ਬਿਨਾਂ ਨੰਬਰ ਪਲੇਟ ਐਕਟਿਵਾ ਚਲਾਉਣੀ ਪਈ ਮਹਿੰਗੀ, ਲੱਗਾ ਇਕ ਲੱਖ ਰੁਪਏ ਜ਼ੁਰਮਾਨਾ

09/17/2019 1:36:38 PM

ਭੁਵਨੇਸ਼ਵਰ— ਨਵੇਂ ਮੋਟਰ ਵ੍ਹੀਕਲ ਐਕਟ ਦੇ ਅਧੀਨ ਵੱਡੇ ਜ਼ੁਰਮਾਨੇ ਦੀ ਇਕ ਹੋਰ ਖਬਰ ਆਈ ਹੈ। ਓਡੀਸ਼ਾ ਦੇ ਭੁਵਨੇਸ਼ਵਰ 'ਚ ਇਕ ਕਟਕ ਟਰਾਂਸਪੋਰਟ ਦਫ਼ਤਰ ਨੇ ਨਵੀਂ ਐਕਟਿਵ ਨੂੰ ਬਿਨਾਂ ਰਜਿਸਟਰੇਸ਼ਨ ਚਲਾਉਣ 'ਤੇ ਚਾਲਕ 'ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ। ਐਕਟਿਵਾ ਵਿਰੁੱਧ ਚਲਾਨ ਦੀ ਇਹ ਕਾਰਵਾਈ ਕਟਕ ਦੇ ਬਾਰੰਗ 'ਚ ਵਾਹਨ ਚੈਕਿੰਗ ਦੌਰਾਨ ਹੋਈ। ਇਹ ਘਟਨਾ 12 ਸਤੰਬਰ ਦੀ ਹੈ। ਬਾਰੰਗ 'ਚ ਵਾਹਨਾਂ ਦੀ ਪੁਲਸ ਚੈਕਿੰਗ ਹੋ ਰਹੀ ਸੀ। ਉਦੋਂ ਉਨ੍ਹਾਂ ਨੇ ਇਕ ਐਕਟਿਵਾ ਨੂੰ ਰੋਕਿਆ। ਇਸ ਨੂੰ ਅਰੁਣ ਪਾਂਡਾ ਨਾਂ ਦਾ ਸ਼ਖਸ ਚੱਲਾ ਰਿਹਾ ਸੀ। ਗੱਡੀ ਨਵੀਂ ਸੀ, ਇ ਲਈ ਇਸ 'ਤੇ ਨੰਬਰ ਪਲੇਟ ਨਹੀਂ ਸੀ। ਇਕ ਕਾਰਨ ਉਸ ਨੂੰ ਇਕ ਲੱਖ ਰੁਪਏ ਜ਼ੁਰਮਾਨਾ ਲਗਾਇਆ ਗਿਆ।

ਰਿਪੋਰਟਸ ਅਨੁਸਾਰ ਇਹ ਐਕਟਿਵਾ 28 ਅਗਸਤ ਨੂੰ ਭੁਵਨੇਸ਼ਵਰ 'ਚ ਇਕ ਸ਼ੋਅਰੂਮ ਤੋਂ ਖਰੀਦੀ ਗਈ। 12 ਸਤੰਬਰ ਨੂੰ ਚੈਕਿੰਗ ਦੌਰਾਨ ਇਸ ਨੂੰ ਫੜਿਆ ਗਿਆ। ਇਹ ਗੱਡੀ ਕਵਿਤਾ ਪਾਂਡਾ ਦੇ ਨਾਂ ਨਾਲ ਖਰੀਦੀ ਗਈ ਪਰ ਉਦੋਂ ਤੱਕ ਇਸ 'ਤੇ ਨੰਬਰ ਨਹੀਂ ਆਇਆ। ਟੈਰਫਿਕ ਪੁਲਸ ਨੇ ਇਸ ਮਾਮਲੇ 'ਚ ਡੀਲਰ/ਮੈਨਿਊਫੈਕਚਰਰ/ਇੰਪੋਰਟਰ ਦ ੇਪੱਧਰ 'ਤੇ ਹੋਈ ਗਲਤੀ ਲਈ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਉੱਥੇ ਹੀ ਇਸ ਮਾਮਲੇ 'ਚ ਗੱਡੀ ਦੀ ਮਾਲਕ ਕਵਿਤਾ ਦਾ ਕਹਿਣਾ ਹੈ ਕਿ ਜਿਸ ਸ਼ੋਅ ਰੂਮ ਤੋਂ ਗੱਡੀ ਖਰੀਦੀ, ਉਸ ਨੇ ਉਨ੍ਹਾਂ ਨੂੰ ਹੁਣ ਤੱਕ ਰਜਿਸਟਰੇਸ਼ਨ ਨੰਬਰ ਹੀ ਨਹੀਂ ਦਿੱਤਾ ਹੈ। ਇਸ ਤੋਂ ਬਾਅਦ ਆਰ.ਟੀ.ਓ. ਵਲੋਂ ਸ਼ੋਅ ਰੂਮ ਅਥਾਰਟੀ ਨੂੰ ਵੀ ਨੋਟਿਸ ਭੇਜਿਆ ਹੈ। ਕਵਿਤਾ ਦਾ ਕਹਿਣਾ ਹੈ ਕਿ ਚੈਕਿੰਗ ਦੌਰਾਨ ਹੀ ਇਹ ਪਤਾ ਲੱਗਾ ਕਿ ਰਜਿਸਟਰੇਸ਼ਨ ਮੇਰੇ ਨਾਂ 'ਤੇ ਨਹੀਂ ਹੈ। ਇਸ ਤੋਂ ਬਾਅਦ ਇਕ ਲੱਖ ਰੁਪਏ ਦਾ ਜ਼ੁਰਮਾਨਾ ਲੱਗਾ ਦਿੱਤਾ ਗਿਆ। ਕਵਿਤਾ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਸਾਡੀ ਕੋਈ ਗਲਤੀ ਨਹੀਂ ਹੈ। ਆਰ.ਟੀ.ਓ. ਨੂੰ ਇਸ ਲਈ ਡੀਲਰ 'ਤੇ ਕਾਰਵਾਈ ਕਰਨੀ ਚਾਹੀਦੀ। ਅਸੀਂ ਇਸ ਮਾਮਲੇ 'ਚ ਪੁਲਸ 'ਚ ਵੀ ਰਿਪੋਰਟ ਦਿੱਤੀ ਹੈ। ਨਵੇਂ ਨਿਯਮਾਂ ਅਨੁਸਾਰ ਬਿਨਾਂ ਰਜਿਸਟਰੇਸ਼ਨ ਦੇ ਗੱਡੀ ਚਲਾਉਣ 'ਤੇ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।


DIsha

Content Editor

Related News