ਆਪ੍ਰੇਸ਼ਨ ਕਾਵੇਰੀ: ਫਸੇ ਹੋਏ ਭਾਰਤੀਆਂ ਦਾ ਪਹਿਲਾ ਜੱਥਾ ਜੰਗ ਪ੍ਰਭਾਵਿਤ ਸੂਡਾਨ ਤੋਂ ਰਵਾਨਾ

Tuesday, Apr 25, 2023 - 05:39 PM (IST)

ਨਵੀਂ ਦਿੱਲੀ- ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ 'ਆਪ੍ਰੇਸ਼ਨ ਕਾਵੇਰੀ' ਦੇ ਪਹਿਲੇ ਪੜਾਅ 'ਚ ਸੂਡਾਨ 'ਚ ਫਸੇ ਭਾਰਤੀ ਜੰਗ ਪ੍ਰਭਾਵਿਤ ਦੇਸ਼ ਤੋਂ ਰਵਾਨਾ ਹੋ ਗਏ ਹਨ। ਭਾਰਤੀ ਜਲ ਸੈਨਾ ਦਾ ਤੀਜਾ ਸਰਯੂ-ਸ਼੍ਰੇਣੀ ਦਾ ਜਹਾਜ਼ 'INS ਸੁਮੇਧਾ' 'ਤੇ 278 ਲੋਕ ਸਵਾਰ ਹਨ ਅਤੇ ਇਹ ਸਾਰੇ ਲੋਕ ਪੋਰਟ ਸੂਡਾਨ ਤੋਂ ਜੇਦਾਹ ਲਈ ਰਵਾਨਾ ਹੋਏ। ਓਧਰ ਵਿਦੇਸ਼ ਮੰਤਰਾਲੇ (MEA) ਦੇ ਅਧਿਕਾਰਤ ਬੁਲਾਰੇ ਅਰਿੰਦਮ ਬਾਗਚੀ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਲਿਖਿਆ ਕਿ ਫਸੇ ਹੋਏ ਭਾਰਤੀਆਂ ਦਾ ਪਹਿਲਾ ਜੱਥਾ #OperationKaveri ਤਹਿਤ ਸੂਡਾਨ ਤੋਂ ਰਵਾਨਾ ਹੋਇਆ। INS ਸੁਮੇਧਾ 278 ਲੋਕਾਂ ਦੇ ਨਾਲ ਪੋਰਟ ਸੂਡਾਨ ਤੋਂ ਜੇਦਾਹ ਲਈ ਰਵਾਨਾ ਹੋਇਆ।

ਇਹ ਵੀ ਪੜ੍ਹੋ- ਸੂਡਾਨ 'ਚ ਵਿਗੜੇ ਹਾਲਾਤ, ਫਸੇ ਭਾਰਤੀਆਂ ਨੂੰ ਬਚਾਉਣ ਲਈ ਭਾਰਤ ਨੇ ਸ਼ੁਰੂ ਕੀਤਾ 'ਆਪ੍ਰੇਸ਼ਨ ਕਾਵੇਰੀ'

PunjabKesari

ਦੱਸ ਦੇਈਏ ਕਿ ਸੂਡਾਨ ਦੀ ਰਾਜਧਾਨੀ ਖਾਰਤੂਮ 'ਚ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਦੇ ਸਮੂਹਾਂ ਵਿਚਕਾਰ ਲੜਾਈ ਤੇਜ਼ ਹੋਣ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਕਿ ਜੰਗ ਪ੍ਰਭਾਵਿਤ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਉਨ੍ਹਾਂ ਦਾ 'ਆਪ੍ਰੇਸ਼ਨ ਕਾਵੇਰੀ' ਚੱਲ ਰਿਹਾ ਹੈ ਅਤੇ ਲਗਭਗ 500 ਭਾਰਤੀ ਬੰਦਰਗਾਹ ਸੂਡਾਨ ਪਹੁੰਚ ਚੁੱਕੇ ਹਨ। ਭਾਰਤ ਨੇ ਜੰਗ ਪ੍ਰਭਾਵਿਤ ਸੂਡਾਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਕਾਵੇਰੀ' ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ- ਸਾਬਕਾ ਪ੍ਰਿੰਸੀਪਲ ਹੁਣ ਹੈ UP ਦੀ ਮੋਸਟ ਵਾਂਟੇਡ ਅਪਰਾਧੀ, ਸਿਰ 5 ਲੱਖ ਦਾ ਇਨਾਮ, ਜਾਣੋ ਦੀਪਤੀ ਦੇ ਕਾਰਨਾਮੇ

PunjabKesari

ਜੈਸ਼ੰਕਰ ਨੇ ਟਵਿੱਟਰ 'ਤੇ ਲਿਖਿਆ ਕਿ ਸੂਡਾਨ 'ਚ ਫਸੇ ਸਾਡੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਕਾਵੇਰੀ ਸ਼ੁਰੂ ਹੋ ਰਿਹਾ ਹੈ। ਲਗਭਗ 500 ਭਾਰਤੀ ਪੋਰਟ ਸੂਡਾਨ ਪਹੁੰਚ ਚੁੱਕੇ ਹਨ ਅਤੇ ਹੋਰ ਰਸਤੇ ਵਿਚ ਹਨ। ਸਾਡੇ ਜਹਾਜ਼ ਉਨ੍ਹਾਂ ਨੂੰ ਵਾਪਸ ਘਰ ਲਿਆਉਣ ਲਈ ਤਿਆਰ ਹਨ। ਅਸੀਂ ਸਭ ਦੀ ਸਹਾਇਤਾ ਲਈ ਵਚਨਬੱਧ ਹਾਂ। ਸੂਡਾਨ 'ਚ ਸਾਡੇ ਭਰਾ ਹਨ। ਇਸ ਤੋਂ ਪਹਿਲਾਂ ਭਾਰਤ 'ਚ ਫਰਾਂਸ ਦੇ ਦੂਤਘਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੇਸ਼ ਨੇ ਹਿੰਸਾ ਪ੍ਰਭਾਵਿਤ ਸੂਡਾਨ ਤੋਂ ਆਪਣੇ ਨਿਕਾਸੀ ਮਿਸ਼ਨ ਦੇ ਹਿੱਸੇ ਵਜੋਂ 27 ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਨਾਲ ਕੁਝ ਭਾਰਤੀਆਂ ਨੂੰ ਕੱਢਿਆ ਹੈ।

ਇਹ ਵੀ ਪੜ੍ਹੋ- UP Board results: 10ਵੀਂ 'ਚ ਪ੍ਰਿਯਾਂਸ਼ੀ ਤੇ 12ਵੀਂ 'ਚ ਸ਼ੁਭ ਨੇ ਕੀਤਾ ਟਾਪ

PunjabKesari

ਇਹ ਨਿਕਾਸੀ ਜੈਸ਼ੰਕਰ ਦੇ ਆਪਣੇ ਸਾਊਦੀ ਅਰਬ ਦੇ ਹਮਰੁਤਬਾ ਨਾਲ ਗੱਲ ਕਰਨ ਤੋਂ ਕੁਝ ਦਿਨ ਬਾਅਦ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੂਡਾਨ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਦੱਸ ਦੇਈਏ ਕਿ ਫੌਜ ਅਤੇ ਨੀਮ ਫ਼ੌਜੀ ਬਲਾਂ ਵਿਚਾਲੇ ਲੜਾਈ ਕਾਰਨ ਸੂਡਾਨ ਨੂੰ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 72 ਘੰਟਿਆਂ ਦੀ ਜੰਗਬੰਦੀ ਦੌਰਾਨ ਵੀ ਹਿੰਸਾ ਦੀਆਂ ਖ਼ਬਰਾਂ ਹਨ। ਇਸ ਤੋਂ ਪਹਿਲਾਂ ਜੈਸ਼ੰਕਰ ਨੇ 20 ਅਪ੍ਰੈਲ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨਾਲ ਮੁਲਾਕਾਤ ਕੀਤੀ ਸੀ ਅਤੇ ਸੂਡਾਨ ਦੇ ਘਟਨਾਕ੍ਰਮ 'ਤੇ ਚਰਚਾ ਕੀਤੀ ਸੀ।


Tanu

Content Editor

Related News