ਮੁੰਬਈ ''ਚ ਕੋਰੋਨਾ ਦੇ ਸਿਰਫ ਹਜ਼ਾਰ ਨਵੇਂ ਮਾਮਲੇ, 13 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਮੌਤਾਂ

Thursday, May 27, 2021 - 01:33 AM (IST)

ਮੁੰਬਈ ''ਚ ਕੋਰੋਨਾ ਦੇ ਸਿਰਫ ਹਜ਼ਾਰ ਨਵੇਂ ਮਾਮਲੇ, 13 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਮੌਤਾਂ

ਮੁੰਬਈ - ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਪਿਛਲੇ 24 ਘੰਟੇ ਦੌਰਾਨ ਕੋਵਿਡ-19 ਕਾਰਨ 34 ਲੋਕਾਂ ਦੀ ਮੌਤ ਹੋਈ ਹੈ ਜੋ ਕਿ 13 ਅਪ੍ਰੈਲ ਤੋਂ ਬਾਅਦ ਇੱਕ ਦਿਨ ਵਿੱਚ ਇਸ ਮਹਾਮਾਰੀ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀ ਸਭ ਤੋਂ ਘੱਟ ਗਿਣਤੀ ਹੈ। ਬ੍ਰਹਿਮੰਬਾਈ ਮਹਾਨਗਰ ਨਗਰ ਪਾਲਿਕਾ (ਬੀ.ਐੱਮ.ਸੀ.) ਦੇ ਅਨੁਸਾਰ ਬੁੱਧਵਾਰ ਨੂੰ ਮੁੰਬਈ ਵਿੱਚ ਕੋਵਿਡ-19 ਦੇ 1,362 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਪੀੜਤਾਂ ਦੀ ਗਿਣਤੀ ਸੱਤ ਲੱਖ ਦੇ ਅੰਕੜੇ ਨੂੰ ਪਾਰ ਕਰ 7,01,266 ਹੋ ਗਈ। ਇਸ ਦੌਰਾਨ 34 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਮਹਾਮਾਰੀ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧਕੇ 14,742 ਹੋ ਗਈ ਹੈ।

ਇਹ ਵੀ ਪੜ੍ਹੋ- ਮਾਸਕ ਨਹੀਂ ਪਾਇਆ ਤਾਂ ਪੁਲਸ ਨੇ ਬੇਟੇ ਦੇ ਹੱਥਾਂ-ਪੈਰਾਂ 'ਚ ਠੋਕ ਦਿੱਤੀਆਂ ਮੇਖਾਂ

ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਮੁੰਬਈ ਵਿੱਚ ਕੋਵਿਡ-19 ਕਾਰਨ 26 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਪਹਿਲਾਂ ਮੁੰਬਈ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1057 ਨਵੇਂ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ 48 ਮਰੀਜ਼ਾਂ ਦੀ ਮੌਤ ਹੋਈ ਸੀ। ਦੇਸ਼ ਦੀ ਆਰਥਿਕ ਰਾਜਧਾਨੀ ਕਹੀ ਜਾਣ ਵਾਲੀ ਮੁੰਬਈ ਵਿੱਚ ਪਿਛਲੇ 36 ਦਿਨਾਂ ਦੌਰਾਨ ਕੋਵਿਡ-19 ਦੇ ਕਰੀਬ ਇੱਕ ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ- 'ਭਾਰਤ 'ਚ ਚੀਨ ਵਰਗਾ ਅਨੁਸ਼ਾਸਨ ਸੰਭਵ ਨਹੀਂ, ਹਰ 6 ਮਹੀਨੇ 'ਚ ਆਵੇਗੀ ਕੋਰੋਨਾ ਦੀ ਨਵੀਂ ਲਹਿਰ'

24 ਘੰਟੇ ਵਿੱਚ 1 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਨੂੰ ਦਿੱਤੀ ਗਈ ਛੁੱਟੀ
ਬੀ.ਐੱਮ.ਸੀ. ਮੁਤਾਬਕ ਮੁੰਬਈ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 27,943 ਹੋ ਗਈ ਹੈ। ਪਿਛਲੇ 24 ਘੰਟੇ ਦੌਰਾਨ 1,021 ਮਰੀਜ਼ਾਂ ਨੂੰ ਇਨਫੈਕਸ਼ਨ ਤੋਂ ਅਜ਼ਾਦ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਗਈ ਹੈ। ਮੁੰਬਈ ਵਿੱਚ 14 ਅਪ੍ਰੈਲ ਨੂੰ ਕੋਵਿਡ-19 ਦੇ ਸਭ ਤੋਂ ਜ਼ਿਆਦਾ 11,163 ਨਵੇਂ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਇੱਕ ਮਈ ਨੂੰ ਰਿਕਾਰਡ 90 ਮਰੀਜ਼ਾਂ ਦੀ ਮੌਤ ਹੋਈ ਸੀ। ਮੁੰਬਈ ਵਿੱਚ ਹੁਣ ਤੱਕ 6,56,446 ਲੋਕ ਇਸ ਜਾਨਲੇਵਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਮੁੰਬਈ ਵਿੱਚ ਕੋਵਿਡ-19 ਨਾਲ ਠੀਕ ਹੋਣ ਦੀ ਦਰ ਵਧਕੇ 94 ਫ਼ੀਸਦੀ ਹੋ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News