ਅਨੋਖਾ ਕੇਸ: ਬੱਚੇ ਦੇ ਹੱਥ-ਪੈਰ ''ਚ ਇਕ ਵੀ ਉਂਗਲੀ ਨਹੀਂ

Wednesday, Jul 26, 2017 - 11:30 AM (IST)

ਠਾਣੇ— ਇੱਥੇ ਇਕ ਅਨੋਖੇ ਬੱਚੇ ਨੇ ਜਨਮ ਲਿਆ ਹੈ। ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੇ ਹੱਥ ਅਤੇ ਪੈਰ ਦੀਆਂ ਉਂਗਲੀਆਂ ਨਹੀਂ ਹਨ। ਉਹ ਵਾਰ-ਵਾਰ ਇਹ ਪੁੱਛ ਕੇ ਰੋ ਪੈਂਦੇ ਹਨ ਕਿ ਉਹ ਕਿਵੇਂ ਖੁਦ ਕੁਝ ਖਾ ਸਕੇਗਾ, ਕਿਵੇਂ ਪੈਨ ਫੜ ਸਕੇਗਾ ਅਤੇ ਕਿਵੇਂ ਕੰਪਿਊਟਰ ਚੱਲਾ ਸਕੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੀਆਂ 20 ਉਂਗਲੀਆਂ ਨਾ ਹੋਣਾ ਰੇਅਰ ਹੈ। ਅਜਿਹੇ ਬਹੁਤ ਘੱਟ ਕੇਸ ਦੇਖਣ ਨੂੰ ਮਿਲੇ ਹਨ, ਜਦੋਂ ਹੱਥ ਅਤੇ ਪੈਰ 'ਚ ਇਕ ਵੀ ਉਂਗਲੀ ਨਾ ਹੋਵੇ। ਜਿਤੇਂਦਰ ਇਸ ਘਟਨਾ ਨੂੰ ਇਕ ਵੱਖ ਨਜ਼ਰੀਏ ਨਾਲ ਦੇਖ ਰਹੇ ਹਨ। ਉਨ੍ਹਾਂ ਦੇ ਮਨ 'ਚ ਕਈ ਸਵਾਲ ਹਨ। ਉਹ ਕਹਿੰਦੇ ਹਨ ਕਿ ਡਾਕਟਰ ਅਜੇ ਜਿਸ ਕੇਸ ਨੂੰ ਰੇਅਰ ਦੱਸ ਰਹੇ ਹਨ, ਇਹ ਗੱਲ ਉਨ੍ਹਾਂ ਨੂੰ ਮੇਰੀ ਪਤਨੀ ਦੇ ਡਾਇਗਨਾਸਟਿਕ ਸਕੈਨ 'ਚ ਹੀ ਪਤਾ ਲੱਗ ਜਾਣੀ ਚਾਹੀਦੀ ਸੀ। ਗਰਭਅਵਸਥਾ ਦੇ ਸਮੇਂ 6 'ਚੋਂ ਇਕ ਸਕੈਨ 'ਚ ਵੀ ਕਿਸੇ ਵੀ ਤਰ੍ਹਾਂ ਦੀ ਅਪਾਹਜਤਾ ਦਾ ਪਤਾ ਕਿਵੇਂ ਨਹੀਂ ਲੱਗਾ?
ਕੁਮਾਰ ਨੇ ਕਿਹਾ ਕਿ 12 ਜੁਲਾਈ ਨੂੰ ਠਾਣੇ ਨਰਸਿੰਗ ਹੋਮ 'ਚ ਉਨ੍ਹਾਂ ਨੂੰ ਜਦੋਂ ਇਸਤਰੀ ਰੋਗ ਮਾਹਰ ਨੇ ਸਿਜੇਰੀਅਨ ਸੈਕਸ਼ਨ ਡਿਲੀਵਰੀ ਦੌਰਾਨ ਬੁਲਾਇਆ, ਉਨ੍ਹਾਂ ਨੂੰ ਉਦੋਂ ਪਤਾ ਲੱਗਾ ਕਿ ਬੱਚੇ ਦੇ ਹੱਥ-ਪੈਰ ਦੀਆਂ ਸਾਰੀਆਂ ਉਂਗਲੀਆਂ ਨਹੀਂ ਹਨ। ਕੁਮਾਰ ਕਹਿੰਦੇ ਹਨ ਕਿ ਜੇਕਰ ਮੈਨੂੰ ਪਹਿਲਾਂ ਇਹ ਪਤਾ ਹੁੰਦਾ ਤਾਂ ਕੀ ਅਜਿਹੇ ਬੱਚੇ ਜਿਸੇ ਦੀ ਬਹੁਤ ਖਾਸ ਜ਼ਰੂਰਤਾਂ ਹਨ, ਨੂੰ ਧਰਤੀ 'ਤੇ ਲਿਆਂਦਾ, ਉਹ ਵੀ ਉਦੋਂ ਜਦੋਂ ਮੇਰੀ ਅੱਧੀ ਉਮਰ ਨਿਕਲ ਚੁਕੀ ਹੈ। ਉਦੋਂ ਕੀ ਹੋਵੇਗਾ, ਜਦੋਂ ਮੈਂ ਉਸ ਦੀ ਮਦਦ ਲਈ ਨਹੀਂ ਬਚਾਂਗਾ?
ਪਿਛਲੇ ਪੰਦਰਵਾੜੇ 'ਚ ਜੋੜੇ ਨੇ ਇੰਟਰਨੈੱਟ 'ਤੇ ਇਸ ਬਾਰੇ ਬਹੁਤ ਸਰਚ ਕੀਤਾ। ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਅਪਾਹਜਤਾ ਦਾ ਪਤਾ 5ਵੇਂ ਮਹੀਨੇ 'ਚ ਲੱਗਾ ਜਾਂਦਾ ਹੈ। ਕੁਮਾਰ ਨੇ ਕਿਹਾ ਕਿ ਅਸੀਂ ਇਸ ਲਈ ਕਿਸੇ 'ਤੇ ਦੋਸ਼ ਨਹੀਂ ਲਾ ਰਹੇ ਹਨ ਪਰ ਸਾਨੂੰ ਇਸ ਬਾਰੇ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਸੀ। ਜੋੜਾ ਕਈ ਤਰ੍ਹਾਂ ਦੇ ਐਕਸ਼ਨ ਲੈਣ ਬਾਰੇ ਸੋਚ ਰਿਹਾ ਹੈ ਪਰ ਫਿਲਹਾਲ ਉਹ ਬੱਚੇ ਦੀ ਦੇਖਭਾਲ 'ਚ ਰੁਝੇ ਹਨ। ਕੁਮਾਰ ਨੇ ਕਿਹਾ ਕਿ ਫਿਲਹਾਲ ਸਾਨੂੰ ਬੱਚੇ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੈ, ਕਾਨੂੰਨੀ ਲੜਾਈ 'ਚ ਤਾਂ ਜਾਣੇ ਕਿੰਨੇ ਦਹਾਕੇ ਲੱਗ ਜਾਣਗੇ।


Related News