ਸਵਾਤੀ ਮਾਲੀਵਾਲ ਨੇ ਨਿੱਕੀ ਕਤਲਕਾਂਡ ਨੂੰ ਦੱਸਿਆ ''ਭਿਆਨਕ'', ਕਿਹਾ- ਕਦੋਂ ਤੱਕ ਕੁੜੀਆਂ ਇੰਝ ਮਰਦੀਆਂ ਰਹਿਣਗੀਆਂ

Wednesday, Feb 15, 2023 - 06:05 PM (IST)

ਸਵਾਤੀ ਮਾਲੀਵਾਲ ਨੇ ਨਿੱਕੀ ਕਤਲਕਾਂਡ ਨੂੰ ਦੱਸਿਆ ''ਭਿਆਨਕ'', ਕਿਹਾ- ਕਦੋਂ ਤੱਕ ਕੁੜੀਆਂ ਇੰਝ ਮਰਦੀਆਂ ਰਹਿਣਗੀਆਂ

ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਬੁੱਧਵਾਰ ਨੂੰ ਉਸ ਘਟਨਾ ਨੂੰ 'ਭਿਆਨਕ' ਕਰਾਰ ਦਿੱਤਾ, ਜਿਸ 'ਚ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਫਰਿੱਜ 'ਚ ਰੱਖਿਆ ਅਤੇ ਉਸੇ ਦਿਨ ਇਕ ਹੋਰ ਔਰਤ ਨਾਲ ਵਿਆਹ ਕਰ ਲਿਆ। ਪੁਲਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਹ ਘਟਨਾ ਦੱਖਣੀ-ਪੱਛਮੀ ਦਿੱਲੀ 'ਚ 9 ਅਤੇ 10 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਦਿੱਲੀ ਵਿਚ ਫਿਰ ਸ਼ਰਧਾ ਵਰਗਾ ਕਤਲਕਾਂਡ, ਬੇਰਹਿਮੀ ਨਾਲ ਕਤਲ ਕਰ ਢਾਬੇ ਦੇ ਫਰਿੱਜ 'ਚ ਲੁਕੋਈ ਪ੍ਰੇਮਿਕਾ ਦੀ ਲਾਸ਼

ਮਾਲੀਵਾਲ ਨੇ ਟਵੀਟ ਕੀਤਾ, ''ਕੁਝ ਮਹੀਨੇ ਪਹਿਲਾਂ ਦਿਲ ਦਹਿਲਾ ਦੇਣ ਵਾਲੇ ਸ਼ਰਧਾ (ਵਾਲਕਰ) ਕਤਲ ਕਾਂਡ ਨੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਨਿੱਕੀ ਯਾਦਵ ਨਾਂ ਦੀ ਕੁੜੀ ਦਾ ਉਸ ਦੇ ਪ੍ਰੇਮੀ ਨੇ ਕਤਲ ਕਰ ਦਿੱਤਾ ਹੈ। ਲਾਸ਼ ਨੂੰ ਫਰਿੱਜ ਵਿਚ ਰੱਖਿਆ ਅਤੇ ਅਗਲੇ ਦਿਨ ਕਿਸੇ ਹੋਰ ਨਾਲ ਵਿਆਹ ਕਰ ਲਿਆ। ਬਹੁਤ ਡਰਾਉਣਾ, ਕਦੋਂ ਤੱਕ ਕੁੜੀਆਂ ਇਸ ਤਰ੍ਹਾਂ ਮਰਦੀਆਂ ਰਹਿਣਗੀਆਂ।''

PunjabKesari

ਇਹ ਵੀ ਪੜ੍ਹੋ- ਬਿਹਾਰ ਬੋਰਡ ਇਮਤਿਹਾਨ ਦੇਣ ਪਹੁੰਚਿਆ ਢਾਈ ਫੁੱਟ ਦਾ ਸ਼ਖ਼ਸ, ਸੈਲਫ਼ੀ ਲੈਣ ਦੀ ਲੱਗੀ ਹੋੜ

ਦੱਸ ਦੇਈਏ ਕਿ ਦੱਖਣੀ-ਪੱਛਮੀ ਦਿੱਲੀ 'ਚ ਵਾਪਰੀ ਇਹ ਘਟਨਾ ਸ਼ਰਧਾ ਵਾਲਕਰ ਕਤਲਕਾਂਡ ਤੋਂ ਕੁਝ ਮਹੀਨੇ ਬਾਅਦ ਵਾਪਰੀ ਹੈ। ਆਫਤਾਬ ਆਮੀਨ ਪੂਨਾਵਾਲਾ (28) ਨੇ ਪਿਛਲੇ ਸਾਲ 18 ਮਈ ਨੂੰ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ ਅਤੇ ਕਰੀਬ ਤਿੰਨ ਹਫ਼ਤਿਆਂ ਤੱਕ ਫਰਿੱਡ 'ਚ ਰੱਖਿਆ ਸੀ। ਉਸ ਨੇ ਕੁਝ ਦਿਨਾਂ ਵਿਚ ਉਸ ਦੀ ਲਾਸ਼ ਦੇ ਟੁਕੜੇ ਪੂਰੇ ਸ਼ਹਿਰ ਵਿਚ ਸੁੱਟ ਕੇ ਟਿਕਾਣੇ ਲਾਏ।


author

Tanu

Content Editor

Related News