਣੀ ਥੀਸਿਸ ਲਈ ਪਾਕਿਸਤਾਨ 'ਚ ਖੋਜ ਕਰਨ ਸਬੰਧੀ ਦਸੰਬਰ ਮਹੀਨੇ ਪਾਕਿਸਤਾਨ ਗਿਆ ਸੀ, ਜਿੱਥੇ ਉਸ ਨੇ ਲਾਹੌਰ ਤੇ ਇਸਲਾਮਾਬਾਦ 'ਚ ਲੋਕਤੰਤਰ ਤੇ ਮੁਸਲਿਮ ਬਹੁਲ ਸਮਾਜਾਂ ਨਾਲ ਜੁੜੇ ਵਿਸ਼ਿਆਂ ’ਤੇ ਮਾਹਿਰਾਂ ਨਾਲ ਇੰਟਰਵਿਊ ਕਰਨੇ ਸਨ।

ਪਰਿਵਾਰਕ ਮੈਂਬਰਾਂ ਅਨੁਸਾਰ, ਕੁਝ ਦਿਨਾਂ ਲਈ ਉਸ ਨਾਲ ਸੰਪਰਕ ਟੁੱਟ ਗਿਆ ਸੀ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਸਮੱਗਰੀ ਦੇ ਆਧਾਰ ’ਤੇ ਪਾਕਿਸਤਾਨ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਮਜ਼ਾ ਅਹਿਮਦ ਖਾਨ ਦੋਹਰਾ ਕੈਨੇਡੀਅਨ-ਪਾਕਿਸਤਾਨੀ ਨਾਗਰਿਕ ਹੈ।

ਕੈਨੇਡਾ ਸਰਕਾਰ ਵੱਲੋਂ ਵੀ ਇਸ ਮਾਮਲੇ ਬਾਰੇ ਜਾਣਕਾਰੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਅਧਿਕਾਰੀ ਪਾਕਿਸਤਾਨੀ ਹਕੂਮਤ ਨਾਲ ਸੰਪਰਕ ਵਿੱਚ ਹਨ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਮਜ਼ਾ ਦੀ ਸੁਰੱਖਿਆ ਅਤੇ ਜਲਦੀ ਰਿਹਾਈ ਲਈ ਠੋਸ ਕਦਮ ਚੁੱਕੇ ਜਾਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News