ਹੈਦਰਾਬਾਦ ''ਚ ਸਥਾਪਤ ਨਵਾਂ ਕੋਵਿਡ-19 ਹਸਪਤਾਲ ਮਰੀਜ਼ਾਂ ਦੇ ਇਲਾਜ ਲਈ ਤਿਆਰ
Monday, Jul 06, 2020 - 06:37 PM (IST)
ਹੈਦਰਾਬਾਦ (ਭਾਸ਼ਾ)— ਸੂਬਾ ਸਰਕਾਰ ਵਲੋਂ ਕੋਵਿਡ-19 ਹਸਪਤਾਲ 'ਚ ਤਬਦੀਲ ਕੀਤਾ ਗਿਆ ਤੇਲੰਗਾਨਾ ਆਯੁਵਿਗਿਆਨ ਸੰਸਥਾ (ਟੀ. ਆਈ. ਐੱਮ. ਐੱਸ.) ਮਰੀਜ਼ਾਂ ਦਾ ਇਲਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸੂਬੇ ਦੇ ਸਿਹਤ ਮੰਤਰੀ ਰਾਜਿੰਦਰ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਸਪਤਾਲ ਵਿਚ ਸਹੂਲਤਾਂ ਬਾਰੇ ਇਕ ਵੀਡੀਓ ਵੀ ਪੋਸਟ ਕੀਤਾ ਹੈ।
ਇਹ ਵੀ ਪੜ੍ਹੋ: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ 'ਕੋਵਿਡ-19' ਹਸਪਤਾਲ ਦਾ ਕੀਤਾ ਦੌਰਾ
ਮੰਤਰੀ ਨੇ ਟਵੀਟ ਕੀਤਾ ਕਿ ਟੀ. ਆਈ. ਐੱਮ. ਐੱਸ. ਕੋਵਿਡ-19 ਰੋਗੀਆਂ ਦੀ ਸੇਵਾ ਲਈ ਤਿਆਰ ਹੈ। ਉਨ੍ਹਾਂ ਮੁਤਾਬਕ ਹਸਪਤਾਲ 'ਚ ਬੈੱਡਾਂ ਦੀ ਸਮਰੱਥਾ 1,224 ਹੈ ਅਤੇ 1,000 ਬੈੱਡਾਂ 'ਤੇ ਆਕਸੀਜਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਹਾਲ ਹੀ 'ਚ ਕਿਹਾ ਸੀ ਕਿ ਸਰਕਾਰ ਨੇ ਹਸਪਤਾਲ ਲਈ ਕਾਮਿਆਂ ਦੀ ਭਰਤੀ ਕੀਤੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਦਿੱਲੀ 'ਚ ਦੋ ਕੋਵਿਡ-19 ਹਸਪਤਾਲ ਖੋਲ੍ਹੇ ਗਏ ਹਨ। ਇਕ ਸਰਦਾਰ ਪਟੇਲ ਕੋਵਿਡ ਦੇਖਭਾਲ ਕੇਂਦਰ ਹੈ। ਇਹ ਹਸਪਤਾਲ ਛੱਤਰਪੁਰ 'ਚ ਰਾਧਾ ਸੁਆਮੀ ਸਤਿਸੰਗ ਬਿਆਸ 'ਚ ਬਣਾਇਆ ਗਿਆ ਹੈ। ਇਹ ਕੇਂਦਰ ਮਾਮੂਲੀ ਲੱਛਣਾਂ ਵਾਲੇ ਕੋਰੋਨਾ ਮਰੀਜ਼ਾਂ ਲਈ ਹੈ। ਦੂਜਾ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇੜੇ ਰੱਖਿਆ ਮੰਤਰਾਲਾ ਦੀ ਜ਼ਮੀਨ 'ਤੇ ਇਹ ਅਸਥਾਈ ਹਸਪਤਾਲ ਬਣਾਇਆ ਗਿਆ ਹੈ, ਜੋ ਕਿ ਮਹਿਜ 12 ਦਿਨਾਂ ਵਿਚ ਤਿਆਰ ਕੀਤਾ ਗਿਆ ਹੈ, ਜਿਸ 'ਚ 1,000 ਬੈੱਡ ਹਨ।
ਇਹ ਵੀ ਪੜ੍ਹੋ: ਦਿੱਲੀ 'ਚ ਦੁਨੀਆ ਦੇ ਸਭ ਤੋਂ ਵੱਡੇ 'ਕੋਵਿਡ ਕੇਂਦਰ' ਦਾ ਉਦਘਾਟਨ, ਖਾਸ ਸਹੂਲਤਾਂ ਨਾਲ ਲੈੱਸ