ਜੰਮੂ ਕਸ਼ਮੀਰ ''ਚ ਘੁਸਪੈਠ ਦੀਆਂ ਸਿਰਫ 16 ਫੀਸਦੀ ਕੋਸ਼ਿਸ਼ਾਂ ਸਫਲ : ਗ੍ਰਹਿ ਮੰਤਰਾਲੇ

07/04/2017 12:24:22 AM

ਨਵੀਂ ਦਿੱਲੀ — ਜੰਮੂ ਕਸ਼ਮੀਰ 'ਚ ਇਸ ਸਾਲ 31 ਮਈ ਤੱਕ ਸਿਰਫ 16 ਫੀਸਦੀ ਅੱਤਵਾਦੀ ਕੰਟਰੋਲ ਲਾਈਨ ਪਾਰ ਕਰਨ 'ਚ ਸਫਲ ਰਹੇ ਹਨ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ 115 ਅੱਤਵਾਦੀਆਂ ਨੇ ਜੰਮੂ ਕਸ਼ਮੀਰ 'ਚ ਕੰਟਰੋਲ ਲਾਈਨ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ 'ਚੋਂ ਸਿਰਫ 19 ਇਸ 'ਚ ਸਫਲ ਰਹੇ। ਰਾਜ ਪੁਲਸ ਮੁਤਾਬਕ ਉੱਤਰੀ ਕਸ਼ਮੀਰ 'ਚ ਕਰੀਬ 90 ਅੱਤਵਾਦੀ ਸ਼ੱਕੀ ਹਨ, ਜਿਨ੍ਹਾਂ 'ਚ ਬਾਂਦੀਪੁਰਾ, ਬਾਰਾਮੁਲਾ ਅਤੇ ਕੁਪਵਾੜਾ ਜ਼ਿਲੇ ਸ਼ਾਮਲ ਹਨ। ਮਾਰਚ 'ਚ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਕਿਹਾ ਸੀ ਕਿ 2016 'ਚ ਕੁਲ 88 ਫੀਸਦੀ ਨੌਜਵਾਨ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਏ ਸਨ, ਜਿਹੜੇ ਪਿਛਲੇ 6 ਸਾਲਾਂ 'ਚ ਸਭ ਤੋਂ ਵਧ ਸਨ। 2016 ਦੇ ਆਂਕੜੇ ਮੁਤਾਬਕ ਉਸ ਸਾਲ 119 ਅੱਤਵਾਦੀ ਦੇਸ਼ 'ਚ ਦਾਖਲ ਹੋਏ ਸਨ।


Related News