ਜਿਸ ਨਾਬਾਲਗ ਦੋਸ਼ੀ ਨੇ ਨਿਰਭਯਾ ''ਤੇ ਕੀਤਾ ਸੀ ਜ਼ਿਆਦਾ ਜ਼ੁਲਮ, ਉਹ ਇੰਝ ਬਿਤਾ ਰਿਹੈ ਜ਼ਿੰਦਗੀ

03/20/2020 11:39:48 AM

ਨਵੀਂ ਦਿੱਲੀ— ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਰਭਯਾ ਗੈਂਗਰੇਪ 'ਚ 6 ਦੋਸ਼ੀਆਂ 'ਚੋਂ ਇਕ ਘਟਨਾ ਦੇ ਦਿਨ ਨਾਬਾਲਗ ਸੀ। ਹਾਲਾਂਕਿ ਉਹ ਕੁਝ ਹੀ ਮਹੀਨਿਆਂ ਬਾਅਦ 18 ਸਾਲ ਦਾ ਹੋਣ ਵਾਲਾ ਸੀ ਪਰ ਕੋਰਟ ਨੇ ਮੌਜੂਦਾ ਕਾਨੂੰਨ ਦੇ ਆਧਾਰ 'ਤੇ ਉਸ ਨੂੰ ਨਾਬਾਲਗ ਮੰਨਦੇ ਹੋਏ ਸਜ਼ਾ ਦੇਣ ਦੀ ਬਜਾਏ ਸੁਧਾਰ ਗ੍ਰਹਿ ਭੇਜਣ ਦਾ ਫੈਸਲਾ ਸੁਣਾਇਆ। ਨਿਰਭਯਾ ਦੇ ਦੋਸ਼ੀਆਂ 'ਚੋਂ ਇਹੀ ਇਕ ਚਿਹਰਾ ਹੈ, ਜਿਸ ਨੂੰ ਅੱਜ ਤੱਕ ਦੇਸ਼ ਨੇ ਨਹੀਂ ਦੇਖਿਆ ਹੈ। ਇਸ ਮਾਮਲੇ 'ਚ ਦੋਸ਼ੀ ਨਾਬਾਲਗ ਹੁਣ ਆਜ਼ਾਦ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਅੱਜ ਕੀ ਹੈ ਅਤੇ ਕਿੱਥੇ ਹੈ। ਕੁਝ ਦਿਨ ਸੁਧਾਰ ਗ੍ਰਹਿ 'ਚ ਰਹਿਣ ਤੋਂ ਬਾਅਦ ਦਸੰਬਰ 2016 'ਚ ਉਸ ਨੂੰ ਮੁਕਤ ਕਰ ਦਿੱਤਾ ਗਿਆ।

PunjabKesariਕਰ ਰਿਹਾ ਹੈ ਕੁੱਕ ਦਾ ਕੰਮ
ਨਿਰਭਯਾ ਮਾਮਲੇ 'ਚ ਦੋਸ਼ੀ ਨਾਬਾਲਗ ਦੱਖਣੀ ਭਾਰਤ 'ਚ ਕਿਤੇ ਕੁੱਕ ਦਾ ਕੰਮ ਕਰ ਰਿਹਾ ਹੈ। ਇਕ ਐੱਨ.ਜੀ.ਓ. ਦੇ ਅਧਿਕਾਰੀ ਨੇ ਦੱਸਿਆ ਕਿ ਉਹ ਇਕ ਨਵੇਂ ਰੂਪ 'ਚ ਆ ਚੁਕਿਆ ਹੈ ਅਤੇ ਇੱਥੇ ਤੱਕ ਉਸ ਨੇ ਇਕ ਨਵਾਂ ਨਾਂ ਵੀ ਰੱਖ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਉਸ ਨੂੰ ਰਾਸ਼ਟਰੀ ਰਾਜਧਾਨੀ ਤੋਂ ਬਹੁਤ ਦੂਰ ਭੇਜ ਦਿੱਤਾ, ਜਿਸ ਨਾਲ ਕਿ ਲੋਕ ਉਸ ਦਾ ਪਤਾ ਨਾ ਲੱਗਾ ਸਕਣ ਅਤੇ ਉਹ ਇਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ। ਅਧਿਕਾਰੀ ਨੇ ਦੱਸਿਆ ਕਿ ਉਹ ਦੱਖਣੀ ਭਾਰਤ 'ਚ ਕਿਤੇ ਕੁੱਕ ਦਾ ਕੰਮ ਕਰ ਰਿਹਾ ਹੈ। ਉਸ ਦਾ ਮਾਲਕ ਉਸ ਦੇ ਅਸਲੀ ਨਾਂ ਬਾਰੇ ਨਹੀਂ ਜਾਣਦਾ ਅਤੇ ਉਹ ਉਸ ਦੀ ਪਿਛਲੀ ਜ਼ਿੰਦਗੀ ਤੋਂ ਵੀ ਜਾਣੂੰ ਨਹੀਂ ਹੈ।

ਇਹ ਵੀ ਪੜ੍ਹੋ : ਇਹ ਹੈ ਨਿਰਭਯਾ ਨੂੰ ਇਨਸਾਫ਼ ਦਿਵਾਉਣ ਵਾਲੀ ਵਕੀਲ, ਮੁਫ਼ਤ 'ਚ ਲੜਿਆ ਸੀ ਕੇਸ

ਨਿਰਭਯਾ 'ਤੇ ਸਭ ਤੋਂ ਵਧ ਜ਼ੁਲਮ ਇਸੇ ਨਾਬਾਲਗ ਨੇ ਕੀਤਾ ਸੀ
ਦੱਸਣਯੋਗ ਹੈ ਕਿ ਘਟਨਾ ਦੇ ਸਮੇਂ ਨਾਬਾਲਗ ਗੈਂਗਰੇਪ 'ਚ ਸ਼ਾਮਲ 5ਵਾਂ ਵਿਅਕਤੀ ਸੀ। ਖਬਰਾਂ ਅਨੁਸਾਰ ਨਿਰਭਯਾ ਨਾਲ ਸਭ ਤੋਂ ਵਧ ਜ਼ੁਲਮ ਇਸੇ ਨਾਬਾਲਗ ਨੇ ਕੀਤਾ ਸੀ। ਐੱਨ.ਜੀ.ਓ. ਅਧਿਕਾਰੀ ਅਨੁਸਾਰ ਨਾਬਾਲਗ ਦੋਸ਼ੀ ਬੱਸ ਡਰਾਈਵਰ ਰਾਮ ਸਿੰਘ ਲਈ ਕੰਮ ਕਰਦਾ ਸੀ। ਉਸ ਦੇ ਰਾਮ ਸਿੰਘ ਦੇ ਇੱਥੇ 8 ਹਜ਼ਾਰ ਰੁਪਏ ਬਕਾਇਆ ਸਨ ਅਤੇ ਉਹ ਲਗਾਤਾਰ ਰਾਮ ਸਿੰਘ ਤੋਂ ਆਪਣੇ ਪੈਸੇ ਮੰਗ ਰਿਹਾ ਸੀ। ਘਟਨਾ ਦੀ ਰਾਤ ਉਹ ਰਾਮ ਸਿੰਘ ਕੋਲ ਆਪਣੇ ਪੈਸੇ ਲੈਣ ਗਿਆ ਸੀ ਅਤੇ ਅਪਰਾਧ ਦਾ ਹਿੱਸਾ ਹੋ ਗਿਆ ਸੀ।

ਇਹ ਵੀ ਪੜ੍ਹੋ : ਨਿਰਭਯਾ ਕੇਸ : ਜਾਣੋ ਫਾਂਸੀ ਤੋਂ ਪਹਿਲਾਂ ਆਖਰੀ 12 ਘੰਟਿਆਂ ਅੰਦਰ ਕੀ ਹੋਇਆ

ਘਟਨਾ ਪਹਿਲਾਂ ਅਜਿਹੀ ਸੀ ਕਿ ਉਸ ਦੀ ਜ਼ਿੰਦਗੀ
ਦਿੱਲੀ ਤੋਂ ਸਿਰਫ਼ 240 ਕਿਲੋਮੀਟਰ ਦੂਰ ਇਕ ਪਿੰਡ 'ਚ ਰਹਿਣ ਵਾਲਾ ਇਕ ਨਾਬਾਲਗ ਸਿਰਫ਼ 11 ਸਾਲ ਦੀ ਉਮਰ 'ਚ ਆਪਣਾ ਘਰ ਛੱਡ ਦੌੜ ਆਇਆ ਸੀ। ਘਰੋਂ ਦੌੜ ਕੇ ਦਿੱਲੀ ਆਉਂਦੇ ਹੀ ਸਭ ਤੋਂ ਪਹਿਲਾਂ ਉਸ ਦੀ ਮੁਲਾਕਾਤ ਰਾਮ ਸਿੰਘ ਨਾਲ ਹੋਈ, ਜੋ ਨਿਰਭਯਾ ਕਾਂਡ ਦਾ ਦੋਸ਼ੀ ਸੀ, ਜਿਸ ਨੇ ਤਿਹਾੜ 'ਚ ਖੁਦਕੁਸ਼ੀ ਕਰ ਲਈ ਸੀ। ਰਾਮ ਸਿੰਘ ਨੇ ਹੀ ਉਸ ਨੂੰ ਬੱਸ ਦੀ ਸਫ਼ਾਈ ਦੇ ਕੰਮ 'ਤੇ ਰੱਖ ਲਿਆ ਅਤੇ ਇੱਥੋਂ ਉਸ ਦੀ ਨੌਕਰੀ ਸ਼ੁਰੂ ਹੋ ਗਈ। ਦੱਸਣਯੋਗ ਹੈ ਕਿ ਜਿਸ ਬੱਸ ਦੀ ਸਫ਼ਾਈ ਦਾ ਕੰਮ ਉਸ ਨੂੰ ਦਿੱਤਾ ਗਿਆ, ਉਸੇ 'ਚ 16 ਦਸੰਬਰ 2012 ਦੀ ਰਾਤ ਨਿਰਭਯਾ ਨਾਲ ਗੈਂਗਰੇਪ ਨੂੰ ਅੰਜਾਮ ਦਿੱਤਾ ਗਿਆ, ਜਿਸ 'ਚ ਇਹ ਨਾਬਾਲਗ ਵੀ ਸ਼ਾਮਲ ਸੀ।


DIsha

Content Editor

Related News