ਨੋਇਡਾ ਦੀ ਗਲੀ-ਗਲੀ 'ਚ ਲੱਗੇ ਬਿੱਲੀ ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ

01/09/2024 4:12:49 PM

ਨਵੀਂ ਦਿੱਲੀ- ਦਿੱਲੀ ਦੇ ਨਾਲ ਲੱਗਦੇ ਯੂ.ਪੀ. ਦੇ ਨੋਇਡਾ 'ਚ ਇਕ ਪਾਲਤੂ ਬਿੱਲੀ ਦੇ ਗੁਆਚ ਜਾਣ 'ਤੇ ਉਸਦੇ ਮਾਲਿਕ ਨੇ ਉਸਨੂੰ ਲੱਭ ਕੇ ਲਿਆਉਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਬਿੱਲੀ ਨੂੰ ਲੱਭਣ ਲਈ ਨੋਇਡਾ 'ਚ ਕਈ ਥਾਵਾਂ 'ਤੇਂ ਪੋਸਟਰ ਵੀ ਲਗਾਏ ਗਏ ਹਨ ਜਿਸ ਵਿਚ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਰੇਲਵੇ ਲਾਂਚ ਕਰੇਗਾ 'ਸੁਪਰ ਐਪ', ਟਿਕਟ ਬੁਕਿੰਗ ਤੋਂ ਲੈ ਕੇ ਟ੍ਰੇਨ ਟ੍ਰੈਕਿੰਗ ਤਕ ਇਕ ਕਲਿੱਕ 'ਚ ਹੋਣਗੇ ਸਾਰੇ ਕੰਮ

ਇੱਕ ਜੋੜੇ ਦੀ ਇਹ ਫਾਰਸੀ ਨਸਲ ਦੀ ਬਿੱਲੀ ਕਰੀਬ 15 ਦਿਨਾਂ ਤੋਂ ਲਾਪਤਾ ਹੈ ਜਿਸਤੋਂ ਬਾਅਦ ਉਹ ਦੋਵੇਂ ਪਰੇਸ਼ਾਨ ਹਨ। ਲਾਪਤਾ ਬਿੱਲੀ ਦਾ ਨਾਂ 'ਚੀਕੂ' ਹੈ। ਉਸਨੂੰ ਲੱਭਣ ਲਈ ਪੋਸਟਰ 'ਚ ਵੱਡੀ ਜਿਹੀ ਤਸਵੀਰ ਦਿਖਾਈ ਦੇ ਰਹੀ ਹੈ ਜਿਸਦੇ ਉਪਰ ਮਿਸਿੰਗ ਕੈਟ ਲਿਖਿਆ ਹੈ। ਪੋਸਟਰ 'ਚ ਹੇਠਾਂ ਬਿੱਲੀ ਦੇ ਨਰ ਪ੍ਰਜਾਤੀ ਦਾ ਹੋਣ ਅਤੇ ਉਸਦਾ ਨਾਂ 'ਚੀਕੂ' ਦੱਸਿਆ ਗਿਆ ਹੈ। ਬਿੱਲੀ ਦਾ ਰੰਗ ਅਦਰਕ ਦੇ ਰੰਗ ਵਰਗਾ ਹੈ ਜਦੋਂਕਿ ਉਸਦੇ ਗਲੇ 'ਤੇ ਸਫੇਦ ਵਾਲ ਹਨ। 

ਪੋਸਟਰ 'ਚ 'ਚੀਕੂ' ਦਾ ਪਤਾ ਦੱਸਣ ਲਈ ਮੋਬਾਇਲ ਨੰਬਰ ਵੀ ਦਿੱਤਾ ਗਿਆ ਹੈ। ਹੇਠਾਂ ਲਿਖਿਆ ਗਿਆ ਹੈ ਕਿ ਇਸਨੂੰ ਲੱਭ ਕੇ ਲਿਆਉਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ

ਦੱਸਿਆ ਜਾ ਰਿਹਾ ਹੈ ਕਿ ਇਹ ਬਿੱਲੀ ਨੋਇਡਾ ਦੇ ਸੈਕਟਰ 62 'ਚ ਇਕ ਅਪਾਰਟਮੈਂਟ 'ਚ ਰਹਿਣ ਵਾਲੇ ਅਜੈ ਕੁਮਾਰ ਅੇਤ ਉਸਦੀ ਪਤਨੀਦੀ ਹੈ। ਇਸ ਫਾਰਸੀ ਬਿੱਲੀ ਨੂੰ ਲੱਭਣ ਲਈ ਨੋਇਡਾ 'ਚ ਸੈਕਟਰ 62 'ਚ ਟਾਟ ਮਾਲ ਅਤੇ ਹੋਰ ਥਾਵਾਂ 'ਤੇ ਪੋਸਟਰ ਚਿਪਕਾਏ ਗਏ ਹਨ। 

ਉਥੇ ਹੀ ਇਸ ਬਿੱਲੀ ਨੂੰ ਲੈ ਕੇ ਉਸਦੇ ਮਾਲਿਕ ਅਜੈ ਕੁਮਾਰ ਨੇ ਦੱਸਿਆ ਕਿ ਇਹ ਫਾਰਸੀ ਬਿੱਲੀ ਉਨ੍ਹਾਂ ਦੇ ਖਾਸ ਦੋਸਤ ਨੇ ਉਨ੍ਹਾਂ ਨੂੰ ਤੋਹਫੇ 'ਚ ਦਿੱਤੀ ਸੀ ਜੋ ਉਨ੍ਹਾਂ ਨੂੰ ਕਾਫੀ ਪਸੰਦ ਸੀ। ਚੀਕੂ ਦੇ ਗੁੰਮ ਹੋਣ 'ਤੇ ਉਨ੍ਹਾਂ ਨੇ ਕਈ ਦਿਨਾਂ ਤਕ ਉਸਦੀ ਭਾਲ ਕੀਤੀ ਪਰ ਜਦੋਂ ਉਹ ਨਹੀਂ ਮਿਲੀ ਤਾਂ ਉਨ੍ਹਾਂ ਨੇ ਪੋਸਟਰ ਛਪਵਾ ਕੇ ਕੰਧਾਂ 'ਤੇ ਲਗਵਾ ਦਿੱਤੇ ਤਾਂ ਜੋ ਜੇਕਰ ਉਹ ਕਿਸੇ ਨੂੰ ਮਿਲੇ ਤਾਂ ਲੋਕ ਉਸਨੂੰ ਪਛਾਣ ਕੇ ਉਨ੍ਹਾਂ ਤਕ ਪਹੁੰਚਾ ਦੇਣ। 

ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ


Rakesh

Content Editor

Related News