ਨੁਸਰਤ ਜਹਾਂ ਨੇ ''ਲਵ ਜੇਹਾਦ'' ''ਤੇ ਰੱਖੀ ਆਪਣੀ ਰਾਏ, ਕਿਹਾ ''ਧਰਮ ਨੂੰ ਰਾਜਨੀਤਿਕ ਚਾਲ ਨਾ ਬਣਾਓ''

11/24/2020 2:27:36 PM

ਮੁੰਬਈ (ਬਿਊਰੋ) : ਬੰਗਾਲੀ ਅਦਾਕਾਰਾ ਅਤੇ ਟੀ. ਐੱਮ. ਸੀ. ਦੇ ਸੰਸਦ ਮੈਂਬਰ ਨੁਸਰਤ ਜਹਾਂ ਨੇ ਲਵ ਜੇਹਾਦ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਹੈ ਅਤੇ ਇਸ ਨੂੰ ਚੋਣ ਰਣਨੀਤੀ ਵੀ ਕਰਾਰ ਦਿੱਤਾ ਹੈ। ਨੁਸਰਤ ਜਹਾਂ ਨੇ ਕਿਹਾ, 'ਪਿਆਰ ਇਕ ਬਹੁਤ ਹੀ ਨਿੱਜੀ ਚੀਜ਼ ਹੈ। ਪਿਆਰ ਅਤੇ ਜਹਾਦ ਦੋਵੇਂ ਇਕੱਠੇ ਨਹੀਂ ਚੱਲ ਸਕਦੇ। ਚੋਣਾਂ ਤੋਂ ਪਹਿਲਾਂ ਲੋਕ ਅਜਿਹੇ ਮੁੱਦੇ ਲੈ ਕੇ ਆਉਂਦੇ ਹਨ। ਤੁਸੀਂ ਜਿਸ ਨੂੰ ਅਪਣਾਉਣਾ ਚਾਹੁੰਦੇ ਹੋ ਉਹ ਤੁਹਾਡੀ ਆਪਣੀ ਚੋਣ ਹੈ। ਪਿਆਰ 'ਚ ਰਹੋ ਅਤੇ ਇਕ-ਦੂਜੇ ਨੂੰ ਪਿਆਰ ਕਰੋ। ਧਰਮ ਨੂੰ ਰਾਜਨੀਤਿਕ ਚਾਲ ਨਾ ਬਣਾਓ।'

ਪਹਿਲਾਂ ਵੀ ਕੱਟੜਪੰਥੀਆਂ ਅਤੇ ਕੱਟੜਪੰਥੀ ਮਾਨਸਿਕਤਾ 'ਤੇ ਦੇ ਚੁੱਕੀ ਬਿਆਨ
ਤ੍ਰਿਣਮੂਲ ਕਾਂਗਰਸ ਦੇ ਲੋਕ ਸਭਾ ਮੈਂਬਰ ਨੁਸਰਤ ਜਹਾਂ ਪਹਿਲਾਂ ਵੀ ਕੱਟੜਪੰਥੀਆਂ ਅਤੇ ਕੱਟੜਪੰਥੀ ਮਾਨਸਿਕਤਾ ਨੂੰ ਖਾਰਜ ਕਰਦਿਆਂ ਬਿਆਨ ਦੇ ਚੁੱਕੇ ਹਨ। ਪ੍ਰਸਤਾਵਿਤ 'ਲਵ ਜੇਹਾਦ' ਕਾਨੂੰਨ ਬਾਰੇ ਗੱਲ ਕਰਦਿਆਂ ਨੁਸਰਤ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਸਿਰਫ਼ ਭਾਜਪਾ ਸ਼ਾਸਤ ਰਾਜ 'ਚ ਕੀਤੀ ਜਾ ਸਕਦੀ ਹੈ, ਜਿਸ 'ਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਅਸਾਮ ਸ਼ਾਮਲ ਹਨ। ਨੁਸਰਤ ਜਹਾਂ ਅੱਗੇ ਕਹਿੰਦੀ ਹੈ ਕਿ ਪਿਆਰ ਅਤੇ ਜਹਾਦ ਨੂੰ ਇਕੋ ਤਰੀਕੇ ਨਾਲ ਨਹੀਂ ਮਾਪਿਆ ਜਾ ਸਕਦਾ, ਪਿਆਰ ਬਹੁਤ ਨਿੱਜੀ ਹੈ ਅਤੇ ਜੇਹਾਦ ਇਕ ਵੱਖਰੀ ਚੀਜ਼ ਹੈ।

ਇਹ ਵੀ ਖ਼ਬਰ ਪੜ੍ਹੋ : ਤਾਲਾਬੰਦੀ ਦੌਰਾਨ ਕੀਤੀ ਮਦਦ ਪਿੱਛੇ ਨਹੀਂ ਕੋਈ ਸਿਆਸੀ ਮਕਸਦ : ਸੋਨੂੰ ਸੂਦ

ਭਾਜਪਾ ਨੂੰ ਦਿੱਤੀ ਇਹ ਸਲਾਹ
ਭਾਜਪਾ ਨੂੰ ਮੇਰੀ ਇਕੋ ਸਲਾਹ ਹੈ ਕਿ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਿਆਰ ਨਿੱਜੀ ਹੈ ਅਤੇ ਉਨ੍ਹਾਂ ਨੂੰ ਪਿਆਰ ਕਰਨਾ ਸਿੱਖਣਾ ਚਾਹੀਦਾ ਹੈ। ਇਹ ਨੋਟ ਕਰਨ ਦੀ ਗੱਲ ਹੈ ਕਿ ਬੰਗਾਲ 'ਚ ਮਈ 2021 ਦੇ ਆਲੇ-ਦੁਆਲੇ ਚੋਣਾਂ ਹੋਣੀਆਂ ਹਨ। ਭਾਜਪਾ ਲਗਾਤਾਰ ਪ੍ਰਚਾਰ ਕਰ ਰਹੀ ਹੈ ਅਤੇ ਵੱਡੇ ਨੇਤਾ ਉਹ ਬੰਗਾਲ 'ਚ ਡੇਰਾ ਲਾ ਰਹੇ ਹਨ। ਇਸ ਦੇ ਜਵਾਬ 'ਚ ਟੀ. ਐੱਮ. ਸੀ. ਵੀ ਹੁਣ ਹਮਲਾਵਰ ਰੁਖ ਅਪਣਾ ਰਹੀ ਹੈ।

ਇਹ ਵੀ ਖ਼ਬਰ ਪੜ੍ਹੋ : 'ਬਾਹੂਬਲੀ' ਅਦਾਕਾਰ ਰਾਣਾ ਡੱਗੂਬਾਤੀ ਨਿਕਲੇ ਮੌਤ ਦੇ ਮੂੰਹ 'ਚੋਂ, ਕਿਡਨੀ ਹੋ ਗਈ ਸੀ ਫੇਲ੍ਹ

ਬੰਗਾਲੀ ਫ਼ਿਲਮ ਇੰਡਸਟਰੀ ਦੀ ਹੈ ਮਸ਼ਹੂਰ ਸ਼ਖਸੀਅਤ
ਨੁਸਰਤ ਜਹਾਂ ਬੰਗਾਲੀ ਫ਼ਿਲਮ ਇੰਡਸਟਰੀ ਦੀ ਇਕ ਮਸ਼ਹੂਰ ਸ਼ਖਸੀਅਤ ਹੈ ਅਤੇ ਰਾਜ ਚੱਕਰਵਰਤੀ ਦੀ ਫ਼ਿਲਮ 'ਸ਼ਾਤਰੂ' (2011) ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ 'ਖੋਖਾ 420', 'ਖਿਲਾੜੀ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ। ਨੁਸਰਤ ਜਹਾਂ ਨੇ ਆਪਣੇ ਕਾਰੋਬਾਰੀ ਪ੍ਰੇਮੀ ਨਿਖਿਲ ਜੈਨ ਨਾਲ 19 ਜੂਨ, 2019 ਨੂੰ ਤੁਰਕੀ 'ਚ ਵਿਆਹ ਕਰਵਾਇਆ ਸੀ।

ਇਹ ਵੀ ਖ਼ਬਰ ਪੜ੍ਹੋ : 'ਸਸੁਰਾਲ ਸਿਮਰ ਕਾ' ਫ਼ੇਮ ਅਦਾਕਾਰ ਆਸ਼ੀਸ਼ ਰਾਏ ਦਾ ਦਿਹਾਂਤ


sunita

Content Editor sunita