PM ਮੋਦੀ ਦੀ ''ਝੂਠ ਦੀ ਫੈਕਟਰੀ'' ਹੁਣ ਨਹੀਂ ਚੱਲੇਗੀ : ਮਲਿਕਾਰਜੁਨ ਖੜਗੇ
Saturday, Apr 27, 2024 - 05:50 PM (IST)
ਬਾਰਪੇਟਾ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਨ੍ਹਾਂ ਦੀ ਪਾਰਟੀ ਦੇ ਮੈਨੀਫੈਸਟੋ 'ਤੇ ਮੁਸਲਿਮ ਲੀਗ ਦੀ ਛਾਪ ਹੋਣ ਸੰਬੰਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ 'ਮੋਦੀ ਦੀ ਝੂਠ ਦੀ ਫੈਕਟਰੀ' ਹਮੇਸ਼ਾ ਨਹੀਂ ਚੱਲੇਗੀ। ਆਸਾਮ 'ਚ ਬਾਰਪੇਟਾ ਜ਼ਿਲ੍ਹੇ ਦੇ ਕਾਯਕੁਚੀ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਕਿਹਾ ਕਿ ਦੇਸ਼ 'ਚ ਬੇਰੁਜ਼ਗਾਰੀ ਇਕ ਵੱਡੀ ਸਮੱਸਿਆ ਹੈ ਅਤੇ 65 ਫ਼ੀਸਦੀ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹਨ।
ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਭਾਜਪਾ ਦੇਸ਼ ਦਾ ਪੈਸਾ ਲੁੱਟ ਰਹੀ ਹੈ ਅਤੇ ਇਸ ਨੂੰ ਅਮੀਰਾਂ ਨੂੰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ 'ਭਾਰਤ ਜੋੜੋ ਯਾਤਰਾ' ਦੀ ਅਗਵਾਈ ਕੀਤੀ, ਜਦੋਂ ਕਿ ਮੋਦੀ 'ਭਾਰਤ ਤੋੜੋ' ਲਈ ਕੰਮ ਕਰ ਰਹੇ ਹਨ। ਖੜਗੇ ਨੇ ਦਾਅਵਾ ਕੀਤਾ,''ਪ੍ਰਧਾਨ ਮੰਤਰੀ ਕਾਂਗਰਸ 'ਤੇ ਹਮਲੇ ਕਰ ਰਹੇ ਹਨ, ਕਿਉਂਕਿ ਉਹ ਇਸ ਤੋਂ ਡਰੇ ਹੋਏ ਹਨ।'' ਪੀ.ਐੱਮ. ਮੋਦੀ ਨੇ ਉੱਤਰ ਪ੍ਰਦੇਸ਼ ਦੇ ਆਗਰਾ 'ਚ ਇਕ ਚੋਣ ਰੈਲੀ 'ਚ ਵੀਰਵਾਰ ਨੂੰ ਕਿਹਾ ਸੀ ਕਿ ਇਸ ਚੋਣ 'ਚ ਕਾਂਗਰਸ ਨੇ ਜੋ ਮੈਨੀਫੈਸਟੋ ਜਾਰੀ ਕੀਤਾ ਹੈ, ਉਸ 'ਤੇ 100 ਫ਼ੀਸਦੀ ਮੁਸਲਿਮ ਲੀਗ ਦੀ ਛਾਪ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8