ਅਦਾਲਤ ''ਚ ਗੈਰ-ਹਾਜ਼ਰ ਹੋਣ ''ਤੇ ਭਗੌੜਾ ਗ੍ਰਿਫ਼ਤਾਰ

Saturday, Feb 14, 2026 - 04:10 PM (IST)

ਅਦਾਲਤ ''ਚ ਗੈਰ-ਹਾਜ਼ਰ ਹੋਣ ''ਤੇ ਭਗੌੜਾ ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਅਦਾਲਤ 'ਚ ਹਾਜ਼ਰ ਨਾ ਹੋਣ 'ਤੇ ਸਿਵਲ ਲਾਈਨ ਪੁਲਸ ਵਲੋਂ ਅਦਾਲਤ ਦੇ ਹੁਕਮਾਂ 'ਤੇ ਇਕ ਭਗੌੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਬਲਵੀਰ ਸਿੰਘ ਵਾਸੀ ਰੂਪੇਵਾਲਾ ਨੂੰ ਜੇ. ਐੱਮ. ਆਈ. ਸੀ. ਤਰੁਣ ਕੁਮਾਰ ਦੀ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।

ਜੱਜ ਸਾਹਿਬ ਵਲੋਂ ਥਾਣਾਂ ਸਿਵਲ ਲਾਈਨ ਨੂੰ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਪੁਲਸ ਵਲੋਂ ਅਦਾਲਤ ਦੇ ਹੁਕਮਾਂ 'ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।


author

Babita

Content Editor

Related News