ਸ਼੍ਰੀਨਗਰ-ਲੇਹ ਰਾਜਮਾਰਗ ’ਤੇ ਡਿੱਗੇ ਬਰਫ ਦੇ ਤੋਦੇ, ਪੁਲਸ ਨੇ ਬਰਫ ’ਚ ਫਸੇ 2 ਵਾਹਨਾਂ ਨੂੰ ਸੁਰੱਖਿਅਤ ਕੱਢਿਆ
Saturday, Mar 30, 2024 - 12:58 PM (IST)
![ਸ਼੍ਰੀਨਗਰ-ਲੇਹ ਰਾਜਮਾਰਗ ’ਤੇ ਡਿੱਗੇ ਬਰਫ ਦੇ ਤੋਦੇ, ਪੁਲਸ ਨੇ ਬਰਫ ’ਚ ਫਸੇ 2 ਵਾਹਨਾਂ ਨੂੰ ਸੁਰੱਖਿਅਤ ਕੱਢਿਆ](https://static.jagbani.com/multimedia/2024_3image_12_55_25189278529032-20240329244l.jpg)
ਜੰਮੂ, (ਰੌਸ਼ਨੀ)- ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲੇ ਦੇ ਸੋਨਮਰਗ ਦੇ ਹੰਗ ਇਲਾਕੇ ’ਚ ਸ਼ੁੱਕਰਵਾਰ ਨੂੰ ਸ੍ਰੀਨਗਰ-ਲੇਹ ਹਾਈਵੇਅ ’ਤੇ ਵੱਡੇ ਪੱਧਰ ’ਤੇ ਬਰਫ ਦੇ ਤੋਦੇ ਡਿੱਗੇ। ਬਰਫ ਦੇ ਤੋਦੇ ਡਿੱਗਣ ਨਾਲ 2 ਵਾਹਨ ਫਸ ਗਏ, ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਗਾਂਦਰਬਲ ਦੀਆਂ ਹਦਾਇਤਾਂ ’ਤੇ ਪੁਲਸ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ। ਪੁਲਸ ਟੀਮ ਨੇ ਬਰਫ ਦੇ ਤੋਦੇ ’ਚ ਫਸੇ ਦੋਹਾਂ ਵਾਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ ਇਸ ਘਟਨਾ ’ਚ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਦੂਜੇ ਪਾਸੇ ਖਰਾਬ ਮੌਸਮ ਕਾਰਨ ਜੰਮੂ-ਕਸ਼ਮੀਰ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਜੇ. ਕੇ. ਡੀ. ਐੱਮ. ਏ.) ਨੇ ਅਗਲੇ 24 ਘੰਟਿਆਂ ’ਚ ਕੁਪਵਾੜਾ, ਬਾਂਦੀਪੋਰਾ, ਗਾਂਦਰਬਲ ਅਤੇ ਬਾਰਾਮੂਲਾ ਜ਼ਿਲਿਆਂ ’ਚ 24 ਮੀਟਰ ਤੋਂ ਉੱਪਰ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਅਥਾਰਟੀ ਨੇ ਉਥੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਉਨ੍ਹਾਂ ਖੇਤਰਾਂ ਵਿਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਜਿਥੇ ਬਰਫ ਦੇ ਤੋਦੇ ਡਿੱਗਣ ਦਾ ਖਤਰਾ ਹੈ।