ਝਾਰਖੰਡ : ਨਕਸਲੀਆਂ ਨੇ 2 ਉਸਾਰੀ ਅਧੀਨ ਇਮਾਰਤਾਂ ਤੇ ਗੈਸਟ ਹਾਊਸ ਨੂੰ ਉਡਾਇਆ

Saturday, Apr 13, 2019 - 12:04 AM (IST)

ਸਿੰਘ ਭੂਮ — ਝਾਰਖੰਡ 'ਚ ਨਕਸਲੀਆਂ ਨੇ ਸ਼ੁੱਕਰਵਾਰ ਰਾਤ ਪੱਛਮੀ ਸਿੰਘ ਭੂਮ ਜ਼ਿਲੇ ਦੇ ਕੋਇਰਾ ਪਿੰਡ 'ਚ 2 ਉਸਾਰੀ ਅਧੀਨ ਇਮਾਰਤਾਂ ਤੇ ਜੰਗਲਾਤ ਵਿਭਾਗ ਦੇ ਇਕ ਗੈਸਟ ਹਾਊਸ ਦੇ ਕੁਝ ਹਿੱਸੇ ਨੂੰ ਉਡਾ ਦਿੱਤਾ। ਐਸ.ਪੀ. ਨੇ ਇਸ ਮਾਮਲੇ ਬਾਰੇ ਦੱਸਿਆ ਕਿ ਨੀਮ ਫੌਜੀ ਬਲ, ਜ਼ਿਲਾ ਪੁਲਸ, ਸੁਰੱਖਿਆ ਬਲ ਨੂੰ ਅਲਰਟ ਕਰ ਦਿੱਤਾ ਗਿਆ ਹੈ। ਅਸੀਂ ਦੇਖ ਰਹੇ ਹਾਂ ਕਿ ਕਿਸੇ ਤਰ੍ਹਾਂ ਚੋਣ 'ਤੇ ਕੋਈ ਪ੍ਰਭਾਵ ਨਾ ਪਵੇ। ਇਲਾਕੇ 'ਚ ਪੂਰੀ ਤਰ੍ਹਾਂ ਸੁਰੱਖਿਆ ਨੂੰ ਚੌਕਸ ਕਰ ਦਿੱਤਾ ਗਿਆ ਹੈ। ਨਕਸਲੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੁਰੱਖਿਆ ਦੇ ਸਖਤ ਇੰਤਜਾਮ ਹਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਇਸ ਵਾਰ ਸੱਤ ਪੜਾਅਵਾਂ 'ਚ ਵੋਟਿੰਗ ਕੀਤੀ ਜਾਵੇਗੀ। ਪਹਿਲੇ ਪੜਾਅ ਦੀ ਵੋਟਿੰਗ 11 ਅਪ੍ਰੈਲ ਨੂੰ ਖਤਮ ਹੋਈ। ਦੂਜੇ ਪੜਾਅ ਦੀ ਵੋਟਿੰਗ 18 ਅਪ੍ਰੈਲ ਨੂੰ ਹੋਵੇਗੀ।


Inder Prajapati

Content Editor

Related News