NIA ਦੇ ਹੱਥੇ ਚੜ੍ਹਿਆ ਭਗੌੜਾ ਅੱਤਵਾਦੀ ਅਰਸ਼ਦੀਪ ਡੱਲਾ ਦਾ ਸਾਥੀ ਲੱਕੀ ਖੋਖਰ, 6 ਹੋਰ ਲੋਕਾਂ ਸਮੇਤ ਗ੍ਰਿਫ਼ਤਾਰ
Thursday, Feb 23, 2023 - 01:06 PM (IST)

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਅਪਰਾਧਿਕ ਗਿਰੋਹਾਂ, ਅੱਤਵਾਦੀ ਸਮੂਹਾਂ ਅਤੇ ਨਸ਼ਾ ਤਸਕਰੀ ਮਾਫੀਆ ਵਿਚਕਾਰ ਗਠਜੋੜ ਦੇ ਮਾਮਲਿਆਂ 'ਚ ਇਕ ਅੱਤਵਾਦੀ ਦੇ ਕਰੀਬੀ ਸਹਿਯੋਗੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚ ਕੈਨੇਡਾ ਸਥਿਤ ‘ਭਗੌੜਾ ਅੱਤਵਾਦੀ’ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦਾ ਕਰੀਬੀ ਸਾਥੀ ਲੱਕੀ ਖੋਖਰ ਉਰਫ਼ ਡੈਨਿਸ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਰਿਸ਼ਵਤ ਮਾਮਲੇ 'ਚ 'ਆਪ' MLA ਅਮਿਤ ਰਤਨ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
ਦੱਸ ਦੇਈਏ ਕਿ NIA ਵੱਲੋਂ ਗਠਜੋੜ ਦਾ ਪਰਦਾਫਾਸ਼ ਕਰਨ ਲਈ ਮੰਗਲਵਾਰ ਨੂੰ 8 ਸੂਬਿਆਂ 'ਚ 76 ਟਿਕਾਣਿਆਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਇਹ ਗ੍ਰਿਫਤਾਰੀਆਂ ਕੀਤੀਆਂ। NIA ਨੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ-ਐੱਨ. ਸੀ. ਆਰ. (ਰਾਸ਼ਟਰੀ ਰਾਜਧਾਨੀ ਖੇਤਰ), ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਛਾਪੇਮਾਰੀ ਕੀਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਸਾਥੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- 25 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਆਟੋ ਡਰਾਈਵਰ ਹੁਣ ਹੋਰਨਾਂ ਨੂੰ ਵੀ ਬਣਾ ਰਿਹੈ 'ਕਰੋੜਪਤੀ'
ਏਜੰਸੀ ਨੇ ਦੱਸਿਆ ਕਿ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਖੋਖਰ ਨੂੰ ਮੰਗਲਵਾਰ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ 'ਚ ਕਿਹਾ ਗਿਆ ਹੈ ਕਿ ਖੋਖਰ ਅਰਸ਼ ਡੱਲਾ ਦੇ ਲਗਾਤਾਰ ਸੰਪਰਕ 'ਚ ਸੀ। ਇਸ ਤੋਂ ਇਲਾਵਾ ਉਹ ਅੱਤਵਾਦੀ ਸਬੰਧੀ ਗਤੀਵਿਧੀਆਂ ਲਈ ਫੰਡ ਵੀ ਇਕੱਠਾ ਕਰਦਾ ਸੀ। NIA ਨੇ ਕਿਹਾ ਕਿ ਉਸ ਨੇ ਪੰਜਾਬ 'ਚ ਅਰਸ਼ ਡੱਲਾ ਦੇ ਸਾਥੀਆਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਵੀ ਮੁਹੱਈਆ ਕਰਵਾਇਆ ਸੀ, ਜੋ ਕਿ ਕੈਨੇਡਾ ਸਥਿਤ ਅੱਤਵਾਦੀ ਦੇ ਨਿਰਦੇਸ਼ਾਂ 'ਤੇ ਜਗਰਾਓਂ 'ਚ ਹਾਲ ਹੀ 'ਚ ਹੋਏ ਕਤਲ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ।
ਇਹ ਵੀ ਪੜ੍ਹੋ- 5 ਧੀਆਂ ਨੇ ਤੋੜੀ ਰੂੜ੍ਹੀਵਾਦੀ ਪਰੰਪਰਾ, ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ, ਅਗਨੀ ਦੇ ਕੇ ਨਿਭਾਇਆ ਪੁੱਤਾਂ ਦਾ ਫਰਜ਼
ਖੋਖਰ, ਡੱਲਾ ਦਾ ਕੰਮ ਕਰਦਾ ਸੀ। ਡੱਲਾ ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸਮੇਤ ਕਈ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਲਈ ਭਾਰਤ 'ਚ ਕੌਮਾਂਤਰੀ ਅਤੇ ਅੰਤਰ-ਰਾਜੀ ਸਰਹੱਦਾਂ ਤੋਂ ਹਥਿਆਰਾਂ, ਗੋਲਾ ਬਾਰੂਦ, ਵਿਸਫੋਟਕ ਅਤੇ IED ਦੀ ਤਸਕਰੀ ਕਰਨ ਵਿਚ ਸ਼ਾਮਲ ਸੀ।