ਹੁਣ ਪਠਾਨਕੋਟ ਤੋਂ ਲੇਹ-ਲੱਦਾਖ ਤੱਕ ਚੱਲੇਗੀ ਟਰੇਨ!

10/22/2016 9:45:22 AM

ਨਵੀਂ ਦਿੱਲੀ— ਗੁਆਂਢੀ ਦੇਸ਼ ਤੋਂ ਖਤਰੇ ਦਰਮਿਆਨ ਭਾਰਤ ਨੇ ਆਪਣੀ ਰਣਨੀਤਕ ਸ਼ਕਤੀ ਵਧਾਉਣ ਲਈ ਇਕ ਵੱਡਾ ਐਲਾਨ ਕੀਤਾ ਹੈ। ਕਸ਼ਮੀਰ ''ਚ ਰੇਲ ਪਹੁੰਚਾਉਣ ਤੋਂ ਬਾਅਦ ਹੁਣ ਲੇਹ ''ਚ ਵੀ ਟਰੇਨ ਚਲਾਉਣ ਦੀ ਯੋਜਨਾ ਹੈ। ਇਸੇ ਕ੍ਰਮ ''ਚ ਪਠਾਨਕੋਟ ਤੋਂ ਲੇਹ ਤੱਕ ਬ੍ਰਾਡ ਗੇਜ ਮਤਲਬ ਵੱਡੀ ਰੇਲ ਲਾਈਨ ਵਿਛਾਉਣ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਭਾਜਪਾ ਦੇ ਸੀਨੀਅਰ ਨੇਤਾ ਸ਼ਾਂਤਾ ਕੁਮਾਰ ਅਨੁਸਾਰ ਪਠਾਨਕੋਟ ਤੋਂ ਲੇਹ ਤੱਕ ਦੀ ਇਹ ਰੇਲ ਲਾਈਨ ''ਰਣਨੀਤਕ ਰੱਖਿਆ ਸੰਪਰਕ'' ਦੇ ਤੌਰ ''ਤੇ ਕੰਮ ਕਰੇਗੀ। ਧਰਮਸ਼ਾਲਾ ''ਚ ਮੀਡੀਆ ਨੂੰ ਸ਼ਾਂਤਾ ਕੁਮਾਰ ਨੇ ਕਿਹਾ ਕਿ ਰੇਲ ਲਾਈਨ ਧਰਮਸ਼ਾਲਾ ਅਤੇ ਇਸ ਨਾਲ ਲੱਗਦੇ ਫੌਜ ਦੇ ਟਿਕਾਣਿਆਂ ਕੋਲੋਂ ਲੰਘੇਗੀ। ਇਸ ਪ੍ਰਾਜੈਕਟ ਲਈ ਸਰਵੇਖਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹ ਰੇਲ ਲਾਈਨ ਭਾਰਤੀ ਥਲ ਸੈਨਾ ਦੀਆਂ ਜ਼ਰੂਰਤਾਂ ਅਨੁਸਾਰ ਵਿਛਾਈ ਜਾਵੇਗੀ। ਆਮ ਲੋਕ ਵੀ ਇਸ ਦੀ ਵਰਤੋਂ ਕਰ ਸਕਣਗੇ।


Disha

News Editor

Related News