ਭਾਜਪਾ ਨੇ ਲੱਦਾਖ ਤੋਂ ਨਾਮਗਿਆਲ ਦੀ ਟਿਕਟ ਕੀਤੀ ਰੱਦ, ਕੌਂਸਲ ਪ੍ਰਧਾਨ ਗਿਆਲਸਨ ਹੋਣਗੇ ਉਮੀਦਵਾਰ

Tuesday, Apr 23, 2024 - 07:06 PM (IST)

ਭਾਜਪਾ ਨੇ ਲੱਦਾਖ ਤੋਂ ਨਾਮਗਿਆਲ ਦੀ ਟਿਕਟ ਕੀਤੀ ਰੱਦ, ਕੌਂਸਲ ਪ੍ਰਧਾਨ ਗਿਆਲਸਨ ਹੋਣਗੇ ਉਮੀਦਵਾਰ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਲੱਦਾਖ ਦੇ ਮੌਜੂਦਾ ਸੰਸਦ ਮੈਂਬਰ ਜਮਯਾਂਗ ਸੇਰਿੰਗ ਨਾਮਗਿਆਲ ਦੀ ਟਿਕਟ ਰੱਦ ਕਰ ਦਿੱਤੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਇਕਲੌਤੀ ਲੋਕ ਸਭਾ ਸੀਟ ਤੋਂ ਤਾਸ਼ੀ ਗਾਇਲਸਨ ਨੂੰ ਉਮੀਦਵਾਰ ਐਲਾਨ ਦਿੱਤਾ। ਗਾਇਲਸਨ ਵਰਤਮਾਨ ’ਚ ਲੇਹ ਸਥਿਤ ਲੱਦਾਖ ਆਟੋਨੋਮਸ ਪਹਾੜੀ ਵਿਕਾਸ ਕੌਂਸਲ ਦੇ ਚੇਅਰਮੈਨ ਕਮ ਚੀਫ ਐਗਜ਼ੀਕਿਊਟਿਵ ਕੌਂਸਲਰ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਵਿਅਕਤੀ ਨੂੰ ਧੋਖਾਧੜੀ ਕਰਨ ਦੇ ਦੋਸ਼ ’ਚ ਹੋਈ ਜੇਲ੍ਹ

ਨਮਗਿਆਲ 2019 ’ਚ ਲੋਕ ਸਭਾ ’ਚ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਅਤੇ ਲੱਦਾਖ ਨੂੰ ਇਕ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਨਰਿੰਦਰ ਮੋਦੀ ਸਰਕਾਰ ਦੇ ਫੈਸਲੇ ਦਾ ਬਚਾਅ ਕਰਨ ਲਈ ਆਪਣੇ ਭਾਸ਼ਣ ਤੋਂ ਬਾਅਦ ਸੁਰਖੀਆਂ ’ਚ ਆਏ ਸਨ। ਭਾਜਪਾ ਦਾ ਨਮਗਿਆਲ ਨੂੰ ਹਟਾਉਣ ਦਾ ਫੈਸਲਾ ਲੇਹ ਦੇ ਬੋਧੀਆਂ ਦੇ ਇਕ ਹਿੱਸੇ ’ਚ ਸੱਤਾਧਾਰੀ ਪਾਰਟੀ ਪ੍ਰਤੀ ਨਾਰਾਜ਼ਗੀ ਦੇ ਦੌਰਾਨ ਆਇਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ; ਬ੍ਰਿਟੇਨ ਜਾਣ ਲਈ ਇੰਗਲਿਸ਼ ਚੈਨਲ ਪਾਰ ਕਰਦੇ ਸਮੇਂ ਇੱਕ ਬੱਚੇ ਸਮੇਤ 5 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News